ਖਾਲਸਾ ਸਕੂਲ ਦੇ ਵਿਦਿਆਰਥੀ ਨੈਸ਼ਨਲ ਅਤੇ ਸਟੇਟ ਪੱਧਰੀ ਖੇਡ ਮੁਕਾਬਲਿਆਂ ’ਚ ਅੱਵਲ
ਅਹਿਮਦਗੜ੍ਹ, 6 ਅਕਤੂਬਰ (ਰਣਧੀਰ ਸਿੰਘ ਮਹੋਲੀ)-ਗੁਰੂ ਹਰਗੋਬਿੰਦ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬਹਾਦਰਗੜ੍ਹ ਅਤੇ ਇੰਗਲਿਸ਼ ਮੀਡੀਅਮ ਸਕੂਲ ਬਹਾਦਰਗੜ੍ਹ ਦੇ ਲੜਕੇ ਲੜਕੀਆਂ ਵਲੋਂ ਨੈਸ਼ਨਲ ਪੱਧਰੀ, ਸਟੇਟ ਪੱਧਰੀ ਹੋਈਆਂ ਵੱਖ-ਵੱਖ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਪ੍ਰਾਪਤ ਕੀਤਾ । ਸਕੂਲ ਪ੍ਰਿੰਸੀਪਲ ਪ੍ਰਦੀਪ ਕੌਰ ਅਤੇ ਪ੍ਰਿੰਸੀਪਲ ਹਰਸਿਮਰਨ ਕੌਰ ਨੇ ਦੱਸਿਆ ਕਿ ਸਕੂਲ ਦੀ ਦਮਨਜੀਤ ਕੌਰ ਗਿਆਰਵੀ ਕਲਾਸ ਨੇ ਨੈਸ਼ਨਲ ਕਰਾਟੇ ਮੁਕਾਬਲਿਆਂ ਵਿਚ ਪਹਿਲਾ ਸਥਾਨ ਪ੍ਰਾਪਤ ਕਰਕੇ ਦੋ ਗੋਲਡ ਮੈਡਲ ਅਤੇ ਇੱਕ ਟ੍ਰਾਫੀ ਜਿੱਤੀ, ਇਮਰਾਨ ਖਾਨ ਗਿਆਰਵੀਂ ਕਲਾਸ ਦੇ ਵਿਦਿਆਰਥੀ ਵਲੋਂ ਵੇਟ ਲਿਫਟਿੰਗ ’ਚ ਸਟੇਟਵ ’ਚੋਂ ਪਹਿਲੇ ਸਥਾਨ ਤੇ ਸੋਨ ਤਗਮਾ ਪ੍ਰਾਪਤ ਕੀਤਾ।
ਬ
ਬੁੱਧਵਾਰ, 7 ਅਕਤੂਬਰ, 2026
07-10-2026
ਅਹਿਮਦਗੜ੍ਹ, 6 ਅਕਤੂਬਰ (ਰਣਧੀਰ ਸਿੰਘ ਮਹੋਲੀ)-ਗੁਰੂ ਹਰਗੋਬਿੰਦ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬਹਾਦਰਗੜ੍ਹ ਅਤੇ ਇੰਗਲਿਸ਼ ਮੀਡੀਅਮ ਸਕੂਲ ਬਹਾਦਰਗੜ੍ਹ ਦੇ ਲੜਕੇ ਲੜਕੀਆਂ ਵਲੋਂ ਨੈਸ਼ਨਲ ਪੱਧਰੀ, ਸਟੇਟ ਪੱਧਰੀ ਹੋਈਆਂ ਵੱਖ-ਵੱਖ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਪ੍ਰਾਪਤ ਕੀਤਾ । ਸਕੂਲ ਪ੍ਰਿੰਸੀਪਲ ਪ੍ਰਦੀਪ ਕੌਰ ਅਤੇ ਪ੍ਰਿੰਸੀਪਲ ਹਰਸਿਮਰਨ ਕੌਰ ਨੇ ਦੱਸਿਆ ਕਿ ਸਕੂਲ ਦੀ ਦਮਨਜੀਤ ਕੌਰ ਗਿਆਰਵੀ ਕਲਾਸ ਨੇ ਨੈਸ਼ਨਲ ਕਰਾਟੇ ਮੁਕਾਬਲਿਆਂ ਵਿਚ ਪਹਿਲਾ ਸਥਾਨ ਪ੍ਰਾਪਤ ਕਰਕੇ ਦੋ ਗੋਲਡ ਮੈਡਲ ਅਤੇ ਇੱਕ ਟ੍ਰਾਫੀ ਜਿੱਤੀ, ਇਮਰਾਨ ਖਾਨ ਗਿਆਰਵੀਂ ਕਲਾਸ ਦੇ ਵਿਦਿਆਰਥੀ ਵਲੋਂ ਵੇਟ ਲਿਫਟਿੰਗ ’ਚ ਸਟੇਟਵ ’ਚੋਂ ਪਹਿਲੇ ਸਥਾਨ ਤੇ ਸੋਨ ਤਗਮਾ ਪ੍ਰਾਪਤ ਕੀਤਾ। ਸਟੇਟ ਪੱਧਰ ਦੀ ਹੈਂਡਬਾਲ ਲਈ ਚੁਣੇ ਗਏ 12 ਖਿਡਾਰੀਆਂ ’ਚੋਂ ਨੌ ਖਿਡਾਰੀ ਖਾਲਸਾ ਸਕੂਲ ਦੇ ਸਟੇਟ ਪੱਧਰ ’ਤੇ ਚੁਣੇ ਗਏ, ਜੋ ਅੱਗੇ ਜਾ ਕੇ ਨੈਸ਼ਨਲ ਪੱਧਰ ’ਤੇ ਖੇਡ ’ਚ ਹਿੱਸਾ ਲੈਣਗੇ। ਸਕੂਲ ਮੈਨੇਜਰ ਰਵਿੰਦਰ ਸਿੰਘ ਰੋਮੀ ਅਤੇ ਸੈਕਟਰੀ ਗੁਰਮੀਤ ਸਿੰਘ ਛਪਾਰ ਦੀ ਅਗਵਾਈ ਵਿੱਚ ਸਟਾਫ ਵਲੋਂ ਸਕੂਲ ਪੁੱਜਣ ’ਤੇ ਜੇਤੂ ਵਿਦਿਆਰਥੀਆਂ ਦਾ ਪੁਰਸਕਾਰ ਅਤੇ ਤਗਮਿਆਂ ਨਾਲ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕਰਦੇ ਹੋਏ ਵਧਾਈ ਦਿੱਤੀ ਗਈ। ਸਕੂਲ ਪ੍ਰਿੰਸੀਪਲ ਵਲੋਂ ਬੱਚਿਆਂ ਨੂੰ ਵਧ ਚੜ੍ਹ ਕੇ ਖੇਡਾਂ ’ਚ ਹਿੱਸਾ ਲੈਣ ਲਈ ਪ੍ਰੇਰਤ ਕੀਤਾ ਗਿਆ। ਇਸ ਮੌਕੇ ਮੈਨੇਜਰ ਰਵਿੰਦਰ ਸਿੰਘ ਰੋਮੀ, ਸੈਕਟਰੀ ਗੁਰਮੀਤ ਸਿੰਘ ਛਪਾਰ, ਸਰਪੰਚ ਹਰਦੀਪ ਸਿੰਘ ਬੋੜਹਾਈ, ਡਾ. ਚਰਨਜੀਤ ਸਿੰਘ ਪੰਧੇਰ, ਐਡਵੋਕੇਟ ਅਰਵਿੰਦ ਸਿੰਘ ਮਾਵੀ, ਜਗਜੀਤ ਸਿੰਘ ਸਹਾਰਨ ਮਾਜਰਾ, ਕੁਲਵੰਤ ਸਿੰਘ ਛਪਾਰ, ਜਗਦੇਵ ਸਿੰਘ ਛਪਾਰ, ਐਰਕ ਬੋਪਾਰਾਏ ਛਪਾਰ, ਡੀ.ਪੀ.ਈ. ਚਮਕੌਰ ਸਿੰਘ, ਮਨਮੀਤ ਸਿੰਘ, ਮਨਜਿੰਦਰ ਸਿੰਘ, ਜਗਵੀਰ ਸਿੰਘ, ਰਮਨਦੀਪ ਕੌਰ, ਪੁਸ਼ਪਾ ਦੇਵੀ, ਜਸਬੀਰ ਸਿੰਘ, ਰੁਪਿੰਦਰ ਕੌਰ, ਪ੍ਰਵੀਨ ਜੈਨ , ਉਜਵਲਦੀਪ ਸਿੰਘ ਆਦਿ ਮੌਜੂਦ ਸਨ।