23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਰਜਵਾਹੇ ’ਚੋਂ ਮਿਲੀ ਨੌਜਵਾਨ ਦੀ ਲਾਸ਼-ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਡਕਾਲਾ ਤੋਂ ਕਤਲ ਕਰ ਕੇ ਕਾਰ ਸਵਾਰਾਂ ਨੇ ਲਾਸ਼ ਨੂੰ ਕਾਲਾਝਾੜ ਨੇੜੇ ਸੁਟਿਆ-ਡੀ.ਐਸ.ਪੀ.

ਭਵਾਨੀਗੜ੍ਹ, 23 ਅਕਤੂਬਰ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ)-ਪਿੰਡ ਕਾਲਾਝਾੜ ਟੋਲ ਪਲਾਜਾ ਨੇੜੇ ਇੱਕ ਰਜਵਾਹੇ ਵਿੱਚੋਂ ਇੱਕ ਨੌਜਵਾਨ ਦੀ ਭੇਦਭਰੀ ਹਾਲਤ ਵਿੱਚ ਲਾਸ਼ ਪੁਲਿਸ ਨੂੰ ਮਿਲਣ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.

Ad Position 21
No active advertisement
ਮ੍ਰਿਤਕ ਨਵਾਬ ਖਾਨ ਦੀ ਪੁਰਾਣੀ ਤਸਵੀਰ। 24-10-2026
ਭਵਾਨੀਗੜ੍ਹ, 23 ਅਕਤੂਬਰ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ)-ਪਿੰਡ ਕਾਲਾਝਾੜ ਟੋਲ ਪਲਾਜਾ ਨੇੜੇ ਇੱਕ ਰਜਵਾਹੇ ਵਿੱਚੋਂ ਇੱਕ ਨੌਜਵਾਨ ਦੀ ਭੇਦਭਰੀ ਹਾਲਤ ਵਿੱਚ ਲਾਸ਼ ਪੁਲਿਸ ਨੂੰ ਮਿਲਣ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਸਤਨਾਮ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪਟਿਆਲਾ ਦੇ ਪਸਿਆਣਾ ਥਾਣੇ ਅਧੀਨ ਪੈਂਦੇ ਪਿੰਡ ਡਕਾਲਾ ਦਾ ਵਾਸੀ ਨੌਜਵਾਨ ਨਵਾਬ ਖ਼ਾਨ ਪੁੱਤਰ ਦਰਸ਼ਨ ਖ਼ਾਨ, ਜਿਸ ਨੂੰ ਕੁਝ ਨੌਜਵਾਨਾਂ ਵੱਲੋਂ ਅਗਵਾ ਕਰਕੇ ਉਸ ਦਾ ਕਤਲ ਕਰਕੇ ਇਕ ਗੱਡੀ ਰਾਹੀਂ ਸੰਗਰੂਰ ਜ਼ਿਲ੍ਹੇ ਦੀ ਹੱਦ ਚ ਪੈਂਦੇ ਕਾਲਾ ਝਾੜ ਟੋਲ ਪਲਾਜਾ ਨੇੜੇ ਪੈਂਦੇ ਰਜਵਾਹੇ ਵਿੱਚ ਸੁੱਟ ਕੇ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਇਸ ਦੀ ਸੂਚਨਾ ਕਿਸੇ ਰਾਹਗੀਰ ਵੱਲੋਂ ਦੇਣ ਤੇ ਪੁਲਿਸ ਆਪਣੀ ਕਾਰਵਾਈ ਸ਼ੁਰੂ ਕਰਦਿਆਂ ਮੌਕੇ ’ਤੇ ਪਹੁੰਚੇ ਤਾਂ ਪੁਲਿਸ ਕਾਰਵਾਈ ਦੌਰਾਨ ਪਤਾ ਲੱਗਿਆ ਕਿ ਨਵਾਬ ਖ਼ਾਨ ਜੋ ਡਕਾਲਾ ਦਾ ਰਹਿਣ ਵਾਲਾ ਸੀ, ਨੂੰ ਕੁਝ ਵਿਅਕਤੀਆਂ ਨੇ ਅਗਵਾ ਕਰਕੇ ਉਸ ਨੂੰ ਕਤਲ ਕਰਕੇ ਕਾਰ ਰਾਹੀਂ ਇੱਥੇ ਸੁੱਟ ਗਏ। ਉਨ੍ਹਾਂ ਦੱਸਿਆ ਕਿ ਨੌਜਵਾਨ ਦੇ ਕਤਲ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਕਾਰਨ ਪੁਲਿਸ ਨੂੰ ਇਹ ਕਤਲ ਦਾ ਡਕਾਲਾ ਵਿਚ ਹੋਣ ਸਬੰਧੀ ਪਤਾ ਲੱਗਿਆ । ਇਹ ਵੀ ਪਤਾ ਲੱਗਿਆ ਹੈ ਕਿ ਨੌਜਵਾਨ ਦੇ ਪਰਿਵਾਰ ਨੇ ਨੌਜਵਾਨ ਦੇ ਅਗਵਾ ਹੋਣ ਸਬੰਧੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਵੀ ਕੀਤੀ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਪਸਿਆਣਾ ਪੁਲਿਸ ਨਾਲ ਸੰਪਰਕ ਕਰਕੇ ਲਾਸ਼ ਸਬੰਧੀ ਜਾਣਕਾਰੀ ਦੇ ਦਿੱਤੀ ਹੈ । ਡੀ.ਐਸ.ਪੀ. ਸਤਨਾਮ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪਸਿਆਣਾ ਥਾਣਾ ਵਿਖੇ ਕਾਰਵਾਈ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ (ਪੁਨਰ ਸੁਰਜੀਤ) ਨੇ ਪਾਰਟੀ ਵਿੱਚ ਕੀਤੀਆਂ ਨਵੀਆਂ ਨਿਯੁਕਤੀਆਂ ਅਗਲੀ ਖ਼ਬਰ ਸੀਬਾ ਪਬਲਿਕ ਸਕੂਲ ਵਿਖੇ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ
Ad Position 24