ਪੱਤਰਕਾਰ ਪ੍ਰਦੀਪ ਸੱਪਲ ਨੂੰ ਸ਼ਰਧਾਂਜਲੀਆਂ ਭੇਟ
ਲੌਂਗੋਵਾਲ, 23 ਅਕਤੂਬਰ (ਵਿਨੋਦ, ਸ. ਖੰਨਾ)-ਲੌਂਗੋਵਾਲ ਤੋਂ ਰੋਜ਼ਾਨਾ ‘ਅਜੀਤ’ ਦੇ ਏਜੰਟ ਅਤੇ ਵੱਖ-ਵੱਖ ਅਦਾਰਿਆਂ ਵਿਚ ਪੱਤਰਕਾਰ ਵਜੋਂ ਸੇਵਾਵਾਂ ਦੇਣ ਵਾਲੇ ਪੱਤਰਕਾਰ ਪ੍ਰਦੀਪ ਸਿੰਘ ਸੱਪਲ ਨਮਿੱਤ ਅੰਤਿਮ ਅਰਦਾਸ ਗੁਰਦੁਆਰਾ ਚੁੱਲ੍ਹੇ ਬਾਬਾ ਆਲਾ ਸਿੰਘ ਜੀ ਲੌਂਗੋਵਾਲ ਵਿਖੇ ਹੋਈ।
ਲੌਂਗੋਵਾਲ, 23 ਅਕਤੂਬਰ (ਵਿਨੋਦ, ਸ. ਖੰਨਾ)-ਲੌਂਗੋਵਾਲ ਤੋਂ ਰੋਜ਼ਾਨਾ ‘ਅਜੀਤ’ ਦੇ ਏਜੰਟ ਅਤੇ ਵੱਖ-ਵੱਖ ਅਦਾਰਿਆਂ ਵਿਚ ਪੱਤਰਕਾਰ ਵਜੋਂ ਸੇਵਾਵਾਂ ਦੇਣ ਵਾਲੇ ਪੱਤਰਕਾਰ ਪ੍ਰਦੀਪ ਸਿੰਘ ਸੱਪਲ ਨਮਿੱਤ ਅੰਤਿਮ ਅਰਦਾਸ ਗੁਰਦੁਆਰਾ ਚੁੱਲ੍ਹੇ ਬਾਬਾ ਆਲਾ ਸਿੰਘ ਜੀ ਲੌਂਗੋਵਾਲ ਵਿਖੇ ਹੋਈ। ਜਿਸ ਵਿਚ ਵੱਖ ਵੱਖ ਰਾਜਨੀਤਕ , ਸਮਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਪੱਤਰਕਾਰ ਸੱਪਲ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਹਨਾਂ ਦੇ ਭੈਣ ਪ੍ਰੇਮ ਕੌਰ ਦਰਦੀ, ਪਤਨੀ ਕੁਲਵਿੰਦਰ ਕੌਰ, ਪੁੱਤਰੀ ਗੁਰਲੀਨ ਕੌਰ ਅਤੇ ਭਤੀਜੇ ਬੰਟੀ ਸੱਪਲ ਨਾਲ ਦੁੱਖ ਦਾ ਇਜ਼ਹਾਰ ਕੀਤਾ। ਇਸ ਮੌਕੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਸਾ. ਪ੍ਰਧਾਨ ਸ਼੍ਰੋਮਣੀ ਕਮੇਟੀ, ਜਥੇ. ਉਦੇ ਸਿੰਘ ਲੌਂਗੋਵਾਲ, ਐਡ. ਗੁਰਤੇਗ ਸਿੰਘ ਲੌਂਗੋਵਾਲ, ਸੁਖਵਿੰਦਰ ਸਿੰਘ ਚਹਿਲ ਸਰਕਲ ਪ੍ਰਧਾਨ, ਮੈਨੇਜਰ ਅਮਰੀਕ ਸਿੰਘ ਬਰਨਾਲਾ, ਡਾ. ਰੂਪ ਸਿੰਘ ਸ਼ੇਰੋਂ, ਸਾ. ਸਰਪੰਚ ਬਿੰਦਰਪਾਲ ਸ਼ਰਮਾ, ਸਾ. ਸਰਪੰਚ ਕੇਵਲ ਸਿੰਘ ਸ਼ੇਰੋਂ, ਅਮਰਜੀਤ ਸਿੰਘ ਗਿੱਲ (ਮੰਚ ਸੰਚਾਲਕ), ਮਾ. ਗੁਰਵਿੰਦਰ ਸਿੰਘ, ਬਾਬਾ ਬਲਵਿੰਦਰ ਸਿੰਘ ਕੈਂਬੋਵਾਲ, ਬਲਵਿੰਦਰ ਸਿੰਘ ਢਿੱਲੋਂ, ਮੇਲਾ ਸਿੰਘ ਸੂਬੇਦਾਰ, ਸੁਖਵਿੰਦਰ ਸਿੰਘ ਸਿੱਧੂ, ਹਰਮੇਸ਼ ਸਿੰਘ ਸਿੱਧੂ, ਵਿਜੇ ਗੋਇਲ, ਕਾਲਾ ਮਿੱਤਲ, ਸੰਜੇ ਸੈਨ, ਜਸਵੰਤ ਸਿੰਘ ਜ਼ਿਲ੍ਹਾ ਆਗੂ ਕਾਂਗਰਸ, ਬਾਰੂ ਰਾਮ ਲੰਬੂ, ਗੁਰਜੰਟ ਸਿੰਘ ਪ੍ਰਧਾਨ, ਸੁਖਪਾਲ ਸਿੰਘ ਬਾਜਵਾ, ਅੰਮ੍ਰਿਤਲਾਲ, ਮਾ. ਨਰਿੰਦਰ ਸ਼ਰਮਾ, ਜਸਵਿੰਦਰ ਸਿੰਘ ਨੱਪੀ, ਇਸ਼ਵਿੰਦਰ ਸਿੰਘ ਬਿੰਦੀ, ਗੁਰਸੇਵਕ ਸਿੰਘ ਚਹਿਲ ਸਲਾਇਟ, ਪਰਮਜੀਤ ਸਿੰਘ ਜੱਸੇ ਕਾ, ਕੌਂਸਲਰ ਬਲਵੰਤ ਸਿੰਘ ਬੀਟਾ, ਰਮੇਸ਼ ਸ਼ਰਮਾ, ਮਹਿੰਦਰ ਸਿੰਘ ਬੇਦੀ, ਮਾ. ਜੋਰਾ ਸਿੰਘ, ਮੈਨੇਜਰ ਜੰਗੀਰ ਚੰਦ, ਅਕਾਲ ਕਾਲਜ ਕੌਂਸਲ ਸਕਤੱਰ ਵਲੋਂ ਜਸਵੰਤ ਸਿੰਘ ਖੈਹਰਾ, ਆਲ ਇੰਡੀਆ ਭਗਤ ਨਾਮਦੇਵ ਖੱਤਰੀ ਸਭਾ ਵਲੋਂ ਮੁੱਖ ਸੇਵਾਦਾਰ ਸਤਿਨਾਮ ਸਿੰਘ ਦਮਦਮੀ, ਅਗਰਵਾਲ ਸਭਾ, ਸੀਨੀਅਰ ਪ੍ਰੈੱਸ ਕਲੱਬ ਅਤੇ ਪ੍ਰੈੱਸ ਕਲੱਬ ਵਲੋਂ ਪੱਤਰਕਾਰਾਂ ਦੇਵਿੰਦਰ ਵਸਿਸ਼ਟ, ਸ਼ੇਰ ਸਿੰਘ ਖੰਨਾ, ਜੁੰਮਾ ਸਿੰਘ, ਭਗਵੰਤ ਸ਼ਰਮਾ, ਰਵੀ ਗਰਗ ਅਤੇ ਹਰਪਾਲ ਸਿੰਘ ਨੇ ਪੱਤਰਕਾਰ ਸੱਪਲ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।