ਨਸ਼ੇ ਨਾਲ ਜ਼ਿੰਦਗੀਆਂ ਖੋਹਣ ਵਾਲੀ ਹਕੂਮਤ ਹੁਣ ਲਾਸ਼ਾਂ ਖੋਹਣ ਤੱਕ ਆ ਗਈ-ਟਿੱਬਾ
ਸ਼ੇਰਪੁਰ, 29 ਅਕਤੂਬਰ (ਦਰਸ਼ਨ ਸਿੰਘ ਖੇੜੀ)-ਪੰਜਾਬ ਅੱਜ ਸਭ ਤੋਂ ਦਰਦਨਾਕ ਹਾਲਾਤਾਂ ’ਚੋਂ ਲੰਘ ਰਿਹਾ ਹੈ ਕਿਉਂਕਿ ਇਹ ਸਰਕਾਰ ਹਰੇਕ ਫਰੰਟ ’ਤੇ ਬੁਰੀ ਤਰ੍ਹਾਂ ਫੇਲ੍ਹ ਹੋਣ ਦੇ ਨਾਲ ਨਾਲ ਅਮਨ ਕਾਨੂੰਨ ਸਥਾਪਿਤ ਕਰਨ ’ਚ ਅਸਫਲ ਰਹੀ ਹੈ। ਘਰ ਘਰ ਚਿੱਟੇ ਦੀ ਡਿਲਿਵਰੀ ਕਰਕੇ ਹਜ਼ਾਰਾਂ ਨੌਜਵਾਨਾਂ ਨੂੰ ਜ਼ਿੰਦਗੀ ਤੋਂ ਹੱਥ ਧੋਣੇ ਪਏ।
ਸ਼ੇਰਪੁਰ, 29 ਅਕਤੂਬਰ (ਦਰਸ਼ਨ ਸਿੰਘ ਖੇੜੀ)-ਪੰਜਾਬ ਅੱਜ ਸਭ ਤੋਂ ਦਰਦਨਾਕ ਹਾਲਾਤਾਂ ’ਚੋਂ ਲੰਘ ਰਿਹਾ ਹੈ ਕਿਉਂਕਿ ਇਹ ਸਰਕਾਰ ਹਰੇਕ ਫਰੰਟ ’ਤੇ ਬੁਰੀ ਤਰ੍ਹਾਂ ਫੇਲ੍ਹ ਹੋਣ ਦੇ ਨਾਲ ਨਾਲ ਅਮਨ ਕਾਨੂੰਨ ਸਥਾਪਿਤ ਕਰਨ ’ਚ ਅਸਫਲ ਰਹੀ ਹੈ। ਘਰ ਘਰ ਚਿੱਟੇ ਦੀ ਡਿਲਿਵਰੀ ਕਰਕੇ ਹਜ਼ਾਰਾਂ ਨੌਜਵਾਨਾਂ ਨੂੰ ਜ਼ਿੰਦਗੀ ਤੋਂ ਹੱਥ ਧੋਣੇ ਪਏ। ਹੁਣ ਸਰਕਾਰ ਨਸ਼ਿਆਂ ਕਾਰਨ ਮੌਤ ਨੂੰ ਗਲੇ ਲਾਉਣ ਵਾਲਿਆਂ ਦੀਆਂ ਲਾਸ਼ਾਂ ਵੀ ਖੋਹਣ ਤੱਕ ਆ ਗਈ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਮਹਿਲ ਕਲਾਂ ਦੇ ਸੀਨੀਅਰ ਅਕਾਲੀ ਨੌਜਵਾਨ ਨੇਤਾ ਕੁਲਵੰਤ ਸਿੰਘ ਟਿੱਬਾ ਨੇ ਅਜੀਤ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਦੇ ਰਾਜ ’ਚ ਪਹਿਲਾਂ ਨਸ਼ਿਆਂ ਨੇ ਪੰਜਾਬ ਦੇ ਪੁੱਤ ਖੋਹੇ ਹੁਣ ਉਨ੍ਹਾਂ ਦੀਆਂ ਲਾਸ਼ਾਂ ਵੀ ਚੋਰੀ ਕੀਤੀਆਂ ਜਾ ਰਹੀਆਂ ਹਨ। ਪੁਲਿਸ ਵਲੋਂ ਡੰਡੇ ਦੇ ਜ਼ੋਰ ਨਾਲ ਮਾਂਵਾਂ ਦੇ ਪੁੱਤ, ਭੈਣਾਂ ਦੇ ਵੀਰ, ਬੱਚਿਆਂ ਦੇ ਪਿਤਾ ਖੋਹੇ ਜਾ ਰਹੇ ਹਨ। ਅਕਾਲੀ ਆਗੂ ਟਿੱਬਾ ਨੇ ਸਰਕਾਰ ਨੂੰ ਸੁਆਲ ਕੀਤਾ ਕਿ ਇਹ ਕਿਹੋ ਜਿਹਾ ਇਨਸਾਫ਼ ਹੈ? ਜਿਉਂਦੇ ਜੀ ਨਸ਼ੇ ਤੋਂ ਨਾ ਬਚਾ ਸਕੇ ਤੇ ਮਰਨ ਤੋਂ ਬਾਅਦ ਲਾਸ਼ ਤੱਕ ਨਾ ਛੱਡੀ।