ਰਾਜ ਪੱਧਰੀ ਬਾਕਸਿੰਗ ਮੁਕਾਬਲਿਆਂ ’ਚ ਦੂਜੇ ਦਿਨ ਵੀ ਰਿਹਾ ਰੋਮਾਂਚ
ਮਲੇਰਕੋਟਲਾ, 18 ਨਵੰਬਰ (ਮੁਹੰਮਦ ਹਨੀਫ਼ ਥਿੰਦ) - ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਮਲੇਰਕੋਟਲਾ ਵਿਖੇ ਚੱਲ ਰਹੇ ਰਾਜ ਪੱਧਰੀ ਬਾਕਸਿੰਗ ਮੁਕਾਬਲਿਆਂ ਦੇ ਦੂਜੇ ਦਿਨ ਵੱਖ-ਵੱਖ ਭਾਰ ਵਰਗਾਂ ਵਿਚ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜ਼ਿਲ੍ਹਾ ਖੇਡ ਅਫ਼ਸਰ ਕੁਲਦੀਪ ਚੁੱਘ ਨੇ ਦੱਸਿਆ ਕਿ ਲੜਕੀਆਂ ਦੇ 65-70 ਕਿਲੋ ਭਾਰ ਵਰਗ ਵਿਚ ਸੰਗਰੂਰ ਦੀ ਹਰਸਿਮਰਨਜੋਤ ਨੇ ਫ਼ਿਰੋਜ਼ਪੁਰ ਦੀ ਰਿਤਿਕਾ ਨੂੰ, 70-75 ਕਿਲੋ ਵਿੱਚ ਮਲੇਰਕੋਟਲਾ ਦੀ ਜਸਲੀਨ ਨੇ ਬਰਨਾਲਾ ਦੀ ਨੂਰ ਕੌਰ ਨੂੰ ਹਰਾਇਆ।
ਮਲੇਰਕੋਟਲਾ, 18 ਨਵੰਬਰ (ਮੁਹੰਮਦ ਹਨੀਫ਼ ਥਿੰਦ) - ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਮਲੇਰਕੋਟਲਾ ਵਿਖੇ ਚੱਲ ਰਹੇ ਰਾਜ ਪੱਧਰੀ ਬਾਕਸਿੰਗ ਮੁਕਾਬਲਿਆਂ ਦੇ ਦੂਜੇ ਦਿਨ ਵੱਖ-ਵੱਖ ਭਾਰ ਵਰਗਾਂ ਵਿਚ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜ਼ਿਲ੍ਹਾ ਖੇਡ ਅਫ਼ਸਰ ਕੁਲਦੀਪ ਚੁੱਘ ਨੇ ਦੱਸਿਆ ਕਿ ਲੜਕੀਆਂ ਦੇ 65-70 ਕਿਲੋ ਭਾਰ ਵਰਗ ਵਿਚ ਸੰਗਰੂਰ ਦੀ ਹਰਸਿਮਰਨਜੋਤ ਨੇ ਫ਼ਿਰੋਜ਼ਪੁਰ ਦੀ ਰਿਤਿਕਾ ਨੂੰ, 70-75 ਕਿਲੋ ਵਿੱਚ ਮਲੇਰਕੋਟਲਾ ਦੀ ਜਸਲੀਨ ਨੇ ਬਰਨਾਲਾ ਦੀ ਨੂਰ ਕੌਰ ਨੂੰ ਹਰਾਇਆ। 75-80 ਕਿਲੋ ਵਿਚ ਹੁਸ਼ਿਆਰਪੁਰ ਦੀ ਗੁਰਵੀਰ ਕੌਰ ਨੇ ਬਰਨਾਲਾ ਦੀ ਗੁਰਮਨਪ੍ਰੀਤ ਨੂੰ ਅਤੇ ਗੁਰਦਾਸਪੁਰ ਦੀ ਗੁਰਲੀਨ ਨੇ ਫ਼ਿਰੋਜ਼ਪੁਰ ਦੀ ਸਿਮਰਨ ਨੂੰ ਹਰਾ ਕੇ ਜਿੱਤ ਦਰਜ ਕੀਤੀ। ਉਨ੍ਹਾਂ ਕਿਹਾ ਕਿ ਇਹ ਮੁਕਾਬਲੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਤੰਦਰੁਸਤ ਜੀਵਨ-ਸ਼ੈਲੀ ਵੱਲ ਪ੍ਰੇਰਿਤ ਕਰ ਰਹੇ ਹਨ। ਮੁਕਾਬਲੇ 23 ਨਵੰਬਰ ਤੱਕ ਚੱਲਣਗੇ। ਇਸ ਮੌਕੇ ਡੀ.ਐੱਮ. ਸਪੋਰਟਸ ਵਰਿੰਦਰ ਸਿੰਘ, ਕੋਚ ਮੁਹੰਮਦ ਹਬੀਬ, ਹਰਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਸਨੀ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।