ਵਿਸ਼ਵਕਰਮਾ ਸਕੂਲ ਫ਼ਾਰ ਗਰਲਜ਼ ਦੀਆਂ ਖਿਡਾਰਨਾਂ ਨੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ’ਚ ਕੀਤਾ ਸ਼ਾਨਦਾਰ ਪ੍ਰਦਰਸ਼ਨ
ਦਿੜ੍ਹਬਾ ਮੰਡੀ, 27 ਅਕਤੂਬਰ (ਹਰਬੰਸ ਸਿੰਘ ਛਾਜਲੀ)- ਵਿਸ਼ਵਕਰਮਾ ਸਕੂਲ ਫ਼ਾਰ ਗਰਲਜ਼ ਦਿੜ੍ਹਬਾ ਦੀਆਂ ਵਿਦਿਆਰਥਣਾਂ ਨੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅੰਡਰ-17 ਵਿੱਚ ਦੂਜਾ, ਬੇਸਬਾਲ ਅੰਡਰ-19 ਵਿੱਚ ਤੀਜਾ ਅਤੇ ਸੋਫ਼ਟਬਾਲ ਅੰਡਰ-14 ਵਿੱਚ ਦੂਜਾ ਸਥਾਨ ਹਾਸਲ ਕੀਤਾ।
ਦਿੜ੍ਹਬਾ ਮੰਡੀ, 27 ਅਕਤੂਬਰ (ਹਰਬੰਸ ਸਿੰਘ ਛਾਜਲੀ)- ਵਿਸ਼ਵਕਰਮਾ ਸਕੂਲ ਫ਼ਾਰ ਗਰਲਜ਼ ਦਿੜ੍ਹਬਾ ਦੀਆਂ ਵਿਦਿਆਰਥਣਾਂ ਨੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅੰਡਰ-17 ਵਿੱਚ ਦੂਜਾ, ਬੇਸਬਾਲ ਅੰਡਰ-19 ਵਿੱਚ ਤੀਜਾ ਅਤੇ ਸੋਫ਼ਟਬਾਲ ਅੰਡਰ-14 ਵਿੱਚ ਦੂਜਾ ਸਥਾਨ ਹਾਸਲ ਕੀਤਾ। ਇਹ ਪ੍ਰਭਾਵਸ਼ਾਲੀ ਪ੍ਰਾਪਤੀਆਂ ਨੌਜਵਾਨ ਖਿਡਾਰੀਆਂ ਦੀ ਮਿਹਨਤ ਅਤੇ ਸਕੂਲ ਵੱਲੋਂ ਲਗਾਤਾਰ ਦਿੱਤੇ ਜਾ ਰਹੇ ਉਤਸ਼ਾਹ ਦਾ ਨਤੀਜਾ ਹਨ। ਵਿਦਿਆਰਥਣਾਂ ਨੇ ਪ੍ਰਿੰਸੀਪਲ ਮੈਡਮ ਸੋਨਿਕਾ ਗੁਪਤਾ ਅਤੇ ਡੀ.ਪੀ.ਈ. ਸ਼੍ਰੀ ਮੰਗਤ ਸਿੰਘ ਕੌਹਰੀਆ ਦੀ ਯੋਗ ਅਗਵਾਈ ਹੇਠ ਪ੍ਰਦਰਸ਼ਨ ਕੀਤਾ। ਜਿਨ੍ਹਾਂ ਦੇ ਮਾਰਗਦਰਸ਼ਨ ਅਤੇ ਉਤਸ਼ਾਹ ਨੇ ਵਿਦਿਆਰਥੀਆਂ ਦੀ ਖੇਡ ਸਮਰੱਥਾ ਨੂੰ ਨਿਖਾਰਨ ਵਿੱਚ ਅਹਿਮ ਭੂਮਿਕਾ ਨਿਭਾਈ। ਸਕੂਲ ਮੈਨੇਜਮੈਂਟ ਕਮੇਟੀ ਦੀ ਚੇਅਰਪਰਸਨ ਸ਼੍ਰੀਮਤੀ ਹਰਪ੍ਰੀਤ ਕੌਰ ਧੀਮਾਨ ਨੇ ਟੀਮ ਨੂੰ ਵਧਾਈ ਦਿੱਤੀ ਅਤੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਸਕੂਲ ਕੈਂਪਸ ਵਿੱਚ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ, ਜਿਸ ਵਿੱਚ ਜੇਤੂ ਖਿਡਾਰੀਆਂ ਨੂੰ ਸੰਸਥਾ ਦਾ ਨਾਂਅ ਰੋਸ਼ਨ ਕਰਨ ਲਈ ਸਨਮਾਨਿਤ ਕੀਤਾ ਗਿਆ। ਕੋਮਲਪ੍ਰੀਤ ਕੌਰ ਤਰੰਜੀ ਖੇੜਾ, ਪਰਨੀਤ ਕੌਰ ਦਿੜ੍ਹਬਾ, ਕਿਰਨਪ੍ਰੀਤ ਕੌਰ ਦਿੜ੍ਹਬਾ, ਸਹਿਜਪ੍ਰੀਤ ਕੌਰ ਤਰੰਜੀ ਖੇੜਾ, ਅਮਨਦੀਪ ਕੌਰ ਮੁਨਸ਼ੀਵਾਲਾ, ਅੰਜਲੀ ਮੁਨਸ਼ੀਵਾਲਾ, ਅਤੇ ਸਿਮਰਨਜੀਤ ਕੌਰ ਕਡਿਆਲ ਆਦਿ ਨੂੰ ਸਨਮਾਨਿਤ ਕੀਤਾ ਗਿਆ।