05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਮਕੋਰੜ ਸਾਹਿਬ ਤੋਂ ਮੰਡਵੀ ਨੂੰ ਜਾਣ ਵਾਲ਼ੀ ਘੱਗਰ ਦਰਿਆ ਨੇੜੇ ਸੜਕ ’ਤੇ ਟਰੈਕਟਰ ਪਲਟਿਆ ਜਾਨੀ ਨੁਕਸਾਨ ਤੋਂ ਹੋਇਆ ਬਚਾਅ

ਭਵਾਨੀਗੜ੍ਹ, 4 ਅਕਤੂਬਰ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ)- ਸਥਾਨਕ ਭਾਰਤੀਯ ਯੋਗ ਸੰਸਥਾਨ ਵੱਲੋਂ ਪ੍ਰਧਾਨ ਮਾਸਟਰ ਕ੍ਰਿਸ਼ਨ ਚੰਦ ਸਿੰਗਲਾ ਦੀ ਅਗਵਾਈ ਹੇਠ 60ਵਾਂ ਯੋਗ ਦਿਵਸ ਸਥਾਨਕ ਮਨਾਇਆ ਗਿਆ। ਜਿਸ ਵਿੱਚ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਰਾਜ ਕੁਮਾਰ ਜਿੰਦਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਯੋਗ ਦੇ ਵੱਖ-ਵੱਖ ਅਭਿਆਸ ਕਰਵਾਏ।

Ad Position 21
No active advertisement
ਇਨਸਾਫ਼ ਟੀਮ ਪੰਜਾਬ ਦੇ ਆਗੂ ਪਿੰਡ ਈਸੜਾ ’ਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਅਤੇ ਰੈਲੀ ’ਚ ਸ਼ਾਮਿਲ ਸਮਰਥਕਾਂ ਦਾ ਇਕੱਠ ਅਤੇ ਟਰੈਕਟਰ-ਟਰਾਲੀ ਰਾਹੀਂ ਪਹੁੰਚੇ ਇਲਾਕੇ ਦੇ ਲੋਕ। ਤਸਵੀਰ-ਭੁੱਲਰ 05-10-2026
ਭਵਾਨੀਗੜ੍ਹ, 4 ਅਕਤੂਬਰ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ)- ਸਥਾਨਕ ਭਾਰਤੀਯ ਯੋਗ ਸੰਸਥਾਨ ਵੱਲੋਂ ਪ੍ਰਧਾਨ ਮਾਸਟਰ ਕ੍ਰਿਸ਼ਨ ਚੰਦ ਸਿੰਗਲਾ ਦੀ ਅਗਵਾਈ ਹੇਠ 60ਵਾਂ ਯੋਗ ਦਿਵਸ ਸਥਾਨਕ ਮਨਾਇਆ ਗਿਆ। ਜਿਸ ਵਿੱਚ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਰਾਜ ਕੁਮਾਰ ਜਿੰਦਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਯੋਗ ਦੇ ਵੱਖ-ਵੱਖ ਅਭਿਆਸ ਕਰਵਾਏ। ਇਸ ਮੌਕੇ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਜਿਨ੍ਹਾਂ ਵਿੱਚ ਥਲ ਸੈਨਾ ਵਿੱਚ ਸੋਨੇ ਦਾ ਤਗ਼ਮਾ ਪ੍ਰਾਪਤ ਕਰਨ ਵਾਲੇ ਹਰਵੀਰ ਸਿੰਘ, ਐੱਮ.ਬੀ.ਬੀ.ਐੱਸ. ਵਿੱਚ ਦਾਖਲਾ ਲੈਣ ਵਾਲੀ ਪ੍ਰਾਚੀ ਗੋਇਲ, ਇਸਮਨਪ੍ਰੀਤ ਕੌਰ, ਨੈਤਿਕ ਕਾਂਸਲ ਪੁੱਤਰ ਤਰਸੇਮ ਕਾਂਸਲ ਅਤੇ ਭੂਵੇਸ਼ ਗਰਗ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸਾਬਕਾ ਮੁੱਖ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ, ਸਹਾਇਕ ਸਿਵਲ ਸਰਜਨ ਸੰਗਰੂਰ ਡਾ. ਪ੍ਰਤਿਮਾ ਸਿੰਗਲਾ, ਡਾ. ਵਿਕਰਮਜੀਤ ਸਿੰਘ, ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਜਿੰਦਲ, ਬਲਾਕ ਪ੍ਰਧਾਨ ਮਾਸਟਰ ਕ੍ਰਿਸ਼ਨ ਚੰਦ ਸਿੰਗਲਾ, ਮਾਰਕੀਟ ਕਮੇਟੀ ਦੇ ਚੇਅਰਮੈਨ ਪ੍ਰਦੀਪ ਮਿੱਤਲ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪ੍ਰੇਮ ਚੰਦ ਗਰਗ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਬੁਲਾਰਿਆਂ ਨੇ ਕਿਹਾ ਕਿ ਸਰੀਰ ਨੂੰ ਨਿਰੋਗ ਅਤੇ ਤੰਦਰੁਸਤ ਰੱਖਣ ਲਈ ਰੋਜ਼ਾਨਾ ਯੋਗ ਅਭਿਆਸ ਕਰਨਾ ਚਾਹੀਦਾ ਹੈ। ਇਸ ਮੌਕੇ ਐਡਵੋਕੇਟ ਜਸਪਾਲ ਬੁਸਰਾ, ਗੁਰਮੀਤ ਸਿੰਘ ਦੇਵਾ, ਰਾਜੀਵ ਮਿੱਤਲ, ਸੁਨੀਲ ਮਿੱਤਲ, ਗੁਲਸ਼ਨ ਰਾਏ ਸਾਲਦੀ, ਕੁਲਵੰਤ ਸਿੰਘ ਗਰੇਵਾਲ, ਕਿਰਪਾਲ ਸਿੰਘ, ਰੇਨੂੰ ਸਿੰਗਲਾ, ਹਰਮੇਸ਼ ਕਾਂਸਲ, ਕਮਲੇਸ਼ ਜੈਨ, ਕਿਰਨ ਗਰਗ, ਸਰੋਜ ਗੋਇਲ, ਉਰਮਿਲਾ ਸਿੰਗਲਾ, ਕਮਲ ਕਾਂਸਲ, ਡਿੰਪੀ ਗੋਇਲ, ਸੁਨੀਤਾ ਗਰਗ ਤੇ ਰੀਮਾ ਸਿੰਗਲਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਰਪੰਚ ਯੂਨੀਅਨ ਨੇ ਕਾਂਗਰਸੀ ਆਗੂ ਰਜਿੰਦਰ ਦੀਪਾ ਦਾ ਪੁਤਲਾ ਫੂਕਿਆ ਅਗਲੀ ਖ਼ਬਰ ‘ ਸਮਾਧਾਨ ਕੈਂਪ’ ਰਾਹੀਂ ਲੋਕਾਂ ਦੀਆਂ ਲੰਬਿਤ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਅੱਜ ਕੀਤਾ ਜਾਵੇਗਾ - ਐੱਸ.ਐੱਸ.ਪੀ. ਖੱਖ
Ad Position 24