12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਸੰਗਰੂਰ ਦੀ ਅੰਡਰ-19 ਟੀਮ ਨੇ ਪੰਜਾਬ ਵਿਚ ਹਾਸਿਲ ਕੀਤਾ ਦੂਜਾ ਸਥਾਨ

ਸੰਗਰੂਰ, 12 ਨਵੰਬਰ (ਅਮਨਦੀਪ ਸਿੰਘ ਬਿੱਟਾ) - ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਸੰਗਰੂਰ ਵੱਲੋਂ ਅੱਜ ਸੰਗਰੂਰ ਦੀ ਅੰਡਰ-19 ਟੀਮ ਦੇ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸੰਗਰੂਰ ਦੀ ਟੀਮ ਨੇ ਹੋਏ ਅੰਡਰ-19 ਵਨ-ਡੇਅ ਇੰਟਰ ਡਿਸਟ੍ਰਿਕਟ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੂਰੇ ਪੰਜਾਬ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ।

Ad Position 21
No active advertisement
ਅਜੀਤ ਡੈਸਕ 13-11-2026
ਸੰਗਰੂਰ, 12 ਨਵੰਬਰ (ਅਮਨਦੀਪ ਸਿੰਘ ਬਿੱਟਾ) - ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਸੰਗਰੂਰ ਵੱਲੋਂ ਅੱਜ ਸੰਗਰੂਰ ਦੀ ਅੰਡਰ-19 ਟੀਮ ਦੇ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸੰਗਰੂਰ ਦੀ ਟੀਮ ਨੇ ਹੋਏ ਅੰਡਰ-19 ਵਨ-ਡੇਅ ਇੰਟਰ ਡਿਸਟ੍ਰਿਕਟ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੂਰੇ ਪੰਜਾਬ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ। ਸੰਗਰੂਰ ਦੀ ਇਸ ਉਪ-ਵਿਜੇਤਾ ਟੀਮ ਵਿੱਚੋਂ ਪੰਜਾਬ ਅੰਡਰ-19 ਟੀਮ ਲਈ 3 ਖਿਡਾਰੀਆਂ ਦੀ ਚੋਣ ਹੋਈ - ਉਮੇਸ਼ ਗਿੱਲ, ਰਕਸ਼ਿਤ ਲਾਂਬਾ ਅਤੇ ਨਿਸ਼ਾਂਤ ਤੋਮਰ। ਇਹ ਤਿੰਨੋਂ ਖਿਡਾਰੀ ਪੰਜਾਬ ਟੀਮ ਵਿੱਚ ਖੇਡੇ। ਇਸ ਮੌਕੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਸਾਰੇ ਖਿਡਾਰੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਤੇ ਰਾਜਿੰਦਰ ਪਾਲ ਸਿੰਘ ਸੀਨੀਅਰ ਵਾਈਸ ਪ੍ਰਧਾਨ, ਯੋਗਰਾਜ ਜੀ ਰਿਟਾਇਰਡ ਡੀ.ਐਸ.ਓ, ਰੁਪਿੰਦਰ ਸ਼ਰਮਾ ਵਾਈਸ ਪ੍ਰਧਾਨ, ਹਰੀਸ਼ ਕੁਮਾਰ ਸੈਕਟਰੀ, ਸੁਸ਼ੀਲ ਕੁਮਾਰ ਕੈਸ਼ੀਅਰ ਅਤੇ ਮੈਂਬਰ ਰਾਜੇਸ਼ ਕੁਮਾਰ ਰਾਜਾ, ਸਚਿਨ ਛਾਬੜਾ, ਕ੍ਰਿਕਟ ਕੋਚ ਅਮਨ ਭਾਰਤੀ ਅਤੇ ਕੁੜੀਆਂ ਟੀਮ ਦੀ ਕੋਚ ਲਖਵਿੰਦਰ ਕੌਰ ਮੌਜੂਦ ਸਨ। ਸਨਮਾਨ ਸਮਾਰੋਹ ਦੌਰਾਨ ਰਾਜਿੰਦਰ ਪਾਲ ਸਿੰਘ ਸੀਨੀਅਰ ਵਾਈਸ ਪ੍ਰਧਾਨ ਨੇ ਕਿਹਾ ਕਿ ਸੰਗਰੂਰ ਵਿੱਚ ਕ੍ਰਿਕਟ ਦਾ ਭਵਿੱਖ ਬਹੁਤ ਉੱਜਵਲ ਹੈ ਅਤੇ ਐਸੋਸੀਏਸ਼ਨ ਵੱਲੋਂ ਨੌਜਵਾਨ ਖਿਡਾਰੀਆਂ ਨੂੰ ਹਰ ਸੰਭਵ ਸਹੂਲਤ ਦਿੱਤੀ ਜਾਵੇਗੀ ਤਾਂ ਜੋ ਉਹ ਅੱਗੇ ਜਾ ਕੇ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕਰ ਸਕਣ।
Ad Position 22
No active advertisement
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਾਈ ਲੌਂਗੋਵਾਲ ਦੇ ਗ੍ਰਹਿ ਵਿਖੇ ਹੋਇਆ ਕੀਰਤਨ ਸਮਾਗਮ ਅਗਲੀ ਖ਼ਬਰ ਅੰਡਰ-19 ਕਬੱਡੀ ਮੁਕਾਬਲੇ ਵਿੱਚ ਸੰਤ ਈਸ਼ਰ ਸਿੰਘ ਪਬਲਿਕ ਸਕੂਲ ਦੀ ਪੰਜਾਬ ਭਰ ’ਚੋਂ ਤੀਜੀ ਪੁਜ਼ੀਸ਼ਨ
Ad Position 24