27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਧਾਰਮਿਕ ਸਮਾਗਮ ਕਰਵਾਇਆ

ਅਹਿਮਦਗੜ੍ਹ, 26 ਅਕਤੂਬਰ (ਰਣਧੀਰ ਸਿੰਘ ਮਹੋਲੀ)-ਗੁਰਮਤਿ ਸੇਵਾ ਸੁਸਾਇਟੀ ਨਿਰਮਲ ਆਸ਼ਰਮ ਜੰਡਾਲੀ ਦੇ ਮੁਖੀ ਗਿਆਨੀ ਗਗਨਦੀਪ ਸਿੰਘ ਨਿਰਮਲ਼ੇ ਵਲੋਂ ਨਹਿਰ ਵਾਲ਼ੇ ਅਸਥਾਨ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ’ਚ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਤਿਸੰਗ ਕਥਾ ਵਿਚਾਰ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਸੰਗਤ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦੇ ਗਿਆਨੀ ਗਗਨਦੀਪ ਸਿੰਘ ਨਿਰਮਲ਼ੇ ਜੰਡਾਲੀ ਵਲੋਂ ਗੁਰਬਾਣੀ ਸ਼ਬਦ ਵਿਚਾਰ ਰਾਹੀਂ ਸਮਝਾਇਆ ਕਿ ਪਰਮਾਤਮਾ ਕੋਇ ਵਿਅਕਤੀ ਵਿਸ਼ੇਸ਼ ਨਹੀਂ, ਉਹ ਪਰਮ ਸ਼ਕਤੀ ਜੋ ਸਾਾਰੀ ਸ੍ਰਿਸ਼ਟੀ ਦੇ ਹਰ ਕਣ-ਕਣ ਵਿੱਚ ਮੌਜੂਦ ਹੈ।

Ad Position 21
No active advertisement
ਅਜੀਤ ਡੈਸਕ 27-10-2026
ਅਹਿਮਦਗੜ੍ਹ, 26 ਅਕਤੂਬਰ (ਰਣਧੀਰ ਸਿੰਘ ਮਹੋਲੀ)-ਗੁਰਮਤਿ ਸੇਵਾ ਸੁਸਾਇਟੀ ਨਿਰਮਲ ਆਸ਼ਰਮ ਜੰਡਾਲੀ ਦੇ ਮੁਖੀ ਗਿਆਨੀ ਗਗਨਦੀਪ ਸਿੰਘ ਨਿਰਮਲ਼ੇ ਵਲੋਂ ਨਹਿਰ ਵਾਲ਼ੇ ਅਸਥਾਨ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ’ਚ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਤਿਸੰਗ ਕਥਾ ਵਿਚਾਰ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਸੰਗਤ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦੇ ਗਿਆਨੀ ਗਗਨਦੀਪ ਸਿੰਘ ਨਿਰਮਲ਼ੇ ਜੰਡਾਲੀ ਵਲੋਂ ਗੁਰਬਾਣੀ ਸ਼ਬਦ ਵਿਚਾਰ ਰਾਹੀਂ ਸਮਝਾਇਆ ਕਿ ਪਰਮਾਤਮਾ ਕੋਇ ਵਿਅਕਤੀ ਵਿਸ਼ੇਸ਼ ਨਹੀਂ, ਉਹ ਪਰਮ ਸ਼ਕਤੀ ਜੋ ਸਾਾਰੀ ਸ੍ਰਿਸ਼ਟੀ ਦੇ ਹਰ ਕਣ-ਕਣ ਵਿੱਚ ਮੌਜੂਦ ਹੈ। ਜਿਸ ਦਾ ਜੰਮਣਾ ਮਰਨਾ ਨਹੀਂ ਹੁੰਦਾ ਉਹ ਸਦਾ ਅਕਾਲ ਹੈ। ਸੰਗਤ ਨੂੰ ਸ੍ਰੀ ਗੁਰੂ ਰਾਮਦਾਸ ਜੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਅਤੇ ਗੁਰਬਾਣੀ ਤੋਂ ਪ੍ਰੇਰਨਾ ਲੈਂਦੇ ਹੋਏ ਸੱਚ ਦੇ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਜਨਰਲ ਸੈਕਟਰੀ ਪ੍ਰੀਤ ਮਹਿੰਦਰ ਸਿੰਘ ਬੇਦੀ, ਕੈਸ਼ੀਅਰ ਸੁਖਦੇਵ ਸਿੰਘ , ਵਾਈਸ ਪ੍ਰਧਾਨ ਮਾ. ਹਰਜੀਤ ਸਿੰਘ ਅਢਿਆਣਾ, ਲੀਗਲ ਐਡਵਾਈਜ਼ਰ ਐਡਵੋਕੇਟ ਗੁਰਵਿੰਦਰ ਕੌਰ ਨਾਰੀਕੇ, ਮੀਡੀਆ ਐਡਵਾਈਜ਼ਰ ਪਰਮਜੀਤ ਸਿੰਘ ਪਾਂਗਲੀਆਂ, ਮੈਨੇਜਰ ਗੁਰਪਰੀਤ ਸਿੰਘ ਜਸਪਾਲ ਬਾਂਗਰ ,ਐਡਵਾਈਜਰ ਡਾ. ਦਿਲਪ੍ਰੀਤ ਕੌਰ ਅਗੇਤਾ, ਐਡਵਾਈਜ਼ਰ ਰਾਜਿੰਦਰ ਸਿੰਘ ਅਗੇਤਾ, ਐਡਵਾਈਜਰ ਜਸਵੰਤ ਸਿੰਘ ਡੇਹਲੋ, ਐਡਵਾਈਜਰ ਸਿਮਰਜੀਤ ਸਿੰਘ ਭਾਮੀਆ ਕਲਾਂ, ਜਥੇਦਾਰ ਸੁਖਦੀਪ ਸਿੰਘ ਪ੍ਰੀਤ, ਵਿਰਸਾ ਸੰਭਾਲ ਸਰਦਾਰੀ ਲਹਿਰ ਦੇ ਮੁੱਖ ਪ੍ਰਬੰਧਕ ਮਨਦੀਪ ਸਿੰਘ ਖੁਰਦ ਤੋਂ ਇਲਾਵਾ ਵੱਡੀ ਗਿਣਤੀ ’ਚ ਸੰਗਤ ਸ਼ਾਮਿਲ ਸੀ।
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸਿਆਂ ਦੇ ਪੀੜਤਾਂ ਲਈ ਵਰਦਾਨ ਸਾਬਤ ਹੋ ਰਹੀ ਹੈ ‘ਰਾਹਤ ਤੇ ਪੰਜਾਬ ਫਰਿਸ਼ਤੇ ਯੋਜਨਾ’ - ਕਰਨਬੀਰ ਸਿੰਘ ਛੀਨਾ ਅਗਲੀ ਖ਼ਬਰ ਵਿਦਿਅਕ ਸੰਸਥਾਵਾਂ ਦੀ ਮਜ਼ਬੂਤੀ ਲਈ ਨੌਜਵਾਨ ਵਰਗ ਨੂੰ ਜਾਗਰੂਕ ਕੀਤੇ ਜਾਣ ਦੀ ਲੋੜ- ਪ੍ਰੋ. ਗੁਰਲੀਨ ਕੌਰ
Ad Position 24