ਦੁਸਹਿਰੇ ’ਤੇ ਵੀ ਧਰਨੇ ’ਤੇ ਬੈਠੇ ਦਲਿਤ ਮਜ਼ਦੂਰ, ਸਰਕਾਰ ਖ਼ਿਲਾਫ਼ ਰੋਸ ਵਧਿਆ
ਸੰਦੌੜ- ਮਾਤਾ ਅਮਰਜੀਤ ਕੌਰ ਦਾ ਜਨਮ ਬਰਨਾਲਾ ਵਿਖੇ ਪਿਤਾ ਸਵਰਗੀ ਸ੍ਰੀ ਰਾਮ ਕ੍ਰਿਸ਼ਨ ਸਿੰਘ ਮਾਨ, ਕਾਨੂੰਗੋ ਅਤੇ ਮਾਤਾ ਨਿਹਾਲ ਕੌਰ ਦੇ ਘਰ ਹੋਇਆ। ਉਨ੍ਹਾਂ ਨੇ ਮੈਟ੍ਰਿਕ ਤੱਕ ਵਿੱਦਿਆ ਪ੍ਰਾਪਤ ਕੀਤੀ ਅਤੇ ਸਿਲਾਈ-ਕਢਾਈ ਦੇ ਟੀਚਰ ਦਾ ਡਿਪਲੋਮਾ ਕੀਤਾ ।
ਦ
ਦੁਸਹਿਰੇ ’ਤੇ ਵੀ ਧਰਨੇ ’ਤੇ ਬੈਠੇ ਦਲਿਤ ਮਜ਼ਦੂਰ, ਸਰਕਾਰ ਖ਼ਿਲਾਫ਼ ਰੋਸ ਵਧਿਆ
21-10-2026
ਸੰਦੌੜ- ਮਾਤਾ ਅਮਰਜੀਤ ਕੌਰ ਦਾ ਜਨਮ ਬਰਨਾਲਾ ਵਿਖੇ ਪਿਤਾ ਸਵਰਗੀ ਸ੍ਰੀ ਰਾਮ ਕ੍ਰਿਸ਼ਨ ਸਿੰਘ ਮਾਨ, ਕਾਨੂੰਗੋ ਅਤੇ ਮਾਤਾ ਨਿਹਾਲ ਕੌਰ ਦੇ ਘਰ ਹੋਇਆ। ਉਨ੍ਹਾਂ ਨੇ ਮੈਟ੍ਰਿਕ ਤੱਕ ਵਿੱਦਿਆ ਪ੍ਰਾਪਤ ਕੀਤੀ ਅਤੇ ਸਿਲਾਈ-ਕਢਾਈ ਦੇ ਟੀਚਰ ਦਾ ਡਿਪਲੋਮਾ ਕੀਤਾ । ਮਾਤਾ ਅਮਰਜੀਤ ਕੌਰ ਦਾ ਵਿਆਹ ਸਵਰਗੀ ਮਾਸਟਰ ਕੰਵਲਜੀਤ ਸਿੰਘ ਚਹਿਲ ਕੁਠਾਲਾ ਨਾਲ ਸਾਂਝੇ ਅਤੇ ਵੱਡੇ ਖੇਤੀਬਾੜੀ ਨਾਲ ਸੰਬੰਧਿਤ ਘਰਾਣੇ ’ਚ ਹੋਇਆ। ਉਨ੍ਹਾਂ ਦੇ ਸਹੁਰਾ ਸਵਰਗੀ ਬਾਘ ਸਿੰਘ ਪਿੰਡ ਕੁਠਾਲਾ ਦੇ ਸਰਪੰਚ ਰਹੇ ਸਨ। ਅਜਿਹੇ ਸਾਂਝੇ ਅਤੇ ਸੰਸਕਾਰੀ ਪਰਿਵਾਰ ’ਚ ਰਹਿੰਦਿਆਂ ਮਾਤਾ ਜੀ ਨੇ ਆਪਣੇ ਫ਼ਰਜ਼ਾਂ ਨੂੰ ਬਾਖ਼ੂਬੀ ਨਿਭਾਇਆ ਅਤੇ ਪਰਿਵਾਰਕ ਕਦਰਾਂ-ਕੀਮਤਾਂ ਨੂੰ ਹਮੇਸ਼ਾ ਸਾਂਭ ਕੇ ਰੱਖਿਆ। ਉਨ੍ਹਾਂ ਨੇ ਆਪਣੇ ਤਿੰਨਾਂ ਬੱਚਿਆਂ ਦਾ ਪਾਲਣ-ਪੋਸ਼ਣ ਬੜੇ ਪਿਆਰ, ਸਬਰ ਅਤੇ ਮਿਹਨਤ ਨਾਲ ਕੀਤਾ। ਉਨ੍ਹਾਂ ਦੀ ਧੀ ਲੈਕਚਰਾਰ ਪੁਸ਼ਪਿੰਦਰ ਕੌਰ ਅਤੇ ਜਵਾਈ ਪ੍ਰਿੰਸੀਪਲ ਡਾ. ਹਰਕੀਰਤ ਸਿੰਘ ਸਿੱਧੂ ਸਿੱਖਿਆ ਵਿਭਾਗ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਵੱਡੇ ਪੁੱਤਰ ਲੈਕਚਰਾਰ ਜਸਵਿੰਦਰ ਸਿੰਘ ਚਹਿਲ ਸਿੱਖਿਆ ਖੇਤਰ ਵਿਚ ਸੇਵਾ ਨਿਭਾ ਰਹੇ ਹਨ, ਜਦਕਿ ਛੋਟੇ ਪੁੱਤਰ ਇੰਜੀ. ਮਨਪ੍ਰੀਤ ਸਿੰਘ ਚਹਿਲ ਲੋਕ ਨਿਰਮਾਣ ਵਿਭਾਗ (ਪੀ.ਡਬਲਯੂ.ਡੀ.ਬੀ. ਐੱਡ. ਆਰ ) ਵਿੱਚ ਸਹਾਇਕ ਇੰਜੀਨੀਅਰ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਹਨ। ਮਾਤਾ ਜੀ ਦੀਆਂ ਦੋਵੇ ਨੂੰਹਾਂ ਸਿੱਖਿਆਂ ਖੇਤਰ ’ਚ ਬਾਖੂਬੀ ਸੇਵਾਵਾਂ ਨਿਭਾ ਰਹੀਆਂ ਹਨ, ਬੱਚਿਆਂ ਨੂੰ ਇਹਨਾਂ ਸਰਕਾਰੀ ਅਹੁਦਿਆਂ ’ਤੇ ਪਹੁੰਚਾਉਣ ਤੱਕ ਮਾਤਾ ਜੀ ਦੀ ਮਿਹਨਤ, ਤਿਆਗ ਅਤੇ ਸੁਚੱਜੀ ਪਰਵਰਿਸ਼ ਦੀ ਗਵਾਹੀ ਭਰਦੀ ਹੈ। ਮਾਤਾ ਅਮਰਜੀਤ ਕੌਰ ਨੇ 12 ਅਕਤੂਬਰ ਨੂੰ ਇਕ ਸੰਖੇਪ ਬਿਮਾਰੀ ਉਪਰੰਤ ਪਟਿਆਲਾ ਵਿਖੇ ਆਪਣੇ ਆਖ਼ਰੀ ਸਾਹ ਲਏ। ਉਨ੍ਹਾਂ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ 21 ਅਕਤੂਬਰ 2026, ਦਿਨ ਬੁੱਧਵਾਰ ਨੂੰ ਦੁਪਹਿਰ 1 ਵਜੇ ਗੁਰਦੁਆਰਾ ਸਾਹਿਬ ਸ਼ਹੀਦੀ, ਪਿੰਡ ਫਿਰੋਜ਼ਪੁਰ ਕੁਠਾਲਾ, ਜ਼ਿਲ੍ਹਾ ਮਲੇਰਕੋਟਲਾ ਵਿਖੇ ਹੋਵੇਗਾ। ਵਲੋਂ-ਜਸਵੀਰ ਸਿੰਘ ਜੱਸੀ