ਧਾਰਮਿਕ ਸਮਾਗਮ 28 ਨੂੰ -ਅਰੋੜਾ
ਸੰਗਰੂਰ, 17 ਨਵੰਬਰ (ਚੌਧਰੀ ਨੰਦ ਲਾਲ ਗਾਂਧੀ)- ਸਥਾਨਕ ਜ਼ਿਲ੍ਹਾ ਪੈਨਸ਼ਨਰ ਭਵਨ ਤਹਿਸੀਲ ਕੰਪਲੈਕਸ ਵਿਖੇ ਵੱਖ-ਵੱਖ ਸਰਕਾਰੀ, ਅਰਧ -ਸਰਕਾਰੀ ਬੈਂਕਾਂ ਅਤੇ ਜੁਡੀਸ਼ਰੀ ਵਿਚੋਂ ਸੇਵਾ ਮੁਕਤ ਹੋਏ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸਮਾਜ ਸੇਵੀ ਸੰਸਥਾ ਸੰਗਰੂਰ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਜੋ ਕਿ ਸਮਾਜ ਸੇਵਾ, ਧਾਰਮਿਕ ਸਮਾਗਮ, ਲੋਕ ਭਲਾਈ, ਬਜ਼ੁਰਗਾਂ ਅਤੇ ਪੈਨਸ਼ਨਰਾਂ ਦੇ ਮਾਨ ਸਤਿਕਾਰ ਨੂੰ ਸਮਰਪਿਤ ਹੈ ਦੇ ਮੁੱਖ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਇਕ ਅਹਿਮ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੂਬਾਈ ਪੈਨਸ਼ਨਰ ਆਗੂ ਰਾਜ ਕੁਮਾਰ ਅਰੋੜਾ ਦੀ ਅਗਵਾਈ ਵਿਚ ਹੋਈ। ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿਚ ਚੇਅਰਮੈਨ ਰਵਿੰਦਰ ਸਿੰਘ ਗੁਡੂ.
ਕ
ਕਰਵਾਏ ਗਏ ਸਮਾਗਮ ਦੀਆਂ ਵੱਖ-ਵੱਖ ਝਲਕੀਆਂ। ਤਸਵੀਰ-ਮੁਕੇਸ਼ ਕੁਮਾਰ
18-11-2026
ਸੰਗਰੂਰ, 17 ਨਵੰਬਰ (ਚੌਧਰੀ ਨੰਦ ਲਾਲ ਗਾਂਧੀ)- ਸਥਾਨਕ ਜ਼ਿਲ੍ਹਾ ਪੈਨਸ਼ਨਰ ਭਵਨ ਤਹਿਸੀਲ ਕੰਪਲੈਕਸ ਵਿਖੇ ਵੱਖ-ਵੱਖ ਸਰਕਾਰੀ, ਅਰਧ -ਸਰਕਾਰੀ ਬੈਂਕਾਂ ਅਤੇ ਜੁਡੀਸ਼ਰੀ ਵਿਚੋਂ ਸੇਵਾ ਮੁਕਤ ਹੋਏ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸਮਾਜ ਸੇਵੀ ਸੰਸਥਾ ਸੰਗਰੂਰ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਜੋ ਕਿ ਸਮਾਜ ਸੇਵਾ, ਧਾਰਮਿਕ ਸਮਾਗਮ, ਲੋਕ ਭਲਾਈ, ਬਜ਼ੁਰਗਾਂ ਅਤੇ ਪੈਨਸ਼ਨਰਾਂ ਦੇ ਮਾਨ ਸਤਿਕਾਰ ਨੂੰ ਸਮਰਪਿਤ ਹੈ ਦੇ ਮੁੱਖ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਇਕ ਅਹਿਮ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੂਬਾਈ ਪੈਨਸ਼ਨਰ ਆਗੂ ਰਾਜ ਕੁਮਾਰ ਅਰੋੜਾ ਦੀ ਅਗਵਾਈ ਵਿਚ ਹੋਈ। ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿਚ ਚੇਅਰਮੈਨ ਰਵਿੰਦਰ ਸਿੰਘ ਗੁਡੂ. ਵਾਇਸ ਚੇਅਰਮੈਨ ਲਾਲ ਚੰਦ ਸੈਣੀ. ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ ਸੇਖੋਂ, ਜਸਵੀਰ ਸਿੰਘ ਖਾਲਸਾ, ਕਿਸ਼ੋਰੀ ਲਾਲ, ਡਾ. ਮਨਮੋਹਨ ਸਿੰਘ, ਮੀਤ ਪ੍ਰਧਾਨ ਪ੍ਰਧਾਨ ਰਜਿੰਦਰ ਸਿੰਘ ਚੰਗਾਲ, ਰਜਿੰਦਰ ਗੋਇਲ, ਜਨਕ ਰਾਜ ਜੋਸ਼ੀ,ਜਨਰਲ ਸਕੱਤਰ ਕੰਵਲਜੀਤ ਸਿੰਘ,ਵਿੱਤ ਸਕੱਤਰ ਸੁਰਿੰਦਰ ਸਿੰਘ ਸੋਢੀ, ਮੰਗਤ ਰਾਜ ਸਖੀਜਾ(ਜੁਡੀਸ਼ਰੀ), ਹਰੀ ਗੋਪਾਲ ਗਾਬਾ, ਆਰਗੇਨਾਈਜ਼ਰ ਰਾਜ ਕੁਮਾਰ ਬਾਂਸਲ, ਸੁਰਿੰਦਰਪਾਲ ਗਰਗ, ਨੈਸ਼ਨਲ ਐਵਾਰਡੀ ਮਾਸਟਰ ਸਤਦੇਵ ਸ਼ਰਮਾ ਆਦਿ ਮੌਜੂਦ ਸਨ। ਪ੍ਰਧਾਨ ਸ੍ਰੀ ਰਾਜ ਕੁਮਾਰ ਅਰੋੜਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 28 ਨਵੰਬਰ ਨੂੰ ਸਰਬੱਤ ਦੇ ਭਲੇ, ਅਮਨ ਸ਼ਾਂਤੀ ਪਿਆਰ ਅਤੇ ਭਾਈਚਾਰਕ ਸਾਂਝ ਲਈ ਧਾਰਮਿਕ ਸਮਾਗਮ ਦਾ ਆਯੋਜਨ ਮਾਤਾ ਸ੍ਰੀ ਮਨਸਾ ਦੇਵੀ ਮੰਦਿਰ ਵਿਖੇ ਕੀਤਾ ਜਾਵੇਗਾ। ਜਿਸ ਵਿੱਚ ਸ੍ਰੀ ਸੁੰਦਰਕਾਂਡ ਦੇ ਸੰਗੀਤਮਈ ਅਤੇ ਵਿਆਖਿਆ ਸਮੇਤ ਪਾਠ ਦਿਵਿਯ ਜੋਤੀ ਜਾਗਰਣ ਅਸਥਾਨ ਸਾਖਾ ਸੁਨਾਮ ਵੱਲੋਂ ਕੀਤੇ ਜਾਣਗੇ। ਇਸ ਸਮਾਗਮ ਦੌਰਾਨ 101 ਸੁਭਾਗੇ ਜੋੜਿਆਂ ਵੱਲੋਂ ਅਮਨ ਸਾਂਤੀ ਲਈ ਪੂਜਨ ਕੀਤਾ ਜਾਵੇਗਾ ਅਤੇ ਐਸੋਸੀਏਸ਼ਨ ਵੱਲੋਂ ਇਨ੍ਹਾਂ ਜੋੜੀਆਂ ਅਤੇ ਸ਼ਲਾਘਾਯੋਗ ਕੰਮ ਕਰਨ ਵਾਲੇ ਸਮਾਜ ਸੇਵੀਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਇਸ ਮੌਕੇ ਤੇ ਨਗਨ ਬਾਬਾ ਸਾਹਿਬ ਦਾਸ ਸੇਵਾ ਦਲ ਪ੍ਰਧਾਨ ਹਰੀਸ਼ ਅਰੋੜਾ, ਸਮਾਜ ਸੇਵੀ ਵਿਜੈ ਕੁਮਾਰ ਸਿੰਗਲਾ, ਉੱਘੇ ਸਮਾਜ ਸੇਵੀ ਗੋਪਾਲ ਦਾਸ ਗੋਇਲ ਗੋਬਿੰਦਰ ਸ਼ਰਮਾ, ਮਦਨ ਗੋਪਾਲ ਸਿੰਗਲਾ , ਸੁਰਿਦੰਰ ਪਾਲ ਗਰਗ, ਕੈਪਟਨ ਅਨਿਲ ਕੁਮਾਰ ਗੋਇਲ, ਮਹੇਸ਼ ਜੋਹਰ, ਸੂਬੇਦਾਰ ਨਛੱਤਰ ਸਿੰਘ, ਸਿੰਦਰਪਾਲ ਅਸ਼ਟਾ, ਜਗਦੀਸ਼ ਰਾਏ ਸਿੰਗਲਾ ਆਦਿ ਤੋਂ ਇਲਾਵਾ ਵਿਸ਼ੇਸ਼ ਤੌਰ ਤੇ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਤੋਂ ਸਾਧਵੀ ਨੀਤਿਵਿਦਾ ਭਾਰਤੀ ਜੀ, ਪਵਿੱਤਰ ਕੋਰ ਗਰੇਵਾਲ, ਆਸਾਂ ਰਾਣੀ, ਕਿਰਨ ਕਪੂਰ, ਹਰਬੰਸ ਕੌਰ ਆਦਿ ਮੌਜੂਦ ਸਨ।