18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਸ਼ੇਰਪੁਰ ਵਿਖੇ ਸ਼੍ਰੋਮਣੀ ਅਕਾਲੀ ਦਲ (ਬ) ਵਪਾਰ ਵਿੰਗ ਦੀ ਮੀਟਿੰਗ ’ਚ ਵਪਾਰੀਆਂ ਦੀਆਂ ਮੁਸ਼ਕਿਲਾਂ ’ਤੇ ਚਰਚਾ

ਸ਼ੇਰਪੁਰ,18 ਨਵੰਬਰ (ਦਰਸ਼ਨ ਸਿੰਘ ਖੇੜੀ, ਮੇਘ ਰਾਜ਼ ਜੋਸ਼ੀ)-ਸ਼੍ਰੋਮਣੀ ਅਕਾਲੀ ਦਲ ਸਰਕਲ ਸ਼ੇਰਪੁਰ ਦੇ ਵਪਾਰ ਵਿੰਗ ਦੀ ਇੱਕ ਵਿਸ਼ੇਸ਼ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਥੇਦਾਰ ਨਾਥ ਸਿੰਘ ਹਮੀਦੀ ਦੀ ਅਗਵਾਈ ਹੇਠ 22 ਰੈਸਟੋਰੈਂਟ ਸ਼ੇਰਪੁਰ ਵਿਖੇ ਹੋਈ। ਇਸ ਮੀਟਿੰਗ ਵਿਚ ਸ਼੍ਰੋਮਣੀ ਅਕਾਲੀ ਦਲ ਵਪਾਰ ਵਿੰਗ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਮੋਹਿਤ ਗੁਪਤਾ ਅਤੇ ਹਲਕਾ ਇੰਚਾਰਜ ਜਥੇਦਾਰ ਨਾਥ ਸਿੰਘ ਹਮੀਦੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।

Ad Position 21
No active advertisement
ਕਸਬਾ ਸ਼ੇਰਪੁਰ ਵਿਖੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਪਾਰੀਆਂ ਨਾਲ ਰੱਖੀ ਮੀਟਿੰਗ ਸਮੇਂ ਵਪਾਰ ਵਿੰਗ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮੋਹਿਤ ਗੁਪਤਾ ਨੂੰ ਸਨਮਾਨਿਤ ਕਰਦੇ ਹੋਏ ਆਗੂ। ਤਸਵੀਰ-ਦਰਸ਼ਨ ਸਿੰਘ ਖੇੜੀ 19-11-2026
ਸ਼ੇਰਪੁਰ,18 ਨਵੰਬਰ (ਦਰਸ਼ਨ ਸਿੰਘ ਖੇੜੀ, ਮੇਘ ਰਾਜ਼ ਜੋਸ਼ੀ)-ਸ਼੍ਰੋਮਣੀ ਅਕਾਲੀ ਦਲ ਸਰਕਲ ਸ਼ੇਰਪੁਰ ਦੇ ਵਪਾਰ ਵਿੰਗ ਦੀ ਇੱਕ ਵਿਸ਼ੇਸ਼ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਥੇਦਾਰ ਨਾਥ ਸਿੰਘ ਹਮੀਦੀ ਦੀ ਅਗਵਾਈ ਹੇਠ 22 ਰੈਸਟੋਰੈਂਟ ਸ਼ੇਰਪੁਰ ਵਿਖੇ ਹੋਈ। ਇਸ ਮੀਟਿੰਗ ਵਿਚ ਸ਼੍ਰੋਮਣੀ ਅਕਾਲੀ ਦਲ ਵਪਾਰ ਵਿੰਗ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਮੋਹਿਤ ਗੁਪਤਾ ਅਤੇ ਹਲਕਾ ਇੰਚਾਰਜ ਜਥੇਦਾਰ ਨਾਥ ਸਿੰਘ ਹਮੀਦੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਰਕਲ ਸ਼ੇਰਪੁਰ ਦੇ ਪ੍ਰਧਾਨ ਜਸਵਿੰਦਰ ਸਿੰਘ ਦੀਦਾਰਗੜ੍ਹ ਦੇ ਸਟੇਜ ਸੰਚਾਲਨ ਦੌਰਾਨ ਸੂਬਾਈ ਆਗੂ ਮੋਹਿਤ ਗੁਪਤਾ ਨੇ ਬੋਲਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜਦੋਂ ਜਦੋਂ ਵੀ ਪੰਜਾਬ ਵਿੱਚ ਸਰਕਾਰ ਆਈ ਤਾਂ ਪਹਿਲ ਦੇ ਆਧਾਰ ’ਤੇ ਵਪਾਰੀ ਵਰਗ ਨੂੰ ਪੇਸ਼ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਤੇ ਸਮੱਸਿਆਵਾਂ ਨੂੰ ਹੱਲ ਕੀਤਾ। ਉਨ੍ਹਾਂ ਕਿਹਾ ਕਿ ਤੁਹਾਡੀਆਂ ਭਾਵਨਾਵਾਂ ਨੂੰ ਸੁਖਬੀਰ ਸਿੰਘ ਬਾਦਲ ਕੋਲ ਉਠਾਇਆ ਜਾਵੇਗਾ ਅਤੇ ਚੋਣ ਮੈਨੀਫੈਸਟੋ ਵਿੱਚ ਸ਼ਾਮਿਲ ਕੀਤਾ ਜਾਵੇਗਾ। ਇਸ ਮੌਕੇ ਹਲਕਾ ਇੰਚਾਰਜ ਜਥੇਦਾਰ ਨਾਥ ਸਿੰਘ ਹਮੀਦੀ ਨੇ ਵਿਸ਼ਵਾਸ ਦਿਵਾਇਆ ਕਿ ਉਹ ਤੁਹਾਡੇ ਅਤੇ ਸੁਖਬੀਰ ਸਿੰਘ ਬਾਦਲ ਦੇ ਦਰਮਿਆਨ ਕੜੀ ਦਾ ਕੰਮ ਕਰਨਗੇ ਅਤੇ 24 ਘੰਟੇ ਹਲਕੇ ਅੰਦਰ ਰਹਿ ਕੇ ਤੁਹਾਡੇ ਹਰ ਦੁੱਖ ਸੁੱਖ ਵਿਚ ਸ਼ਾਮਿਲ ਹੋਣਗੇ ਅਤੇ ਤੁਹਾਨੂੰ ਕਦੇ ਕੋਈ ਉਲਾਂਭਾ ਨਹੀਂ ਆਉਣ ਦਿੱਤਾ ਜਾਵੇਗਾ। ਇਸ ਮੌਕੇ ਨੰਬਰਦਾਰ ਅਜੀਤਪਾਲ ਸਿੰਘ ਪੰਜਗਰਾਈਆਂ,ਸਰਕਲ ਪ੍ਰਧਾਨ ਸ਼ੇਰਪੁਰ ਜਸਵਿੰਦਰ ਸਿੰਘ ਦੀਦਾਰਗੜ,ਸਰਕਲ ਫਤਹਿਗੜ੍ਹ ਪੰਜਗਰਾਈਆਂ ਦੇ ਪ੍ਰਧਾਨ ਜਥੇਦਾਰ ਜਗਦੇਵ ਸਿੰਘ ਬਦੇਸ਼ਾ ਮੈਂਬਰ ਪੀਏਸੀ,ਮਨਦੀਪ ਸਿੰਘ ਖੀਪਲ ਪ੍ਰਧਾਨ ਵਪਾਰ ਮੰਡਲ ਸ਼ੇਰਪੁਰ,ਕੁਲਦੀਪ ਸਿੰਘ ਪੰਜਗਰਾਈਆਂ ਸਰਕਲ ਪ੍ਰਧਾਨ ਯੂਥ ਵਿੰਗ ਸ਼ੇਰਪੁਰ, ਸਾਬਕਾ ਸਰਪੰਚ ਗ਼ਰੀਬ ਸਿੰਘ ਛੰਨਾਂ,ਜਸਪ੍ਰੀਤ ਸਿੰਘ ਖੇੜੀ, ਉੱਘੇ ਕਾਰੋਬਾਰੀ ਸੇਠ ਜੀਵਨ ਲਾਲ ਸ਼ੇਰਪੁਰ,ਡਾਕਟਰ ਕਰਨਵੀਰ ਸਿੰਘ ਘਨੌਰੀ ,ਨੰਬਰਦਾਰ ਸਿਵਦਿਆਲ ਸਿੰਘ, ਭਰਪੂਰ ਸਿੰਘ ਛੰਨਾਂ, ਜਸਵਿੰਦਰ ਸਿੰਘ ਛੰਨਾਂ,ਹਰਜੀਤ ਸਿੰਘ ਦੀਦਾਰਗੜ, ਕਮਲਜੀਤ ਸਿੰਘ ਦੀਦਾਰਗੜ, ਸੂਬੇਦਾਰ ਮਲਕੀਤ ਸਿੰਘ ਖੇੜੀ,ਨਿਰਭੈ ਸਿੰਘ ਹੇੜੀਕੇ, ਬਲਵਿੰਦਰ ਸਿੰਘ ਬਾਦਸ਼ਾਹਪੁਰ, ਕੁਲਵੰਤ ਸਿੰਘ ਜਗਦੇ, ਡਾ ਈਸਰਪਾਲ ਸਿੰਘ ਪੰਜਗਰਾਈਆ, ਸੋਹਨਜੀਤ ਸਿੰਘ ਸੰਧੂ, ਗੁਰੀ ਖਹਿਰਾ ਗੰਡੇਵਾਲ, ਸੁਖਵਿੰਦਰ ਸਿੰਘ ਬੜੀ,ਭੂਸ਼ਨ ਰਿਸ਼ੀ ਭਗਵਾਨਪੁਰਾ,ਬਲਜੀਤ ਸਿੰਘ ਗੁੰਮਟੀ, ਡਾ ਬੂਟਾ ਸਿੰਘ ਬੜੀ, ਕੁਲਵਿੰਦਰ ਸਿੰਘ ਮਾਗੇਵਾਲ, ਹਰਜਿੰਦਰ ਸਿੰਘ ਠੁੱਲੀਵਾਲ, ਭਾਗ ਸਿੰਘ ਖੇੜੀ, ਭੋਲਾ ਸਿੰਘ ਨੰਗਲ, ਦੀਪਕ ਕੁਮਾਰ, ਗਗਨਦੀਪ ਗਰਗ, ਸੋਨੀ ਗੋਇਲ, ਬਿਹਾਰੀ ਲਾਲ ਗਰਗ ਵਪਾਰ ਮੰਡਲ ਦੇ ਆਗੂ ਮੈਂਬਰ ਅਤੇ ਅਕਾਲੀ ਵਰਕਰ ਆਗੂ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਰਾਏਪੁਰ ਵਾਸੀਆਂ ਦੀ ਤਿੰਨ ਦਹਾਕੇ ਪੁਰਾਣੀ ਮੰਗ ਨੂੰ ਆਖਰਕਾਰ ਪਿਆ ਬੂਰ ਅਗਲੀ ਖ਼ਬਰ ਪੀ. ਪੀ. ਐਸ. ਦੇ ਐਨ.ਸੀ.ਸੀ. ਕੈਡਿਟਾਂ ਨੂੰ ਵਾਤਾਵਰਨ ਦੀ ਸੰਭਾਲ ਬਾਰੇ ਕੀਤਾ ਜਾਗਰੂਕ
Ad Position 24