11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

5 ਖਿਡਾਰੀਆਂ ਦਾ ਵਿਧਾਇਕ ਪੋ੍ : ਗੱਜਣਮਾਜਰਾ ਵਲੋਂ ਸਨਮਾਨ

ਅਹਿਮਦਗੜ, 11 ਨਵੰਬਰ (ਸੁਖਜੀਤ ਸਿੰਘ ਖੇੜਾ) - ਮਾਨਸਾ ਵਿਖੇ ਖੇਡਾਂ ਵਤਨ ਪੰਜਾਬ ਦੀਆਂ- 4 ਤਹਿਤ ਰਾਜ ਪੱਧਰੀ ਚੈਂਪੀਅਨਸ਼ਿਪ ਲਈ ਅਹਿਮਦਗੜ ਤੋਂ ਵੇਟ ਲਿਫਟਰਾਂ ਅਤੇ ਬੈਂਚ ਪ੍ਰੈੱਸ ਲਈ 5 ਖਿਡਾਰੀਆਂ ਨੇ ਬਹੁਤ ਹੀ ਵਧੀਆ ਪ੍ਰਦਰਸ਼ਨ ਕਰਦਿਆਂ ਕਈ ਤਗਮੇ ਜਿੱਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਰਾਜ ਪੱਧਰੀ ਇਸ ਚੈਂਪੀਅਨਸ਼ਿਪ ਵਿਚ ਲਾਈਫਟਾਈਮ ਜਿੰਮ ਦੇ ਇਨ੍ਹਾਂ ਖਿਡਾਰੀਆਂ ਵਿੱਚ ਫੁੱਲ ਪਾਵਰਲਿਫਟਿੰਗ 74 ਕਿਲੋ ਵਰਗ ਅਤੇ 152 ਕਿਲੋ ਬੈਂਚ ਪ੍ਰੈੱਸ ’ਚ ਅਲੀ ਥਿੰਦ ਨੇ ਦੂਜਾ ਸਥਾਨ, 152 ਕਿਲੋ ਵਰਗ ਅਤੇ ਬੈਂਚ ਪ੍ਰੈੱਸ ’ਚ ਬਲਜੋਤ ਸਿੰਘ ਨੇ ਤੀਜਾ, 52 ਕਿਲੋ ਵਰਗ ਅਤੇ ਬੈਂਚ ਪ੍ਰੈੱਸ ’ਚ ਜਸਨੂਰ ਕੌਰ ਨੇ ਤੀਜਾ, 74 ਕਿੱਲੋ ਵਰਗ ’ ਚ ਹਰਪ੍ਰੀਤ ਨੇ ਪਹਿਲਾ, 83 ਕਿੱਲੋ ਵਰਗ ਅਤੇ ਬੈਂਚ ਪ੍ਰੈੱਸ ’ਚ ਜਗਰੂਪ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਅਹਿਮਦਗੜ ਦਾ ਨਾਮ ਰੌਸ਼ਨ ਕੀਤਾ।

Ad Position 21
No active advertisement
ਅਜੀਤ ਡੈਸਕ 12-11-2026
ਅਹਿਮਦਗੜ, 11 ਨਵੰਬਰ (ਸੁਖਜੀਤ ਸਿੰਘ ਖੇੜਾ) - ਮਾਨਸਾ ਵਿਖੇ ਖੇਡਾਂ ਵਤਨ ਪੰਜਾਬ ਦੀਆਂ- 4 ਤਹਿਤ ਰਾਜ ਪੱਧਰੀ ਚੈਂਪੀਅਨਸ਼ਿਪ ਲਈ ਅਹਿਮਦਗੜ ਤੋਂ ਵੇਟ ਲਿਫਟਰਾਂ ਅਤੇ ਬੈਂਚ ਪ੍ਰੈੱਸ ਲਈ 5 ਖਿਡਾਰੀਆਂ ਨੇ ਬਹੁਤ ਹੀ ਵਧੀਆ ਪ੍ਰਦਰਸ਼ਨ ਕਰਦਿਆਂ ਕਈ ਤਗਮੇ ਜਿੱਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਰਾਜ ਪੱਧਰੀ ਇਸ ਚੈਂਪੀਅਨਸ਼ਿਪ ਵਿਚ ਲਾਈਫਟਾਈਮ ਜਿੰਮ ਦੇ ਇਨ੍ਹਾਂ ਖਿਡਾਰੀਆਂ ਵਿੱਚ ਫੁੱਲ ਪਾਵਰਲਿਫਟਿੰਗ 74 ਕਿਲੋ ਵਰਗ ਅਤੇ 152 ਕਿਲੋ ਬੈਂਚ ਪ੍ਰੈੱਸ ’ਚ ਅਲੀ ਥਿੰਦ ਨੇ ਦੂਜਾ ਸਥਾਨ, 152 ਕਿਲੋ ਵਰਗ ਅਤੇ ਬੈਂਚ ਪ੍ਰੈੱਸ ’ਚ ਬਲਜੋਤ ਸਿੰਘ ਨੇ ਤੀਜਾ, 52 ਕਿਲੋ ਵਰਗ ਅਤੇ ਬੈਂਚ ਪ੍ਰੈੱਸ ’ਚ ਜਸਨੂਰ ਕੌਰ ਨੇ ਤੀਜਾ, 74 ਕਿੱਲੋ ਵਰਗ ’ ਚ ਹਰਪ੍ਰੀਤ ਨੇ ਪਹਿਲਾ, 83 ਕਿੱਲੋ ਵਰਗ ਅਤੇ ਬੈਂਚ ਪ੍ਰੈੱਸ ’ਚ ਜਗਰੂਪ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਅਹਿਮਦਗੜ ਦਾ ਨਾਮ ਰੌਸ਼ਨ ਕੀਤਾ। ਨਾਮਣਾ ਖੱਟਣ ਵਾਲੇ ਇਨ੍ਹਾਂ ਖਿਡਾਰੀਆਂ ਨੂੰ ਅਹਿਮਦਗੜ ਵਿਖੇ ਹਲਕਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਅਤੇ ਹੋਰ ਪਤਵੰਤਿਆਂ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੋ੍: ਜਸਵੰਤ ਸਿੰਘ ਗੱਜਣਮਾਜਰਾ ਨੇ ਕਿਹਾ ਜਿੱਥੇ ਖੇਡਾਂ ਨੌਜਵਾਨਾਂ ਨੂੰ ਨਰੋਈ ਸਿਹਤ ਦਿੰਦੀਆਂ ਹਨ ਉੱਥੇ ਹੀ ਨਸ਼ਿਆਂ ਵਰਗੀ ਲਾਹਣਤ ਨੂੰ ਵੀ ਦੂਰ ਕਰਦੀਆਂ ਹਨ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਕਮਲਜੀਤ ਸਿੰਘ ਉੱਭੀ, ਟਰੱਕ ਯੂਨੀਅਨ ਪ੍ਰਧਾਨ ਮਨਿੰਦਰਪਾਲ ਸਿੰਘ, ਕੌਂਸਲਰ ਬਿੱਲੂ ਮਾਜਰੀ, ਗੁਰਦੁਆਰਾ ਸਿੰਘ ਸਭਾ ਦੇ ਸਾਬਕਾ ਪ੍ਰਧਾਨ ਕੁਲਦੀਪ ਸਿੰਘ ਖਾਲਸਾ, ਰੁਪਿੰਦਰ ਸਿੰਘ ਬਰਹਮਪੁਰ ਤੇ ਕੋਚ ਸਾਹਿਬਾਨ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਖੰਨਾ ਵਲੋਂ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ‘ ਪੰਜਾਬ ਮੰਗਦਾ ਇਨਸਾਫ਼’ ਮੁਹਿੰਮ ਸੂਬੇ ਦੇ ਹੱਕਾਂ ਅਤੇ ਅਸਲ ਮੁੱਦਿਆਂ ਦੀ ਆਵਾਜ਼ ਬਣੇਗੀ- ਕਮਲ ਧਾਲੀਵਾਲ
Ad Position 24