ਰਾਮਗੜ੍ਹੀਆ ਕਮੇਟੀ ਦੇ ਬਲਜੀਤ ਸਿੰਘ ਦਿਓਸੀ ਪ੍ਰਧਾਨ ਅਤੇ ਗੁਰਦੀਪ ਸਿੰਘ ਬੰਬਰਾਓ ਵਾਈਸ ਪ੍ਰਧਾਨ ਚੁਣੇ
ਲਹਿਰਾਗਾਗਾ, 11 ਨਵੰਬਰ (ਅਸ਼ੋਕ ਗਰਗ) - ਸਥਾਨਕ ਬਾਈਪਾਸ ਰੋਡ ਸਥਿਤ ਗੁਰਦੁਆਰਾ ਸ੍ਰੀ ਵਿਸ਼ਵਕਰਮਾ ਰਾਮਗੜੀਆ ਭਵਨ ਵਿਖੇ ਰਾਮਗੜੀਆ ਭਾਈਚਾਰੇ ਅਤੇ ਸੰਗਤਾਂ ਵਲੋਂ ਵਿਸ਼ਵਕਰਮਾ ਦਿਵਸ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ।
ਨ
ਨਵੀਂ ਚੁਣੇ ਗਏ ਅਹੁਦੇਦਾਰਾਂ ਦਾ ਸਨਮਾਨ ਕਰਦੇ ਹੋਏ ਮੈਂਬਰ। ਤਸਵੀਰ- ਅਸ਼ੋਕ ਗਰਗ
12-11-2026
ਲਹਿਰਾਗਾਗਾ, 11 ਨਵੰਬਰ (ਅਸ਼ੋਕ ਗਰਗ) - ਸਥਾਨਕ ਬਾਈਪਾਸ ਰੋਡ ਸਥਿਤ ਗੁਰਦੁਆਰਾ ਸ੍ਰੀ ਵਿਸ਼ਵਕਰਮਾ ਰਾਮਗੜੀਆ ਭਵਨ ਵਿਖੇ ਰਾਮਗੜੀਆ ਭਾਈਚਾਰੇ ਅਤੇ ਸੰਗਤਾਂ ਵਲੋਂ ਵਿਸ਼ਵਕਰਮਾ ਦਿਵਸ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਉਪਰੰਤ ਰਾਮਗੜੀਆ ਭਾਈਚਾਰੇ ਦੀ ਸਾਲਾਨਾ ਮੀਟਿੰਗ ਹੋਈ, ਜਿਸ ’ਚ ਅਗਲੀ ਰਾਮਗੜੀਆ ਕਮੇਟੀ ਦੀ ਚੋਣ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਬਲਜੀਤ ਸਿੰਘ ਦਿਓਸੀ (ਮੰਗੂ) ਨੂੰ ਕਮੇਟੀ ਦਾ ਪ੍ਰਧਾਨ ਅਤੇ ਗੁਰਦੀਪ ਸਿੰਘ ਬੰਬਰਾਓ ਨੂੰ ਵਾਈਸ ਪ੍ਰਧਾਨ ਸਰਬਸੰਮਤੀ ਨਾਲ ਚੁਣਿਆ ਗਿਆ। ਇਸ ਤੋਂ ਇਲਾਵਾ ਹੋਰ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਵੀ ਚੋਣ ਕੀਤੀ ਗਈ।ਨਵੀਂ ਚੁਣੀ ਗਈ ਕਮੇਟੀ ਵਿਚ ਗੁਰਦੇਵ ਸਿੰਘ ਮਠਾੜੂ ਨੂੰ ਸਰਪ੍ਰਸਤ, ਗੁਰਬਚਨ ਸਿੰਘ ਪਨੇਸਰ ਨੂੰ ਚੇਅਰਮੈਨ, ਬਲਜੀਤ ਸਿੰਘ ਦਿਓਸੀ ਨੂੰ ਪ੍ਰਧਾਨ, ਗੁਰਦੀਪ ਸਿੰਘ ਬੰਬਰਾਓ ਨੂੰ ਵਾਈਸ ਪ੍ਰਧਾਨ ਅਤੇ ਪ੍ਰੈੱਸ ਸਕੱਤਰ, ਪਿਆਰਾ ਸਿੰਘ ਬੰਬਰਾਓ ਨੂੰ ਖ਼ਜ਼ਾਨਚੀ, ਸੁਖਦੇਵ ਸਿੰਘ ਪਨੇਸਰ ਨੂੰ ਸਕੱਤਰ ਅਤੇ ਰਣਧੀਰ ਸਿੰਘ ਪਨੇਸਰ ਨੂੰ ਵਾਈਸ ਸਕੱਤਰ ਚੁਣਿਆ ਗਿਆ। ਇਸੇ ਤਰ੍ਹਾਂ ਕਮੇਟੀ ਦੇ ਮੈਂਬਰਾਂ ਵਜੋਂ ਗੁਰਮੀਤ ਸਿੰਘ ਖਾਈ (ਪ੍ਰਧਾਨ ਫਰਨੀਚਰ ਮਾਰਕੀਟ), ਜਸਪਾਲ ਸਿੰਘ ਸਾਰੋਂ, ਸਤਨਾਮ ਸਿੰਘ ਬੰਬਰਾਓ, ਗੁਰਮੇਲ ਸਿੰਘ, ਕ੍ਰਿਸ਼ਨ ਸਿੰਘ ਦਿਓਸੀ, ਮਲਕੀਤ ਸਿੰਘ ਰੁਪਾਲ, ਬਲਵੰਤ ਸਿੰਘ ਪਨੇਸਰ, ਗੁਰਦੀਪ ਸਿੰਘ ਵਿਰਦੀ, ਬੱਬੂ ਸਿੰਘ ਦਿਓਸੀ, ਤਾਰਾ ਸਿੰਘ ਮਠਾੜੂ, ਪਵਿੱਤਰ ਸਿੰਘ ਪਨੇਸਰ, ਰਾਮ ਸਿੰਘ ਸੱਗੂ, ਚੇਤ ਸਿੰਘ ਬੱਚੂ, ਨਿਰਮਲ ਸਿੰਘ ਲੀਲਾ, ਗੁਰਦਰਸ਼ਨ ਸਿੰਘ ਮੱਖਣ, ਰਜਿੰਦਰ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਰੁਪਾਲ ਨੂੰ ਸ਼ਾਮਲ ਕੀਤਾ ਗਿਆ। ਇਸ ਮੌਕੇ ਨਵੀਂ ਚੁਣੀ ਗਈ ਕਮੇਟੀ ਦੇ ਅਹੁਦੇਦਾਰਾਂ ਨੇ ਰਾਮਗੜੀਆ ਭਾਈਚਾਰੇ ਦੀ ਏਕਤਾ ਅਤੇ ਸਮਾਜਿਕ ਭਲਾਈ ਲਈ ਮਿਲਜੁਲ ਕੇ ਕੰਮ ਕਰਨ ਦਾ ਭਰੋਸਾ ਦਿੱਤਾ।