ਹਲਕਾ ਅਮਰਗੜ੍ਹ ਦੇ ਸੀਨੀਅਰ ਅਕਾਲੀ ਆਗੂਆਂ ਨੇ ਸੁਖਬੀਰ ਸਿੰਘ ਬਾਦਲ ਨਾਲ ਕੀਤੀ ਮੁਲਾਕਾਤ
ਅਕਾਲੀ ਲੀਡਰਸ਼ਿਪ ਵਲੋਂ ਸੀਰਾ ਬਨਭੌਰਾ ਦੇ ਸੁਖਬੀਰ ਸਿੰਘ ਬਾਦਲ ਨਾਲ ਗਿਲੇ-ਸ਼ਿਕਵੇ ਕਰਵਾਏ ਦੂਰ
ਮਾਲੇਰਕੋਟਲਾ, 24 ਅਕਤੂਬਰ (ਮਨਜਿੰਦਰ ਸਿੰਘ ਸਰੌਦ)-ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਸੀਨੀਅਰ ਅਕਾਲੀ ਆਗੂਆਂ ਨੇ ਹਲਕਾ ਇੰਚਾਰਜ ਜਸਵੀਰ ਸਿੰਘ ਜੱਸੀ ਮੰਨਵੀਂ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ਼ ਇੱਕ ਅਹਿਮ ਮਸਲੇ ਸਬੰਧੀ ਮੁਲਾਕਾਤ ਕੀਤੀ। ਸੁਖਬੀਰ ਨਾਲ ਮੁਲਾਕਾਤ ਕਰਨ ਵਾਲਿਆਂ ‘ਚ ਭਾਵੇਂ ਹਲਕੇ ਦੇ ਕਈ ਕੱਦਾਵਾਰ ਨੇਤਾ ਸ਼ਾਮਿਲ ਸਨ ਪਰ ਪਿਛਲੇ ਲੰਬੇ ਸਮੇਂ ਤੋਂ ਪਾਰਟੀ ਤੋਂ ਕਿਨਾਰਾ ਕਰੀਂ ਬੈਠੇ ਅਕਾਲੀ ਆਗੂ ਸਤਵੀਰ ਸਿੰਘ ਸੀਰਾ ਬਨਭੌਰਾ ਦੀ ਸੁਖਬੀਰ ਸਿੰਘ ਬਾਦਲ ਨਾਲ ਮਿਲਣੀ ਦੇ ਚਲਦਿਆਂ ਸਿਆਸੀ ਗਲਿਆਰਿਆਂ ਅੰਦਰ ਕਾਫੀ ਸਰਗਰਮੀ ਵਿਖਾਈ ਦੇ ਰਹੀ ਹੈ।
ਸ
ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਦੌਰਾਨ ਹਲਕਾ ਇੰਚਾਰਜ ਜੱਸੀ ਮੰਨਵੀਂ ਤੇ ਸੀਨੀਅਰ ਅਕਾਲੀ ਆਗੂ ਸਤਵੀਰ ਸਿੰਘ ਸੀਰਾ ਬਨਭੌਰਾ। ਤਸਵੀਰ-ਸਰੌਦ
25-10-2026
ਮਾਲੇਰਕੋਟਲਾ, 24 ਅਕਤੂਬਰ (ਮਨਜਿੰਦਰ ਸਿੰਘ ਸਰੌਦ)-ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਸੀਨੀਅਰ ਅਕਾਲੀ ਆਗੂਆਂ ਨੇ ਹਲਕਾ ਇੰਚਾਰਜ ਜਸਵੀਰ ਸਿੰਘ ਜੱਸੀ ਮੰਨਵੀਂ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ਼ ਇੱਕ ਅਹਿਮ ਮਸਲੇ ਸਬੰਧੀ ਮੁਲਾਕਾਤ ਕੀਤੀ। ਸੁਖਬੀਰ ਨਾਲ ਮੁਲਾਕਾਤ ਕਰਨ ਵਾਲਿਆਂ ‘ਚ ਭਾਵੇਂ ਹਲਕੇ ਦੇ ਕਈ ਕੱਦਾਵਾਰ ਨੇਤਾ ਸ਼ਾਮਿਲ ਸਨ ਪਰ ਪਿਛਲੇ ਲੰਬੇ ਸਮੇਂ ਤੋਂ ਪਾਰਟੀ ਤੋਂ ਕਿਨਾਰਾ ਕਰੀਂ ਬੈਠੇ ਅਕਾਲੀ ਆਗੂ ਸਤਵੀਰ ਸਿੰਘ ਸੀਰਾ ਬਨਭੌਰਾ ਦੀ ਸੁਖਬੀਰ ਸਿੰਘ ਬਾਦਲ ਨਾਲ ਮਿਲਣੀ ਦੇ ਚਲਦਿਆਂ ਸਿਆਸੀ ਗਲਿਆਰਿਆਂ ਅੰਦਰ ਕਾਫੀ ਸਰਗਰਮੀ ਵਿਖਾਈ ਦੇ ਰਹੀ ਹੈ। ਸੀਰਾ ਬਨਭੌਰਾ ਵਲੋਂ ਬੀਤੇ ਸਮੇਂ ਤੋਂ ਪਾਰਟੀ ਨਾਲ ਨਰਾਜ਼ਗੀ ਜਤਾਈ ਜਾ ਰਹੀ ਸੀ ਕਿਉਂਕਿ ਲੰਘੇ ਵੇਲਿਆਂ ਦੇ ਵਿੱਚ ਇਸ ਨੌਜਵਾਨ ਅਕਾਲੀ ਆਗੂ ਵਲੋਂ ਮਿਹਨਤ ਕਰਦਿਆਂ ਪਾਰਟੀ ਲਈ ਰੂਹ ਨਾਲ ਕੰਮ ਕੀਤਾ ਸੀ ਪਰ ਪਾਰਟੀ ਵਲੋਂ ਪਤਾ ਨਹੀਂ ਕਿਉਂ ਉਸ ਨੂੰ ਦਰ-ਕਿਨਾਰ ਕਰਦਿਆਂ ਲੰਬਾ ਸਮਾਂ ਅਣਗੌਲਿਆ ਕਰੀ ਰੱਖਿਆ ਸੀ। ਪ੍ਰੰਤੂ ਹੁਣ ਸਿਆਸੀ ਹਲਕਿਆਂ ਦੇ ਅੰਦਰ ਜ਼ਿਲ੍ਹਾ ਮਲੇਰਕੋਟਲਾ ਦੀ ਅਕਾਲੀ ਲੀਡਰਸ਼ਿਪ ਅਤੇ ਹਲਕਾ ਅਮਰਗੜ੍ਹ ਦੇ ਇੰਚਾਰਜ ਜੱਸੀ ਮੰਨਵੀ ਵੱਲੋਂ ਇਸ ਨੌਜਵਾਨ ਆਗੂ ਦੀ ਮੁਲਾਕਾਤ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨਾਲ ਕਰਵਾ ਕੇ ਉਨ੍ਹਾਂ ਦੇ ਮਨ-ਮੁਟਾਵ ਨੂੰ ਦੂਰ ਕਰਨ ਦੀ ਕੋਸ਼ਿਸ਼ ਵਜੋਂ ਵੇਖਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਸੁਖਬੀਰ ਨਾਲ ਮੁਲਾਕਾਤ ਸਮੇਂ ਸੀਨੀਅਰ ਅਕਾਲੀ ਆਗੂ ਅਰਵਿੰਦ ਖੰਨਾ, ਤੇਜਿੰਦਰ ਮਿੱਡੂਖੇੜਾ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਸਰਬਜੀਤ ਸਿੰਘ ਝਿੰਜਰ ਅਤੇ ਹਲਕਾ ਇੰਚਾਰਜ ਜੱਸੀ ਮੰਨਵੀ ਵੀ ਮੌਜੂਦ ਸਨ। ਪਾਰਟੀ ਪ੍ਰਧਾਨ ਨਾਲ ਮੀਟਿੰਗ ਤੋਂ ਬਾਅਦ ਹਲਕਾ ਇੰਚਾਰਜ ਜੱਸੀ ਮੰਨਵੀਂ ਅਤੇ ਸੀਰਾ ਬਨਭੌਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬ) ਦੀ ਚੜ੍ਹਦੀ ਕਲਾ ਲਈ ਹਲਕਾ ਅਮਰਗੜ੍ਹ ਦੇ ਅੰਦਰ ਟਕਸਾਲੀਅਤ ਅਤੇ ਅਕਾਲੀਅਤ ਨੂੰ ਪ੍ਰਨਾਏ ਹੋਏ ਵਰਕਰਾਂ ਦੀਆਂ ਭਾਵਨਾਵਾਂ ਨੂੰ ਸਮਝ ਕੇ ਉਨ੍ਹਾਂ ਨੂੰ ਇੱਕ ਪਲੇਟਫਾਰਮ ‘ਤੇ ਇਕੱਠਾ ਕਰਕੇ ਅਗਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਕਰਨਗੇ।