ਪ੍ਰਕਾਸ਼ ਪੁਰਬ ਨੂੰ ਲੈ ਕੇ ਪ੍ਰਭਾਤ ਫੇਰੀਆਂ ਆਰੰਭ
ਲੌਂਗੋਵਾਲ, 11 ਨਵੰਬਰ (ਸ. ਸ.
ਲੌਂਗੋਵਾਲ, 11 ਨਵੰਬਰ (ਸ.ਸ.ਖੰਨਾ,ਵਿਨੋਦ) - ਗੁਰਦੁਆਰਾ ਯਾਦਗਾਰ ਸ਼ਹੀਦਾਂ ਪੱਤੀ ਦੁੱਲਟ ਅਤੇ ਨਗਰ ਦੀਆਂ ਸੰਗਤਾਂ ਵਲੋਂ ਪ੍ਰਭਾਤ ਫੇਰੀਆਂ ਆਰੰਭ ਹੋ ਚੁੱਕੀਆਂ ਹਨ । ਮਨਪ੍ਰੀਤ ਸਿੰਘ ਸਿੱਧੂ ਦੇ ਗ੍ਰਹਿ ਵਿਖੇ ਪ੍ਰਕਾਸ਼ ਪੁਰਬ ਨੂੰ ਲੈ ਕੇ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਭਾਈ ਕੁਲਵੰਤ ਸਿੰਘ ਕਾਂਤੀ ਅਤੇ ਮੋਹਨ ਸਿੰਘ ਦੇ ਜਥੇ ਵਲੋਂ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਸਮੁੱਚੇ ਸਿੱਧੂ ਪਰਿਵਾਰ ਵਲੋਂ ਜਿੱਥੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਪਰਿਵਾਰ ਦੀ ਤਰਫੋਂ ਅਵਤਾਰ ਸਿੰਘ ਦੁੱਲਟ ਵਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਨਗਰ ਕੌਂਸਲ ਪ੍ਰਧਾਨ ਜਗਦੇਵ ਸਿੰਘ ਸਿੱਧੂ, ਕੌਂਸਲਰ ਸਿੰਦਰਪਾਲ ਕੌਰ, ਕੌਂਸਲਰ ਸਤਵੰਤ ਕੌਰ, ਮੈਡਮ ਸਤਵੀਰ ਕੌਰ ਸਿੱਧੂ,ਯਾਦਵਿੰਦਰ ਸਿੰਘ ਸ਼ੇਰੋਂ,ਇੰਸਪੈਕਟਰ ਗੁਰਮੀਤ ਸਿੰਘ ਸਿੱਧੂ, ਹਰਮੇਸ਼ ਸਿੰਘ ਸਿੱਧੂ, ਐਡਵੋਕੇਟ ਗੁਰਬਿੰਦਰ ਸਿੰਘ ਆਹਲੂਵਾਲੀਆ, ਪ੍ਰਧਾਨ ਗੁਰਜੰਟ ਸਿੰਘ , ਗੁਰਸੇਵਕ ਸਿੰਘ ਸਿੱਧੂ,ਅਵਤਾਰ ਸਿੰਘ ਦੁੱਲਟ, ਜਸਵਿੰਦਰ ਸਿੰਘ ਖਪਰੀਵਾਲਾ, ਜੁਗਰਜ ਸਿੰਘ ਫ਼ੌਜੀ, ਮਿਸਤਰੀ ਜਗਤਾਰ ਸਿੰਘ,ਸੰਦੀਪ ਸਿੰਘ, ਦਰਸ਼ਨ ਸਿੰਘ, ਮਨਪ੍ਰੀਤ ਸਿੰਘ ਪਾਪੜ, ਲਖਵਿੰਦਰ ਸਿੰਘ,ਸੇਵਕ ਸਿੰਘ ਚਾਹਲ,ਹਰਜਿੰਦਰ ਸਿੰਘ ਦੁੱਲਟ, ਗੁਰਤੇਜ ਸਿੰਘ ਕੌਲੇਕਾ, ਨਾਜ਼ਰ ਸਿੰਘ, ਭੂਸ਼ਣ ਸਿੰਘ,ਭੋਲਾ ਸਿੰਘ, ਗੁਰਤੇਜ ਸਿੰਘ ਚਾਹਲ, ਚਮਕੌਰ ਸਿੰਘ ਆਦਿ ਹਾਜ਼ਰ ਸਨ।