ਦੁਸਹਿਰਾ ਧੂਮਧਾਮ ਨਾਲ ਮਨਾਇਆ
ਮਾਲੇਰਕੋਟਲਾ, 23 ਅਕਤੂਬਰ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ)- ਸ੍ਰੀ ਰਾਮਲੀਲਾ ਕਮੇਟੀ ਮਾਲੇਰਕੋਟਲਾ ਵੱਲੋਂ ਦੁਸਹਿਰੇ ਦਾ ਤਿਉਹਾਰ ਬੜੀ ਧੂਮਧਾਮ, ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮੁੱਚੇ ਸਮਾਗਮ ਦੌਰਾਨ ਧਾਰਮਿਕ ਮਾਹੌਲ ਬਣਿਆ ਰਿਹਾ ਤੇ ਲੋਕਾਂ ਨੇ ਭਗਵਾਨ ਸ੍ਰੀ ਰਾਮ ਦੇ ਜੈਕਾਰਿਆਂ ਨਾਲ ਮਾਹੌਲ ਨੂੰ ਗੂੰਜਣ ਲਾ ਦਿੱਤਾ।
ਮਾਲੇਰਕੋਟਲਾ, 23 ਅਕਤੂਬਰ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ)- ਸ੍ਰੀ ਰਾਮਲੀਲਾ ਕਮੇਟੀ ਮਾਲੇਰਕੋਟਲਾ ਵੱਲੋਂ ਦੁਸਹਿਰੇ ਦਾ ਤਿਉਹਾਰ ਬੜੀ ਧੂਮਧਾਮ, ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮੁੱਚੇ ਸਮਾਗਮ ਦੌਰਾਨ ਧਾਰਮਿਕ ਮਾਹੌਲ ਬਣਿਆ ਰਿਹਾ ਤੇ ਲੋਕਾਂ ਨੇ ਭਗਵਾਨ ਸ੍ਰੀ ਰਾਮ ਦੇ ਜੈਕਾਰਿਆਂ ਨਾਲ ਮਾਹੌਲ ਨੂੰ ਗੂੰਜਣ ਲਾ ਦਿੱਤਾ। ਡੇਰਾ ਬਾਬਾ ਆਤਮਾ ਰਾਮ ਵਿਖੇ ਕੁੰਭਕਰਨ, ਮੇਘਨਾਥ ਤੇ ਰਾਵਣ ਦੇ ਪੁਤਲਿਆਂ ਨੂੰ ਅਗਨ ਭੇਟ ਕੀਤਾ ਗਿਆ। ਮੁੱਖ ਮਹਿਮਾਨਾਂ ਵਜੋਂ ਵਾਤਾਵਰਨ ਪ੍ਰੇਮੀ ਤੇ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਅਸ਼ੋਕ ਸਿੰਗਲਾ, ਸਾਬਕਾ ਡਿਪਟੀ ਕਮਿਸ਼ਨਰ ਗੁਰਲਵਲੀਨ ਸਿੰਘ ਤੇ ਭਾਜਪਾ ਦੇ ਓ.ਬੀ.ਸੀ. ਸੈੱਲ ਦੇ ਸਾਬਕਾ ਪ੍ਰਧਾਨ ਵੈਦ ਮੋਹਨ ਲਾਲ ਪਹੁੰਚੇ। ਇਸ ਮੌਕੇ ਅਰਵਿੰਦ ਭਾਰਦਵਾਜ, ਅੰਕਿਤ ਭਾਟੀਆ, ਅਮਨ ਥਾਪਰ, ਰਾਜ ਕੁਮਾਰ ਗਾਬਾ, ਆਕਾਸ਼ ਗੁਪਤਾ, ਨਿਤੀਸ਼ ਹਸੀਨਾ, ਸੁਧੀਰ ਦੁਆ, ਮੋਹਿਤ ਗਰਗ, ਅਜੈ ਕੁਮਾਰ, ਬੇਅੰਤ ਕਿੰਗਰ, ਚੇਤਨ ਜੈਨ, ਜੋਰਾ ਸਿੰਘ ਚੀਮਾ, ਸੀਨੀਅਰ ਆਗੂ ਰੋਹਿਤ ਸ਼ਰਮਾ, ਰਜਤ ਜੈਨ, ਰੋਹਿਤ ਗੁਪਤਾ ਆਦਿ ਹਾਜ਼ਰ ਸਨ।