12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਕਿਸਾਨ ਯੂਨੀਅਨ ਨੇ ਮਕਾਨ ਦਾ ਵਾਰੰਟ ਕਬਜ਼ਾ ਰੁਕਵਾਇਆ

ਸੁਨਾਮ ਊਧਮ ਸਿੰਘ ਵਾਲਾ, 12 ਨਵੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਭਾਰਤੀ ਕਿਸਾਨ ਯੂਨੀਅਨ ਏਕਤਾ ਮਲਵਈ ਵੱਲੋਂ ਜਥੇਬੰਦੀ ਦੇ ਜਰਨਲ ਸਕੱਤਰ ਕੁਲਦੀਪ ਸਿੰਘ ਰਾਮਗੜ੍ਹ ਸੰਧੂਆਂ ਅਤੇ ਮਲਕੀਤ ਸਿੰਘ ਤੂਰਵੰਨਜਾਰਾ ਸੂਬਾ ਜਨਰਲ ਸਕੱਤਰ ਦੀ ਅਗਵਾਈ ਵਿਚ ਲਾਲੀ ਸਿੰਘ ਪੁੱਤਰ ਮੱਘਰ ਸਿੰਘ ਮਾਤਾ ਗੁਜਰੀ ਕਾਲੋਨੀ ਸੁਨਾਮ ਦੇ ਘਰ ਦਾ ਵਰੰਟ ਕਬਜ਼ਾ ਰੋਕਿਆ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਲਾਲੀ ਸਿੰਘ ਦੇ ਦੱਸਣ ਅਨੁਸਾਰ ਉਸ ਨੇ ਸਾਲ 2024 ਵਿਚ ਇਕ ਨਿੱਜੀ ਕੰਪਨੀ ਤੋਂ 10 ਫ਼ੀਸਦੀ ਵਿਆਜ ਦਰ ਨਾਲ 15 ਲੱਖ 50 ਹਜ਼ਾਰ ਰੁਪਏ ਦਾ ਮਕਾਨ ਲਈ ਕਰਜ਼ਾ ਲਿਆ ਸੀ ਪਰ ਉਕਤ ਕੰਪਨੀ ਦੇ ਅਧਿਕਾਰੀਆਂ ਵੱਲੋਂ ਉਸ ਨੂੰ ਬਿਨਾਂ ਕੁਝ ਦੱਸੇ 10 ਲੱਖ 50 ਹਜ਼ਾਰ ਰੁਪਏ ਦਾ ਹਾਊਸ ਲੋਨ ਅਤੇ ਲੈਪ ਲੋਨ ਕਰ ਦਿੱਤੇ।

Ad Position 21
No active advertisement
ਅਜੀਤ ਡੈਸਕ 13-11-2026
ਸੁਨਾਮ ਊਧਮ ਸਿੰਘ ਵਾਲਾ, 12 ਨਵੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਭਾਰਤੀ ਕਿਸਾਨ ਯੂਨੀਅਨ ਏਕਤਾ ਮਲਵਈ ਵੱਲੋਂ ਜਥੇਬੰਦੀ ਦੇ ਜਰਨਲ ਸਕੱਤਰ ਕੁਲਦੀਪ ਸਿੰਘ ਰਾਮਗੜ੍ਹ ਸੰਧੂਆਂ ਅਤੇ ਮਲਕੀਤ ਸਿੰਘ ਤੂਰਵੰਨਜਾਰਾ ਸੂਬਾ ਜਨਰਲ ਸਕੱਤਰ ਦੀ ਅਗਵਾਈ ਵਿਚ ਲਾਲੀ ਸਿੰਘ ਪੁੱਤਰ ਮੱਘਰ ਸਿੰਘ ਮਾਤਾ ਗੁਜਰੀ ਕਾਲੋਨੀ ਸੁਨਾਮ ਦੇ ਘਰ ਦਾ ਵਰੰਟ ਕਬਜ਼ਾ ਰੋਕਿਆ ਗਿਆ।ਕਿਸਾਨ ਆਗੂਆਂ ਨੇ ਕਿਹਾ ਕਿ ਲਾਲੀ ਸਿੰਘ ਦੇ ਦੱਸਣ ਅਨੁਸਾਰ ਉਸ ਨੇ ਸਾਲ 2024 ਵਿਚ ਇਕ ਨਿੱਜੀ ਕੰਪਨੀ ਤੋਂ 10 ਫ਼ੀਸਦੀ ਵਿਆਜ ਦਰ ਨਾਲ 15 ਲੱਖ 50 ਹਜ਼ਾਰ ਰੁਪਏ ਦਾ ਮਕਾਨ ਲਈ ਕਰਜ਼ਾ ਲਿਆ ਸੀ ਪਰ ਉਕਤ ਕੰਪਨੀ ਦੇ ਅਧਿਕਾਰੀਆਂ ਵੱਲੋਂ ਉਸ ਨੂੰ ਬਿਨਾਂ ਕੁਝ ਦੱਸੇ 10 ਲੱਖ 50 ਹਜ਼ਾਰ ਰੁਪਏ ਦਾ ਹਾਊਸ ਲੋਨ ਅਤੇ ਲੈਪ ਲੋਨ ਕਰ ਦਿੱਤੇ। ਦੋ ਵੱਖ-ਵੱਖ ਲੋਨ ਕਰਕੇ ਕੰਪਨੀ ਵੱਲੋਂ ਦੋਵਾਂ ਦੇ ਅੱਠ ਬੀਮਾ ਕਰ ਦਿੱਤੇ।ਇਨ੍ਹਾਂ ਹੀ ਨਹੀਂ ਕਰਜ਼ੇ ਤੇ 10 ਫ਼ੀਸਦੀ ਲੋਨ ਕਹਿਕੇ ਹਾਊਸ ਲੋਨ ਤੇ 13% ਜਦੋਂ ਕਿ ਲੈਪ ਲੋਨ ਤੇ 15%ਵਿਆਜ ਮੜ ਦਿੱਤਾ।ਕੰਪਨੀ ਵੱਲੋਂ ਕਰਜ਼ੇ ਦੇ ਦੋ ਵੱਖ-ਵੱਖ ਕੇਸ ਬਣਾਉਣ ਕਾਰਨ ਉਸ ਨੂੰ ਖ਼ਰਚੇ ਵੀ ਦੁੱਗਣੇ ਪੈ ਗਏ। ਉਹ ਹੁਣ ਤੱਕ ਦੋਵਾਂ ਕਰਜ਼ਿਆਂ ਦੀਆਂ 19302 ਰੁਪਏ ਪ੍ਰਤੀ ਕਿਸ਼ਤ ਕਰੀਬ ਸਤਾਰਾਂ ਅਠਾਂ ਕਿਸ਼ਤਾਂ ਭਰ ਚੁੱਕਿਆ ਹੈ ਪਰ ਮੈਨੂੰ ਬਾਅਦ ਪਤਾ ਚੱਲਿਆ ਕਿ ਕੰਪਨੀ ਨੇ ਮੇਰੇ ਨਾਲ ਧੋਖਾ ਕੀਤਾ ਹੈ। ਮੈ ਕੰਪਨੀ ਦੇ ਮੈਨੇਜਰ ਨੂੰ ਕਿਹਾ ਕਿ ਮੈਂ ਕਿਸੇ ਸਰਕਾਰੀ ਬੈਂਕ ਚੋਂ ਲੋਨ ਕਰਵਾਉਣਾ ਚਾਹੁੰਦਾ ਹਾਂ।ਜਿਸ ਲਈ ਮੈਂ ਕੰਪਨੀ ਮੈਨੇਜਰ ਤੋਂ (ਐਲ.ਓ.ਡੀ. ਅਤੇ ਫੋਰ ਕਲੋਜਰ ਤੇ ਸਟੇਟਮੈਂਟ ਦੀ ਮੰਗ ਕੀਤੀ। ਇਸ ਲਈ ਮੈਂ ਲਗਾਤਾਰ ਕੰਪਨੀ ਮੈਨੇਜਰ ਕੋਲ ਗੇੜੇ ਮਾਰਦਾ ਰਿਹਾ ਪਰ ਮੈਨੂੰ ਕੋਈ ਡਾਕੂਮੈਂਟ ਨਹੀਂ ਦਿੱਤਾ ਜਦੋਂ ਕਿਹਾ ਵੀ ਤੁਸੀਂ ਮੈਨੂੰ ਡਾਕੂਮੈਂਟ ਨਹੀਂ ਦੇ ਰਹੇ ਸਗੋਂ ਉਲਟਾ ਮੈਨੂੰ ਕੰਪਨੀ ਮੈਨੇਜਰ ਵੱਲੋ ਪੁਲਿਸ ਤੋਂ ਧਮਕੀਆਂ ਦਵਾਉਣੀਆ ਸ਼ੁਰੂ ਕਰ ਦਿੱਤੀਆਂ ਗਈਆਂ ਅਤੇ ਮੈ ਮਾਨਸਿਕ ਤੋਰ ਤੇ ਪ੍ਰੇਸ਼ਾਨ ਰਹਿਣ ਲੱਗ ਗਿਆ ਖ਼ਬਰ ਲਿਖੇ ਜਾਣ ਤੱਕ ਤੱਕ ਪ੍ਰਸ਼ਾਸਨ ਜਾਂ ਕੰਪਨੀ ਦਾ ਕੋਈ ਵੀ ਅਧਿਕਾਰੀ ਵਾਰੰਟ ਕਬਜ਼ਾ ਲੈਣ ਨਹੀਂ ਆਇਆ। ਇਸ ਮੌਕੇ ਬਲਦੇਵ ਸਿੰਘ ਰਾਮਗੜ੍ਹ ਸੰਧੂਆਂ ਬਾਲਕ੍ਰਿਸਨ ਸਿੰਘ ਅਤੇ ਹੋਰ ਕਿਸਾਨ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਕੌਰ ਸਿੰਘ ਖੇੜੀ ਖੁਰਦ ਸਨਮਾਨਿਤ ਅਗਲੀ ਖ਼ਬਰ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ
Ad Position 24