12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਕੈਮਿਸਟ ਐਸੋਸੀਏਸ਼ਨ ਦਾ ਵਫਦ ਸਿਹਤ ਮੰਤਰੀ ਅਤੇ ਅਧਿਕਾਰੀਆਂ ਨੂੰ ਮਿਲਿਆ

ਸੰਗਰੂਰ, 11 ਨਵੰਬਰ (ਧੀਰਜ ਪਸ਼ੌਰੀਆ)- ਪੰਜਾਬ ਕੈਮਿਸਟ ਐਸੋਸੀਏਸ਼ਨ ਦਾ ਵਫਦ ਜਿਸ ’ਚ ਰਾਕੇਸ਼ ਭੀਖੀ, ਗੁਰਸਰਨ ਸਿੰਘ, ਮਹੇਸ਼ਇੰਦਰ ਸਿੰਘ ਮੇਸ਼ੀ, ਹਰਚਰਨ ਸਿੰਘ ਚੰਨੀ ਅਤੇ ਪ੍ਰੇਮ ਚੰਦ ਗਰਗ ਸ਼ਾਮਿਲ ਸਨ, ਕੈਮਿਸਟਾਂ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੂੰ ਮਿਲਿਆ।

Ad Position 21
No active advertisement
ਅਜੀਤ ਡੈਸਕ 12-11-2026
ਸੰਗਰੂਰ, 11 ਨਵੰਬਰ (ਧੀਰਜ ਪਸ਼ੌਰੀਆ)- ਪੰਜਾਬ ਕੈਮਿਸਟ ਐਸੋਸੀਏਸ਼ਨ ਦਾ ਵਫਦ ਜਿਸ ’ਚ ਰਾਕੇਸ਼ ਭੀਖੀ, ਗੁਰਸਰਨ ਸਿੰਘ, ਮਹੇਸ਼ਇੰਦਰ ਸਿੰਘ ਮੇਸ਼ੀ, ਹਰਚਰਨ ਸਿੰਘ ਚੰਨੀ ਅਤੇ ਪ੍ਰੇਮ ਚੰਦ ਗਰਗ ਸ਼ਾਮਿਲ ਸਨ, ਕੈਮਿਸਟਾਂ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੂੰ ਮਿਲਿਆ। ਇਸ ਮੁਲਾਕਾਤ ਦੌਰਾਨ ਸਿਹਤ ਵਿਭਾਗ ਦੇ ਸਕੱਤਰ ਕੁਮਾਰ ਰਾਹੁਲ, ਜੁਆਇੰਟ ਕਮਿਸ਼ਨਰ ਸੰਜੀਵ ਗਰਗ, ਸਹਾਇਕ ਜੁਆਇੰਟ ਕਮਿਸ਼ਨਰ ਗੁਰਵਿੰਦਰ ਸਿੰਘ ਅਤੇ ਸਹਾਇਕ ਜੋਇੰਟ ਕਮਿਸ਼ਨਰ ਅਮਿਤ ਦੁੱਗਲ ਵੀ ਇਸ ਸਮੇਂ ਮੌਜੂਦ ਸਨ। ਕੈਮਿਸਟਾਂ ਦੇ ਵਫਦ ਨੇ ਸਿਹਤ ਮੰਤਰੀ ਅਤੇ ਅਧਿਕਾਰੀਆਂ ਦੇ ਅੱਗੇ ਮੁੱਦਾ ਉਠਾਇਆ ਕਿ ਪੁਲਿਸ ਨੂੰ ਬਗੈਰ ਡਰੱਗ ਵਿਭਾਗ ਦੇ ਅਧਿਕਾਰੀਆਂ ਤੋਂ ਕੈਮਿਸਟਾਂ ਦੀਆਂ ਦੁਕਾਨਾਂ ’ਤੇ ਛਾਪੇਮਾਰੀ ਕਰਨ ਤੋਂ ਰੋਕਿਆ ਜਾਵੇ, ਜਿਸ ਸੰਬੰਧੀ ਸਿਹਤ ਮੰਤਰੀ ਨੇ ਤੁਰੰਤ ਡੀ.ਜੀ.ਪੀ. ਪੰਜਾਬ ਪੁਲਿਸ ਨੂੰ ਫੋਨ ’ਤੇ ਹਦਾਇਤਾਂ ਕੀਤੀਆਂ। ਵਫਦ ਨੇ ਸਿਹਤ ਮੰਤਰੀ ਅੱਗੇ ਮੰਗ ਰੱਖੀ ਕੇ ਚੈਕਿੰਗ ਦੌਰਾਨ ਜਦੋਂ ਕਿਸੇ ਕਮਿਸ਼ਨ ਸ਼ਾਪ ’ਤੇ ਕੋਈ ਖਾਮੀ ਪਾਈ ਜਾਂਦੀ ਹੈ ਤਾਂ ਉਸ ’ਤੇ ਕਾਰਵਾਈ ਕੀਤੀ ਜਾਂਦੀ ਹੈ ਪਰ ਜਦੋਂ ਕਿਸੇ ਕੈਮਿਸਟ ਸ਼ਾਪ ’ਤੇ ਸਭ ਕੁਝ ਸਹੀ ਪਾਇਆ ਜਾਂਦਾ ਹੈ ਤਾਂ ਉਸ ਦੀ ਪ੍ਰਸ਼ੰਸ਼ਾ ਵੀ ਕੀਤੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਯੂਨੀਵਰਸਿਟੀ ਕਾਲਜ ਮੁੂਨਕ ਦੇ ਵਿਦਿਆਰਥੀਆਂ ਨੇ ਆਰਚਰੀ ’ਚ ਮੱਲਾਂ ਮਾਰੀਆਂ ਅਗਲੀ ਖ਼ਬਰ ਪੰਜਾਬ ਦੇ ਪਲੀਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਵੱਧ ਤੋਂ ਵੱਧ ਬੂਟੇ ਲਗਾਏ ਜਾਣ - ਚੇਅਰਮੈਨ ਸਿੱਧੂ, ਤੋਲਾਵਾਲ
Ad Position 24