27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਸਟੱਡੀ ਸਰਕਲ ਨੇ ਕਾਲਜ ਵਿਦਿਆਰਥੀਆਂ ਦਾ ਨੈਤਿਕ ਸਿੱਖਿਆ ਇਮਤਿਹਾਨ ਕਰਵਾਇਆ

ਸੰਗਰੂਰ, 27 ਅਕਤੂਬਰ ( ਚੌਧਰੀ ਨੰਦ ਲਾਲ ਗਾਂਧੀ)- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਪੰਜਾਬ ਦੇ ਵੱਖ ਵੱਖ ਜ਼ੋਨਾਂ ਵਿੱਚ ਕਾਲਜ ਵਿਦਿਆਰਥੀਆਂ ਦਾ ਨੈਤਿਕ ਸਿੱਖਿਆ ਇਮਤਿਹਾਨ ਕਰਵਾਇਆ ਗਿਆ। ਇਸੇ ਲੜੀ ਤਹਿਤ ਸੰਗਰੂਰ- ਬਰਨਾਲਾ -ਮਾਲੇਰਕੋਟਲਾ- ਮਾਨਸਾ ਜ਼ੋਨ ਦੇ ਵੱਖ ਵੱਖ ਖੇਤਰਾਂ ਵਿੱਚ ਇਹ ਇਮਤਿਹਾਨ ਜ਼ੋਨਲ ਕੌਂਸਲ ਦੇ ਪ੍ਰਧਾਨ ਕੁਲਵੰਤ ਸਿੰਘ ਨਾਗਰੀ, ਅਜਮੇਰ ਸਿੰਘ ਜ਼ੋਨਲ ਸਕੱਤਰ, ਲਾਭ ਸਿੰਘ, ਸੁਰਿੰਦਰ ਪਾਲ ਸਿੰਘ ਸਿਦਕੀ ਡਿਪਟੀ ਚੀਫ਼ ਆਰਗੇਨਾਈਜ਼ਰ, ਗੁਰਮੇਲ ਸਿੰਘ ਵਿੱਤ ਸਕੱਤਰ, ਬਲਵੰਤ ਸਿੰਘ ਭਿੱਖੀ ਪ੍ਰਧਾਨ ਸੰਗਰੂਰ, ਪ੍ਰੋ ਨਰਿੰਦਰ ਸਿੰਘ ਅਕਾਦਮਿਕ ਖੇਤਰ, ਚਰਨਕਮਲ ਸਿੰਘ ਸ਼ੇਖੋਂ ਸਲਾਹਕਾਰ, ਹਰਵਿੰਦਰ ਕੌਰ ਐਡੀਸ਼ਨਲ ਜ਼ੋਨਲ ਸਕੱਤਰ ਇਸਤਰੀ ਕੌਂਸਲ ਦੀ ਦੇਖ ਰੇਖ ਕਰਵਾਇਆ ਗਿਆ।

Ad Position 21
No active advertisement
ਅਜੀਤ ਡੈਸਕ 28-10-2026
ਸੰਗਰੂਰ, 27 ਅਕਤੂਬਰ ( ਚੌਧਰੀ ਨੰਦ ਲਾਲ ਗਾਂਧੀ)- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਪੰਜਾਬ ਦੇ ਵੱਖ ਵੱਖ ਜ਼ੋਨਾਂ ਵਿੱਚ ਕਾਲਜ ਵਿਦਿਆਰਥੀਆਂ ਦਾ ਨੈਤਿਕ ਸਿੱਖਿਆ ਇਮਤਿਹਾਨ ਕਰਵਾਇਆ ਗਿਆ। ਇਸੇ ਲੜੀ ਤਹਿਤ ਸੰਗਰੂਰ- ਬਰਨਾਲਾ -ਮਾਲੇਰਕੋਟਲਾ- ਮਾਨਸਾ ਜ਼ੋਨ ਦੇ ਵੱਖ ਵੱਖ ਖੇਤਰਾਂ ਵਿੱਚ ਇਹ ਇਮਤਿਹਾਨ ਜ਼ੋਨਲ ਕੌਂਸਲ ਦੇ ਪ੍ਰਧਾਨ ਕੁਲਵੰਤ ਸਿੰਘ ਨਾਗਰੀ, ਅਜਮੇਰ ਸਿੰਘ ਜ਼ੋਨਲ ਸਕੱਤਰ, ਲਾਭ ਸਿੰਘ, ਸੁਰਿੰਦਰ ਪਾਲ ਸਿੰਘ ਸਿਦਕੀ ਡਿਪਟੀ ਚੀਫ਼ ਆਰਗੇਨਾਈਜ਼ਰ, ਗੁਰਮੇਲ ਸਿੰਘ ਵਿੱਤ ਸਕੱਤਰ, ਬਲਵੰਤ ਸਿੰਘ ਭਿੱਖੀ ਪ੍ਰਧਾਨ ਸੰਗਰੂਰ, ਪ੍ਰੋ ਨਰਿੰਦਰ ਸਿੰਘ ਅਕਾਦਮਿਕ ਖੇਤਰ, ਚਰਨਕਮਲ ਸਿੰਘ ਸ਼ੇਖੋਂ ਸਲਾਹਕਾਰ, ਹਰਵਿੰਦਰ ਕੌਰ ਐਡੀਸ਼ਨਲ ਜ਼ੋਨਲ ਸਕੱਤਰ ਇਸਤਰੀ ਕੌਂਸਲ ਦੀ ਦੇਖ ਰੇਖ ਕਰਵਾਇਆ ਗਿਆ। ਸੰਗਰੂਰ ਦੇ ਅਕਾਲ ਡਿਗਰੀ ਕਾਲਜ ਫਾਰ ਵੂਮੈਨ ਵਿਖੇ ਸਥਾਨਿਕ ਕਾਲਜ ਦੇ ਵਿਦਿਆਰਥੀਆਂ ਤੋਂ ਇਲਾਵਾ ਅਕਾਲ ਕਾਲਜ ਆਫ ਐਜੂਕੇਸ਼ਨ ਫ਼ਤਹਿਗੜ੍ਹ ਛੰਨਾ, ਲਾਈਫ ਗਾਰਡ ਇੰਸਟੀਚਿਊਟ ਆਫ ਨਰਸਿੰਗ ਕਲੌਦੀ, ਸਰਕਾਰੀ ਰਣਬੀਰ ਕਾਲਜ ਸੰਗਰੂਰ, ਭਾਈ ਗੁਰਦਾਸ ਕਾਲਜ ਆਫ ਲਾਅ ਸਮੇਤ 100 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਜਿਸ ਵਿੱਚ ਪ੍ਰੋ ਅਵਿਨਾਸ਼ ਕੌਰ ਪੀ੍ਖਿਆ ਨਿਗਰਾਨ ਦੇ ਨਾਲ ਪੋ੍ ਜਸਮੀਨ ਕੌਰ, ਪ੍ਰੋ ਹਰਸ਼ਿਤਾ ਸ਼ਰਮਾ ਨੇ ਡਿਊਟੀ ਨਿਭਾਈ। ਕਾਰਜਕਾਰੀ ਪ੍ਰਿੰਸੀਪਲ ਰਜਵੰਤ ਕੌਰ ਨੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਇਸੇ ਤਰ੍ਹਾਂ ਮਸਤੂਆਣਾ ਸਾਹਿਬ ਦੇ ਡਿਗਰੀ ਕਾਲਜ, ਡੀ ਫਾਰਮੇਸੀ ਕਾਲਜ, ਫਿਜੀਕਲ ਕਾਲਜ, ਐਜੂਕੇਸ਼ਨ ਕਾਲਜ ਤੇ ਗੁਰਮਤਿ ਕਾਲਜ ਦੇ ਵਿਦਿਆਰਥੀਆਂ ਨੇ ਇਮਤਿਹਾਨ ਵਿੱਚ ਭਾਗ ਲਿਆ। ਜਿਸ ਲਈ ਪੋ੍ ਰਮਨਦੀਪ ਕੌਰ, ਪ੍ਰੋ ਅਮਨਿੰਦਰ ਕੌਰ, ਪ੍ਰੋ ਜਸਪ੍ਰੀਤ ਸਿੰਘ, ਪ੍ਰੋ ਮੰਗਤ ਰਾਏ, ਪ੍ਰੋ ਰਮਨਦੀਪ ਵਿਰਕ, ਪ੍ਰੋ ਤੇਜਿੰਦਰ ਕੌਰ ਨੇ ਨਿਗਰਾਨ ਅਮਲੇ ਦੀ ਡਿਊਟੀ ਨਿਭਾਈ। ਸੰਤ ਅਤਰ ਸਿੰਘ ਖਾਲਸਾ ਕਾਲਜ ਸੰਦੌੜ ਵਿਖੇ ਪ੍ਰਿੰਸੀਪਲ ਬਲਵੰਤ ਸਿੰਘ ਅਤੇ ਪ੍ਰੋ ਬੱਚਿਤਰ ਸਿੰਘ , ਹਰਜਿੰਦਰ ਕੌਰ ਦਾ ਸਹਿਯੋਗ ਰਿਹਾ। ਗੁਰੂ ਤੇਗ ਬਹਾਦਰ ਕਾਲਜ ਭਵਾਨੀਗੜ੍ਹ ਦੇ ਡਾ: ਗੁਰਪ੍ਰੀਤ ਸਿੰਘ, ਡਾ ਸੁਰਿੰਦਰ ਕੁਮਾਰ ਦੀ ਅਗਵਾਈ ਵਿੱਚ ਪੀ੍ਖਿਆ ਹੋਈ। ਯੂਨੀਵਰਸਲ ਕਾਲਜ ਪਾਤੜਾਂ ਵਿਚ, ਪ੍ਰੋ ਅਮਨਦੀਪ ਕੌਰ ਦੇ ਨਾਲ ਰਾਮ ਸਿੰਘ ਪ੍ਧਾਨ ਨਾਗਰੀ, ਗੁਰਤੇਜ ਸਿੰਘ, ਨਛੱਤਰ ਸਿੰਘ ਸਰਪੰਚ ਦਾ ਵਿਸ਼ੇਸ਼ ਸਹਿਯੋਗ ਰਿਹਾ। ਦੇਸ਼ ਭਗਤ ਕਾਲਜ ਬਰੜਵਾਲ ਧੂਰੀ ਵਿਖੇ ਪ੍ਰੋ ਇੰਚਾਰਜ ਡਾ ਭਰਤਇੰਦਰ ਸਿੰਘ ਦੇ ਨਾਲ ਪੋ੍ ਲਲਿਤ ਕੁਮਾਰ, ਸਲੀਮ ਮੁਹੰਮਦ , ਮਨਪ੍ਰੀਤ ਸਿੰਘ, ਦਲਵਿੰਦਰ ਕੌਰ ਨੇ ਨਿਗਰਾਨ ਅਮਲੇ ਦੀ ਡਿਊਟੀ ਨਿਭਾਈ ਜਦੋਂ ਕਿ ਪ੍ਰਿੰਸੀਪਲ ਡਾ ਬਲਵੀਰ ਸਿੰਘ ਅਤੇ ਪੋ੍ ਗੁਰਮੀਤ ਕੌਰ ਯੂਥ ਕੋਆਰਡੀਨੇਟਰ ਨੇ ਹਾਜ਼ਰ ਹੋ ਕੇ ਸਟੱਡੀ ਸਰਕਲ ਦੇ ਇਸ ਉਦੱਮ ਦੀ ਸ਼ਲਾਘਾ ਕੀਤੀ। ਸ਼ਹੀਦ ਊਧਮ ਸਿੰਘ ਗਰੁੱਪ ਆਫ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਵਿਖੇ ਪਿ੍ੰਸੀਪਲ ਡਾ ਕੁਲਵੰਤ ਸਿੰਘ ਅਤੇ ਕੋਆਰਡੀਨੇਟਰ ਪ੍ਰੋ ਅਰਸ਼ਦੀਪ ਕੌਰ ਦੀ ਦੇਖ ਰੇਖ ਇਮਤਿਹਾਨ ਹੋਇਆ। ਇਸੇ ਤਰ੍ਹਾਂ ਬਰਨਾਲਾ ਖੇਤਰ ਵਿੱਚ ਹਰਮਨਜੀਤ ਸਿੰਘ ਕੋਆਰਡੀਨੇਟਰ, ਅਵਤਾਰ ਸਿੰਘ ਲੀਲਾ, ਗੁਰਮੀਤ ਸਿੰਘ ਮੀਮਸਾ ਦੀ ਦੇਖ ਰੇਖ ਇਮਤਿਹਾਨ ਕਰਵਾਇਆ ਗਿਆ।ਸੁਰਿੰਦਰ ਪਾਲ ਸਿੰਘ ਸਿਦਕੀ ਨੇ ਦੱਸਿਆ ਕਿ ਇਸ ਇਮਤਿਹਾਨ ਵਿੱਚ 800 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ ਜਿਨ੍ਹਾਂ ਲਈ ਸਟੱਡੀ ਸਰਕਲ ਦੀ ਪੁਸਤਕ ਮਾਰਗਿ ਮੋਤੀ ਨਿਰਧਾਰਿਤ ਕੀਤੀ ਗਈ ਸੀ। ਜ਼ੋਨਲ ਸਕੱਤਰ ਅਜਮੇਰ ਸਿੰਘ ਨੇ ਦੱਸਿਆ ਕਿ ਜ਼ੋਨ ਵਿੱਚੋਂ ਪਹਿਲੇ ਪੰਜ ਸਥਾਨਾਂ ਦੇ ਜੇਤੂਆਂ ਨੂੰ ਨਗਦ ਇਨਾਮ ਦਿੱਤੇ ਜਾਣਗੇ। ਜ਼ੋਨਲ ਪ੍ਰਧਾਨ ਕੁਲਵੰਤ ਸਿੰਘ ਨਾਗਰੀ ਨੇ ਸਬੰਧਤ ਕਾਲਜਾਂ ਦੇ ਪ੍ਰਿੰਸੀਪਲ ਸਾਹਿਬਾਨ, ਪ੍ਰੋ ਇੰਚਾਰਜ ਅਤੇ ਨਿਗਰਾਨ ਅਮਲੇ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਕਿਸਾਨ ਦੀ ਫ਼ਸਲ ਦਾ ਸਹੀ ਮੁੱਲ ਅਤੇ ਸਮੇਂ ਸਿਰ ਅਦਾਇਗੀ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਮੁਸਤੈਦ - ਡੀ.ਸੀ. ਤਿੜਕੇ ਅਗਲੀ ਖ਼ਬਰ ਸਰਪੰਚ ਰਜ਼ੀਆ ਸੀਮਾ ਵਲੋਂ ਹਲਕਾ ਮਲੇਰਕੋਟਲਾ ਤੋਂ ‘ਆਪ’ ਦੀ ਟਿਕਟ ’ਤੇ ਚੋਣ ਲੜਨ ਦੀ ਦਾਅਵੇਦਾਰੀ ਪੇਸ਼
Ad Position 24