08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਗਰੀਬਾਂ ਦੇ ਹੱਕ ’ਚ ਖੜ੍ਹਨ ਬਦਲੇ ਮਿਲਣ ਵਾਲੀ ਹਰ ਸਜ਼ਾ ਸਿਰ ਮੱਥੇ- ਰਜਿੰਦਰ ਦੀਪਾ

ਸੁਨਾਮ ਊਧਮ ਸਿੰਘ ਵਾਲਾ,7 ਅਕਤੂਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)- ਕਨੋਈ ਵਾਲੇ ਮਾਮਲੇ ਵਿਚ ਹੋਈ ਜੇਲ੍ਹ ਤੋਂ ਰਿਹਾਅ ਹੋਣ ਉਪਰੰਤ ਸੁਨਾਮ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀਨੀਅਰ ਕਾਂਗਰਸ ਆਗੂ ਰਜਿੰਦਰ ਦੀਪਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਗਰੀਬਾਂ ਨਾਲ ਜਬਰ ਜੁਲਮ ਕਰਨ ਵਾਲੀ ਸਰਕਾਰ ਵਜੋਂ ਜਾਣੀ ਜਾਵੇਗੀ ਅਤੇ ਜਿਹੜਾ ਵੀ ਸਿਆਸੀ ਆਗੂ ਇਨ੍ਹਾਂ ਗਰੀਬਾਂ ਦੇ ਹੱਕ ਵਿਚ ਨਾਲ ਖੜਦਾ ਹੈ। ਉਸ ’ਤੇ ਝੂਠੇ ਪਰਚੇ ਪਾ ਕੇ ਉਨ੍ਹਾਂ ਦੀ ਅਵਾਜ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Ad Position 21
No active advertisement
ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ ਕਾਲਜ ਪ੍ਰਬੰਧਕ। ਤਸਵੀਰ ਅਸ਼ੋਕ ਗਰਗ 08-10-2026
ਸੁਨਾਮ ਊਧਮ ਸਿੰਘ ਵਾਲਾ,7 ਅਕਤੂਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)- ਕਨੋਈ ਵਾਲੇ ਮਾਮਲੇ ਵਿਚ ਹੋਈ ਜੇਲ੍ਹ ਤੋਂ ਰਿਹਾਅ ਹੋਣ ਉਪਰੰਤ ਸੁਨਾਮ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀਨੀਅਰ ਕਾਂਗਰਸ ਆਗੂ ਰਜਿੰਦਰ ਦੀਪਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਗਰੀਬਾਂ ਨਾਲ ਜਬਰ ਜੁਲਮ ਕਰਨ ਵਾਲੀ ਸਰਕਾਰ ਵਜੋਂ ਜਾਣੀ ਜਾਵੇਗੀ ਅਤੇ ਜਿਹੜਾ ਵੀ ਸਿਆਸੀ ਆਗੂ ਇਨ੍ਹਾਂ ਗਰੀਬਾਂ ਦੇ ਹੱਕ ਵਿਚ ਨਾਲ ਖੜਦਾ ਹੈ। ਉਸ ’ਤੇ ਝੂਠੇ ਪਰਚੇ ਪਾ ਕੇ ਉਨ੍ਹਾਂ ਦੀ ਅਵਾਜ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਰਕਾਰ ਦੀ ਮਿਲੀਭੁਗਤ ਕਾਰਨ ਨਸ਼ਿਆਂ ਦਾ ਧੰਦਾ ਸਿਖਰਾਂ ’ਤੇ ਹੈ। ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰਨ ਦੀ ਬਜਾਏ ਨਸ਼ਿਆਂ ਖਿਲਾਫ ਬੋਲਣ ਵਾਲੇ ਮੋਹਨਜੀਤ ਸਿੰਘ ਸ਼ੇਰੋਂ ਆਦਿ ’ਤੇ ਅੱਤਿਆਚਾਰ ਕੀਤਾ ਜਾਂਦਾ ਹੈ ਅਤੇ ਗੁਲਜ਼ਾਰ ਸਿੰਘ ਤੂਰਬੰਜਾਰਾ ਨੂੰ ਵੀ ਜਾਨ ਗਵਾਉਣੀ ਪਈ। ਉਨ੍ਹਾਂ ਕਿਹਾ ਕਿ ਕਨੋਈ ਦੇ ਗਰੀਬ ਪਰਿਵਾਰ ਨਾਲ ਜੋ ਸਰਕਾਰ ਨੇ ਅਣਮਨੁੱਖੀ ਵਰਤਾਰਾ ਕੀਤਾ ਹੈ। ਉਸ ਦੀ ਮਿਸਾਲ ਸ਼ਾਇਦ ਕਿਤੇ ਵੀ ਨਾ ਮਿਲੇ । ਉਨ੍ਹਾਂ ਕਿਹਾ ਕਿ ਕਨੋਈ ਮਾਮਲੇ ਵਿਚ ਇਨਸਾਫ ਦਿਵਾਉਣ ਲਈ ਪੀੜਤ ਪਰਿਵਾਰ ਨਾਲ ਮਿਲਕੇ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਸੋਨੀਆ ਦੀਪਾ ਅਰੋੜ, ਕਾਂਗਰਸ ਦੇ ਬਲਾਕ ਪ੍ਰਧਾਨ ਮਨਪ੍ਰੀਤ ਸਿੰਘ ਮਨੀ ਵੜੈਚ ਅਤੇ ਰਜਿੰਦਰ ਸਿੰਘ ਸੰਘਰੇੜੀ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਪ੍ਰਿਯੰਕ ਕਾਨੂੰਨਗੋ ਸਨਮਦੀਪ ਸਿੰਘ ਸਨੀ ਦੇ ਪਰਿਵਾਰ ਨੂੰ ਮਿਲੇ ਅਗਲੀ ਖ਼ਬਰ ਭਾਜਪਾ ਲਗਾਤਾਰ ਕੇਂਦਰੀ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ - ਢੀਂਡਸਾ
Ad Position 24