18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਪੱਕੇ ਹੱਲ ਤੱਕ 253 ਅਧਿਆਪਕਾਂ ਨੇ ਸੰਘਰਸ਼ ਜਾਰੀ ਰੱਖਣ ਦਾ ਕੀਤਾ ਪ੍ਰਣ

ਸੰਗਰੂਰ, 18 ਨਵੰਬਰ (ਅਮਨਦੀਪ ਸਿੰਘ ਬਿੱਟਾ)-ਪਿਛਲੇ ਦਿਨੀ 28 ਅਕਤੂਬਰ 2026 ਨੂੰ ਸਿੱਖਿਆ ਵਿਭਾਗ ਵੱਲੋ 253 ਅਧਿਆਪਕਾਂ ਨੂੰ ਟਰਮੀਨੇਟ ਕਰ ਦਿੱਤਾ ਗਿਆ ਹੈ। ਇਹ ਅਧਿਆਪਕ ਪਿਛਲੇ ਛੇ ਮਹੀਨਿਆਂ ਤੋਂ ਇਨਸਾਫ ਲਈ ਮੰਗ ਕਰ ਰਹੇ ਹਨ।

Ad Position 21
No active advertisement
ਅਜੀਤ ਡੈਸਕ 19-11-2026
ਸੰਗਰੂਰ, 18 ਨਵੰਬਰ (ਅਮਨਦੀਪ ਸਿੰਘ ਬਿੱਟਾ)-ਪਿਛਲੇ ਦਿਨੀ 28 ਅਕਤੂਬਰ 2026 ਨੂੰ ਸਿੱਖਿਆ ਵਿਭਾਗ ਵੱਲੋ 253 ਅਧਿਆਪਕਾਂ ਨੂੰ ਟਰਮੀਨੇਟ ਕਰ ਦਿੱਤਾ ਗਿਆ ਹੈ। ਇਹ ਅਧਿਆਪਕ ਪਿਛਲੇ ਛੇ ਮਹੀਨਿਆਂ ਤੋਂ ਇਨਸਾਫ ਲਈ ਮੰਗ ਕਰ ਰਹੇ ਹਨ। 253 ਅਧਿਆਪਕਾਂ ਦੇ ਆਗੂ ਬਲਕਾਰ ਸਿੰਘ ਮੰਗਾਣੀਆਂ ਅਤੇ ਬਲਵਿੰਦਰ ਸਿੰਘ ਉਗਰਾਹਾ ਨੇ ਦੱਸਿਆ ਕਿ ਇਹ 253 ਅਧਿਆਪਕ ਜਿਨਾਂ ਨੂੰ 6 ਮਈ ਨੂੰ ਨੌਕਰੀ ਤੋਂ ਬਾਹਰ ਕੱਢਣ ਲਈ ਸ਼ੋ ਕਾਜ ਨੋਟਿਸ ਜਾਰੀ ਹੋਏ ਸਨ ਉਦੋਂ ਤੋਂ ਲੈ ਕੇ ਹੁਣ ਤੱਕ ਇਹ ਅਧਿਆਪਕ ਇਨਸਾਫ ਦੀ ਮੰਗ ਕਰ ਰਹੇ ਹਨ ਪਰ ਹੁਣ ਤੱਕ ਸਰਕਾਰ ਨੇ ਇਹਨਾਂ ਨੂੰ ਇਨਸਾਫ ਦੇਣ ਦੀ ਬਜਾਏ 28 ਅਕਤੂਬਰ ਨੂੰ ਇਹਨਾਂ ਦੇ ਹੱਥਾਂ ਵਿੱਚ ਟਰਮੀਨੇਸ਼ਨ ਆਰਡਰ ਦੇ ਦਿੱਤੇ ਹਨ। ਇਹ ਅਧਿਆਪਕ ਆਪਣੀਆਂ ਸੇਵਾਵਾਂ ਦੀ ਬਹਾਲੀ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ। ਆਗੂ ਹਰਪਾਲ ਸਿੰਘ ਨੇ ਦੱਸਿਆ ਕਿ ਇਹਨਾਂ ਅਧਿਆਪਕਾਂ ਦਾ ਕੋਈ ਕਸੂਰ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਨੇ ਆਪਣੀਆਂ ਦਫਤਰੀ ਗਲਤੀਆਂ ਲੁਕਾਉਣ ਦੇ ਲਈ ਇਹਨਾਂ 253 ਅਧਿਆਪਕਾਂ ਦੀ ਬਲੀ ਦੇ ਦਿੱਤੀ ਹੈ। 253 ਅਧਿਆਪਕਾਂ ਦੇ ਮਾਮਲੇ ਦੇ ਸਬੰਧੀ ਚੱਲ ਰਿਹਾ ਕੋਰਟ ਕੇਸ ਜਿਸ ਵਿੱਚ ਅਦਾਲਤ ਨੇ ਇਹ ਪੱਖ ਰੱਖਿਆ ਹੈ ਕਿ ਅਸੀਂ ਇਹਨਾਂ ਅਧਿਆਪਕਾਂ ਨੂੰ ਦੁਬਾਰਾ ਨੌਕਰੀ ਤੇ ਰੱਖਣ ਵਾਲੇ ਗੰਭੀਰ ਵਿਚਾਰ ਚਰਚਾ ਕਰ ਰਹੇ ਹਾਂ ਪਰ ਸਾਨੂੰ ਸਮਾਂ ਦਿੱਤਾ ਜਾਵੇ। ਉਸ ਸਮੇਂ ਦੌਰਾਨ ਸਰਕਾਰ ਇਹਨਾਂ ਦੇ ਪੱਖ ਵਿੱਚ ਕੀ ਲੈ ਕੇ ਆਉਂਦੀ ਹੈ ਇਹ ਭਵਿੱਖ ਦਾ ਮਸਲਾ ਹੈ ਪਰ ਇਨਾਂ 253 ਅਧਿਆਪਕਾਂ ਦਾ ਇਹ ਐਲਾਨ ਹੈ ਕਿ ਇਹ ਅਧਿਆਪਕ ਉਦੋਂ ਤੱਕ ਸੰਘਰਸ਼ ਦੇ ਵਿੱਚ ਡਟੇ ਰਹਿਣਗੇ ਜਦੋਂ ਤੱਕ ਇਹਨਾਂ ਅਧਿਆਪਕਾਂ ਦਾ ਕੋਈ ਪੱਕਾ ਹੱਲ ਨਹੀਂ ਹੋ ਜਾਂਦਾ। ਮੈਡਮ ਗਜ਼ਲਪ੍ਰੀਤ ਕੌਰ ਅਤੇ ਸੰਗੀਤਾ ਰਾਣੀ ਨੇ ਦੱਸਿਆ ਕਿ ਇਹ ਅਧਿਆਪਕ ਮਿਤੀ 15 ਨਵੰਬਰ 2026 ਤੋਂ ਲਗਾਤਾਰ ਸੰਗਰੂਰ ਵਿਖੇ ਸੰਘਰਸ਼ ਦੇ ਵਿੱਚ ਡਟੇ ਹੋਏ ਹਨ। ਸੰਗਰੂਰ ਵਿਖੇ ਚੱਲ ਰਹੇ ਸਾਂਝੀ ਤਾਲਮੇਲ ਕਮੇਟੀ ਦੇ ਵਿੱਤੀ ਮੰਗਾਂ ਨੂੰ ਲੈ ਕੇ ਪੱਕੇ ਮੋਰਚੇ ਤੋਂ ਸਮੂਹ ਮੁਲਾਜ਼ਮ ਜਥੇਬੰਦੀਆਂ ਨਾਲ ਆਪਣੇ ਮਸਲੇ ਸਬੰਧੀ ਤਾਲਮੇਲ ਬਣਾਇਆ ਅਤੇ ਸਾਰੀਆਂ ਸਮੂਹਿਕ ਜਥੇਬੰਦੀਆਂ ਵੱਲੋਂ ਇਹਨਾਂ ਅਧਿਆਪਕਾਂ ਦਾ ਸਾਥ ਦੇਣ ਦੀ ਪੂਰਨ ਹਮਾਇਤ ਕੀਤੀ ਗਈ ਹੈ। ਡੈਮੋਕਰੇਟਿਕ ਟੀਚਰ ਫਰੰਟ ਦੇ ਸੂਬਾ ਆਗੂ ਬਿਕਰਮ ਦੇਵ ਜੀ ਅਤੇ ਡੈਮੋਕਰੇਟਿਕ ਮੁਲਾਜ਼ਮ ਫਰੰਟ ਦੇ ਆਗੂ ਹਰਦੀਪ ਟੋਡਰਪੁਰ ਨੇ ਦੱਸਿਆ ਕਿ ਇਹ 253 ਅਧਿਆਪਕਾਂ ਦੀ ਸਥਿਤੀ ਹੁਣ ਕਰੋ ਜਾਂ ਮਰੋ ਵਾਲੀ ਹੈ, ਤੇ ਇਸ ਸਥਿਤੀ ਨੂੰ ਸਮਝਦੇ ਆ ਇਹ ਅਧਿਆਪਕ ਡਟ ਕੇ ਲੜ ਰਹੇ ਹਨ। ਇਸ ਮੌਕੇ ਹਰਪ੍ਰੀਤ ਸਿੰਘ, ਸਤਪਾਲ ਸਿੰਘ ਸੇਖਾ, ਸਰਬਜੀਤ ਸਿੰਘ, ਪ੍ਰਗਟ ਸਿੰਘ, ਮੈਡਮ ਮਨਪ੍ਰੀਤ ਕੌਰ, ਗੁਰਦੀਪ ਸਿੰਘ, ਜਸਵਿੰਦਰ ਕੌਰ ਵੀ ਸ਼ਾਮਿਲ ਰਹੇ।
Ad Position 22
No active advertisement
ਪਿਛਲੀ ਖ਼ਬਰ ਸੁਨਾਮ ਹਲਕੇ ਦੀਆਂ ਦਹਾਕਿਆਂ ਪੁਰਾਣੀਆਂ ਮੰਗਾਂ ਨੂੰ ਸਾਢੇ ਚਾਰ ਸਾਲਾਂ ’ਚ ਅਮਲੀ ਰੂਪ ਦਿੱਤਾ- ਅਮਨ ਅਰੋੜਾ ਅਗਲੀ ਖ਼ਬਰ ਲਵਜੋਤ ਸਿੰਘ ਪਿਤਾ : ਅਮਰੀਕ ਸਿੰਘ /ਮਾਤਾ : ਵੀਰਪਾਲ ਕੌਰ ਵਾਸੀ : ਭਦੌੜ (ਬਰਨਾਲਾ) 26 ਨੂੰ ‘ਆਪ’ ਦੇ ਸਥਾਪਨਾ ਦਿਵਸ ਨੂੰ...
Ad Position 24