01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਪਰਿਵਾਰ ਦੀ ਗ਼ੈਰਮੌਜੂਦਗੀ ’ਚ ਹੋਇਆ ਸਨਮਦੀਪ ਦਾ ਪੋਸਟਮਾਰਟਮ ਅਤੇ ਅੰਤਿਮ ਸੰਸਕਾਰ ਪੁਲਿਸ ਨੇ ਹਸਪਤਾਲ ’ਚ ਧਰਨਾ ਦੇ ਰਹੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਸਮੇਤ ਕਾਂਗਰਸੀ ਆਗੂ ਦੀਪਾ ਨੂੰ ਜਬਰੀ ਚੁੱਕਿਆ

ਸੰਗਰੂਰ, 1 ਅਕਤੂਬਰ (ਦਮਨਜੀਤ ਸਿੰਘ)- ਜ਼ਿਲ੍ਹਾ ਸੰਗਰੂਰ ਦੇ ਪਿੰਡ ਕਨੋਈ ਦੇ 23 ਸਾਲਾ ਨੌਜਵਾਨ ਸਨਮਦੀਪ ਸਿੰਘ ਸਨੀ ਦੇ ਖ਼ੁਦਕੁਸ਼ੀ ਮਾਮਲੇ ’ਚ ਅੱਜ ਮੌਤ ਤੋਂ 6ਵੇਂ ਦਿਨ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੀ ਗੈਰ-ਮੌਜੂਦਗੀ ’ਚ ਸਨਮਦੀਪ ਦਾ ਪੋਸਟਮਾਰਟਮ ਕਰਵਾਉਣ ਦੇ ਨਾਲ-ਨਾਲ ਅੰਤਿਮ ਸਸਕਾਰ ਵੀ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਪਿਛਲੇ 6 ਦਿਨਾਂ ਤੋਂ ਸਿਵਲ ਹਸਪਤਾਲ ਸੰਗਰੂਰ ਦੀ ਮੋਰਚਰੀ ਅੱਗੇ ਪੱਕਾ ਧਰਨਾ ਦੇ ਕੇ ਬੈਠੇ ਸਨਮਦੀਪ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਵਲੋਂ ਪਿੰਡ ਕਨੋਈ ਦੇ ਸਰਪੰਚ ਸਮੇਤ ਮੁਕੱਦਮੇ ਵਿੱਚ ਨਾਮਜ਼ਦ ਚਾਰਾਂ ਵਿਅਕਤੀਆਂ ਦੀ ਗ੍ਰਿਫ਼ਤਾਰੀ ਕਰਨ ਦੇ ਨਾਲ-ਨਾਲ ਮੁਕੱਦਮੇ ’ਚ ਐਸ.

Ad Position 21
No active advertisement
72 ਸਾਲਾ ਬਜ਼ੁਰਗ ਨਾਨੇ ਅਤੇ ਕਾਂਗਰਸੀ ਆਗੂ ਦੀਪਾ ਸਮੇਤ ਚਾਰ ਨੂੰ ਗ੍ਰਿਫ਼ਤਾਰ ਕਰ 14 ਦਿਨਾਂ ਲਈ ਭੇਜਿਆ ਜੇਲ੍ਹ 02-10-2026
ਸੰਗਰੂਰ, 1 ਅਕਤੂਬਰ (ਦਮਨਜੀਤ ਸਿੰਘ)- ਜ਼ਿਲ੍ਹਾ ਸੰਗਰੂਰ ਦੇ ਪਿੰਡ ਕਨੋਈ ਦੇ 23 ਸਾਲਾ ਨੌਜਵਾਨ ਸਨਮਦੀਪ ਸਿੰਘ ਸਨੀ ਦੇ ਖ਼ੁਦਕੁਸ਼ੀ ਮਾਮਲੇ ’ਚ ਅੱਜ ਮੌਤ ਤੋਂ 6ਵੇਂ ਦਿਨ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੀ ਗੈਰ-ਮੌਜੂਦਗੀ ’ਚ ਸਨਮਦੀਪ ਦਾ ਪੋਸਟਮਾਰਟਮ ਕਰਵਾਉਣ ਦੇ ਨਾਲ-ਨਾਲ ਅੰਤਿਮ ਸਸਕਾਰ ਵੀ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਪਿਛਲੇ 6 ਦਿਨਾਂ ਤੋਂ ਸਿਵਲ ਹਸਪਤਾਲ ਸੰਗਰੂਰ ਦੀ ਮੋਰਚਰੀ ਅੱਗੇ ਪੱਕਾ ਧਰਨਾ ਦੇ ਕੇ ਬੈਠੇ ਸਨਮਦੀਪ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਵਲੋਂ ਪਿੰਡ ਕਨੋਈ ਦੇ ਸਰਪੰਚ ਸਮੇਤ ਮੁਕੱਦਮੇ ਵਿੱਚ ਨਾਮਜ਼ਦ ਚਾਰਾਂ ਵਿਅਕਤੀਆਂ ਦੀ ਗ੍ਰਿਫ਼ਤਾਰੀ ਕਰਨ ਦੇ ਨਾਲ-ਨਾਲ ਮੁਕੱਦਮੇ ’ਚ ਐਸ.ਸੀ., ਐਸ.ਟੀ. ਐਕਟ ਦੀਆਂ ਧਾਰਾਵਾਂ ਦਾ ਵਾਧਾ ਕਰਨ ਦੀ ਮੰਗ ਕੀਤੀ ਜਾ ਰਹੀ ਸੀ ਅਤੇ ਇਸੇ ਮੰਗ ਦੇ ਚਲਦਿਆਂ ਪ੍ਰਦਰਸ਼ਨਕਾਰੀਆਂ ਵਲੋਂ ਬੀਤੀ ਕੱਲ੍ਹ ਸਥਾਨਕ ਮਹਾਂਵੀਰ ਚੌਕ ਵਿਖੇ ਧਰਨਾ ਦੇ ਕੇ 2 ਘੰਟਿਆਂ ਲਈ ਬਠਿੰਡਾ-ਬਰਨਾਲਾ ਮੁੱਖ ਮਾਰਗ ਨੂੰ ਜਾਮ ਕਰ ਦਿੱਤਾ ਗਿਆ ਸੀ ਅਤੇ ਉਸ ਸਮੇਂ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਪਾਸੋਂ 24 ਘੰਟਿਆਂ ਦਾ ਸਮਾਂ ਮੰਗਦਿਆਂ ਸੜਕ ਉੱਤੇ ਚੱਲ ਰਿਹਾ ਧਰਨਾ ਚੁਕਵਾ ਦਿੱਤਾ ਗਿਆ ਸੀ। ਅੱਜ ਤੜਕਸਾਰ ਤੋਂ ਹੀ ਸਿਵਲ ਹਸਪਤਾਲ ਦੇ ਚੌਗਿਰਦੇ ਵਿੱਚ ਪੁਲਿਸ ਦੀ ਤਦਾਦ ਵਿੱਚ ਵੱਡਾ ਇਜ਼ਾਫਾ ਕਰ ਦਿੱਤਾ ਗਿਆ ਸੀ ਅਤੇ ਦੁਪਹਿਰ ਪੈਂਦਿਆਂ ਹੀ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਧਰਨੇ ਵਾਲੀ ਥਾਂ ਉੱਤੇ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਨੂੰ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਲਈ ਕਿਹਾ ਗਿਆ ਪਰ ਪਰਿਵਾਰ ਆਪਣੀ ਮੰਗ ਉੱਤੇ ਬਜ਼ਿਦ ਦਿਖਾਈ ਦਿੱਤਾ ਜਿਸ ਦੇ ਚਲਦਿਆਂ ਪੁਲਿਸ ਵਲੋਂ ਧਰਨਾ ਦੇ ਰਹੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਸਮੇਤ ਉਨ੍ਹਾਂ ਦੀ ਹਮਾਇਤ ’ਚ ਬੈਠੇ ਸੁਨਾਮ ਤੋਂ ਕਾਂਗਰਸੀ ਆਗੂ ਰਾਜਿੰਦਰ ਦੀਪਾ ਨੂੰ ਵੀ ਉੱਥੋਂ ਜਬਰੀ ਚੁੱਕ ਕੇ ਥਾਣਾ ਸਦਰ ਧੂਰੀ ਅੰਦਰ ਬੰਦ ਕਰ ਦਿੱਤਾ ਗਿਆ। ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਵਲੋਂ ਚੁੱਕੇ ਜਾਣ ਸਮੇਂ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਜਿੱਥੇ ਜੰਮ ਕੇ ਧੱਕਾ-ਮੁੱਕੀ ਹੋਈ, ਉੱਥੇ ਹੀ ਪ੍ਰਦਰਸ਼ਨਕਾਰੀਆਂ ਨੂੰ ਚੁੱਕ ਕੇ ਲਿਜਾਣ ਵਾਲੀਆਂ ਪੁਲਿਸ ਦੀਆਂ ਬੱਸਾਂ ਦੇ ਵੀ ਸ਼ੀਸ਼ੇ ਟੁੱਟੇ। ਘਟਨਾ ਉਪਰੰਤ ਡੀ.ਐਸ.ਪੀ. ਦਲਬੀਰ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਵੱਲੋਂ ਹਸਪਤਾਲ ਦੀ ਮੋਰਚਰੀ ਵਿੱਚ ਪਈ ਸਨਮਦੀਪ ਦੀ ਮ੍ਰਿਤਕ ਦੇਹ ਦੇ ਖ਼ਰਾਬ ਹੋਣ ਬਾਰੇ ਪੱਤਰ ਭੇਜੇ ਜਾ ਰਹੇ ਸਨ। ਇਸ ਲਈ ਮ੍ਰਿਤਕ ਦੇਹ ਦਾ ਪੋਸਟਮਾਰਟਮ ਅਤੇ ਸਸਕਾਰ ਕਰਨਾ ਜ਼ਰੂਰੀ ਸੀ ਅਤੇ ਡਿਊਟੀ ਮੈਜਿਸਟਰੇਟ ਜਗਦੀਪਇੰਦਰ ਸਿੰਘ ਦੀ ਹਾਜ਼ਰੀ ਵਿੱਚ ਸਨਮਦੀਪ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਅਤੇ ਅੰਤਿਮ ਸਸਕਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਪੁਲਿਸ ਕਾਰਵਾਈ ਵਿੱਚ ਵਿਘਨ ਪਾਉਣ ਅਤੇ ਪੁਲਿਸ ਉੱਤੇ ਹਮਲਾ ਕਰਨ ਵਾਲੇ 4 ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਪੁਲਿਸ ਵਲੋਂ ਅਦਾਲਤ ’ਚ ਪੇਸ਼ ਕੀਤੇ ਗਏ ਚਾਰਾਂ ਵਿਅਕਤੀਆਂ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ। ਕਾਂਗਰਸੀ ਆਗੂ ਰਜਿੰਦਰ ਦੀਪਾ ਸਮੇਤ ਮ੍ਰਿਤਕ ਦੇ 3 ਪਰਿਵਾਰਕ ਮੈਂਬਰਾਂ ’ਤੇ ਮੁਕੱਦਮਾ ਦਰਜ ਸੰਗਰੂਰ, ਸਿਵਲ ਹਸਪਤਾਲ ਸੰਗਰੂਰ ਦੀ ਮੋਰਚਰੀ ਅੱਗੇ ਧਰਨਾ ਪ੍ਰਦਰਸ਼ਨ ਕਰ ਰਹੇ ਕਾਂਗਰਸੀ ਆਗੂ ਰਜਿੰਦਰ ਦੀਪਾ ਅਤੇ ਮ੍ਰਿਤਕ ਦੇ 72 ਸਾਲਾ ਬਜ਼ੁਰਗ ਨਾਨੇ ਸੁਖਦੇਵ ਸਿੰਘ ਸਮੇਤ ਚਾਰ ਵਿਅਕਤੀਆਂ ’ਤੇ ਥਾਣਾ ਸਿਟੀ ਸੰਗਰੂਰ ਪੁਲਿਸ ਵਲੋਂ ਮੁਕੱਦਮਾ ਦਰਜ ਕਰ ਕੇ ਗ੍ਰਿਫ਼ਤਾਰ ਕੀਤਾ ਗਿਆ। ਥਾਣਾ ਸਿਟੀ ਵਿਖੇ ਦਰਜ ਹੋਏ ਪਰਚੇ ਮੁਤਾਬਿਕ ਪੁਲਿਸ ਵਲੋਂ ਡਿਊਟੀ ਮੈਜਿਸਟਰੇਟ ਤਹਿਸੀਲਦਾਰ ਜਗਦੀਪਇੰਦਰ ਸਿੰਘ ਦੀ ਹਾਜ਼ਰੀ ’ਚ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਦੀਪ ਦਾ ਪੋਸਟਮਾਰਟਮ ਕਰਵਾਉਣ ਲਈ ਇੱਕ ਨੋਟਿਸ ਜਾਰੀ ਕੀਤਾ ਗਿਆ ਪਰ ਉਨ੍ਹਾਂ ਨੇ ਇਹ ਨੋਟਿਸ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਜਦ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਪੁਲਿਸ ਵੱਲੋਂ ਆਪਣੀ ਕਾਰਵਾਈ ਆਰੰਭੀ ਗਈ ਤਾਂ ਰਜਿੰਦਰ ਦੀਪਾ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਸਮੇਤ ਉੱਥੇ ਹਾਜ਼ਰ ਵਿਅਕਤੀ ਪੁਲਿਸ ਦੇ ਗਲ ਪੈ ਗਏ ਅਤੇ ਪੁਲਿਸ ਪਾਰਟੀ ਉੱਤੇ ਹਮਲਾ ਕਰ ਕੇ ਉਨ੍ਹਾਂ ਦੀ ਡਿਊਟੀ ਵਿੱਚ ਵਿਘਨ ਪਾਇਆ। ਸਿਟੀ ਪੁਲਿਸ ਨੇ ਰਜਿੰਦਰ ਦੀਪਾ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਹੋਰ ਹਾਜ਼ਰ ਵਿਅਕਤੀਆਂ ਵੱਲੋਂ ਪੁਲਿਸ ਪਾਰਟੀ ਉੱਤੇ ਹਮਲਾ ਕਰਨ ਅਤੇ ਉਨ੍ਹਾਂ ਦੀ ਡਿਊਟੀ ਵਿੱਚ ਵਿਘਨ ਪਾਉਣ ਅਤੇ ਮ੍ਰਿਤਕ ਦੀ ਲਾਸ਼ ਦਾ ਨਿਰਾਦਰ ਕਰਨ ਦੇ ਜੁਰਮਾਂ ਤਹਿਤ ਮੁਕੱਦਮਾ ਦਰਜ ਕਰ ਕੇ ਰਜਿੰਦਰ ਦੀਪਾ, ਸੁਖਦੇਵ ਸਿੰਘ, ਬਲਕਾਰ ਸਿੰਘ ਅਤੇ ਲਵਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪਰਿਵਾਰ ਦੀ ਗ਼ੈਰਮੌਜੂਦਗੀ ’ਚ ਹੋਏ ਅੰਤਿਮ ਸਸਕਾਰ ’ਤੇ ਸਿਆਸੀ ਆਗੂਆਂ ਨੇ ਜਤਾਇਆ ਵਿਰੋਧ ਸੰਗਰੂਰ, ਪੁਲਿਸ ਵਲੋਂ ਡਿਊਟੀ ਮੈਜਿਸਟਰੇਟ ਜਗਦੀਪਇੰਦਰ ਸਿੰਘ ਦੀ ਮੌਜੂਦਗੀ ’ਚ ਸਥਾਨਕ ਸਿਵਲ ਹਸਪਤਾਲ ਵਿਖੇ ਮ੍ਰਿਤਕ ਸਨਮਦੀਪ ਸਿੰਘ ਸਨੀ ਦਾ ਸਥਾਨਕ ਉਭਾਵਾਲ ਰੋਡ ਸਥਿਤ ਸ਼ਮਸ਼ਾਨਘਾਟ ਵਿਖੇ ਅੰਤਿਮ ਸਸਕਾਰ ਕਰਵਾ ਦਿੱਤਾ ਗਿਆ। ਪੁਲਿਸ ਵਲੋਂ ਡਿਊਟੀ ਮੈਜਿਸਟਰੇਟ ਦੀ ਮੌਜੂਦਗੀ ਵਿੱਚ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੋਂ ਬਿਨਾਂ ਹੀ ਅੰਤਿਮ ਸਸਕਾਰ ਕੀਤੇ ਜਾਣ ਸੰਬੰਧੀ ਜਦ ਭਾਜਪਾ ਦੀ ਜ਼ਿਲ੍ਹਾ ਪ੍ਰਧਾਨ ਅਤੇ ਸੁਨਾਮ ਤੋਂ ਹਲਕਾ ਇੰਚਾਰਜ ਦਾਮਨ ਥਿੰਦ ਬਾਜਵਾ, ਹਰਮਨਦੇਵ ਗੱਗੀ ਬਾਜਵਾ ਅਤੇ ਰਜਿੰਦਰ ਦੀਪਾ ਦੀ ਪਤਨੀ ਅਤੇ ਕਾਂਗਰਸੀ ਆਗੂ ਸੋਨੀਆ ਅਰੋੜਾ ਨੂੰ ਖ਼ਬਰ ਮਿਲੀ ਤਾਂ ਉਹ ਤੁਰੰਤ ਸ਼ਮਸ਼ਾਨਘਾਟ ਪਹੁੰਚ ਗਏ, ਜਿੱਥੇ ਪੁਲਿਸ ਵਲੋਂ ਵੱਡੀ ਗਿਣਤੀ ਵਿੱਚ ਸੁਰੱਖਿਆ ਕਰਮੀਆਂ ਨੂੰ ਤਾਇਨਾਤ ਕਰ ਕੇ ਸ਼ਮਸ਼ਾਨਘਾਟ ਦਾ ਮੁੱਖ ਦਰਵਾਜ਼ਾ ਬੰਦ ਕਰਦਿਆਂ ਇਨ੍ਹਾਂ ਸਿਆਸੀ ਆਗੂਆਂ ਨੂੰ ਸ਼ਮਸ਼ਾਨਘਾਟ ਦੇ ਅੰਦਰ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ। ਪੁਲਿਸ ਵਲੋਂ ਕੀਤੀ ਜਾ ਰਹੀ ਇਸ ਕਾਰਵਾਈ ਦਾ ਸਿਆਸੀ ਆਗੂਆਂ ਨੇ ਜੰਮ ਕੇ ਵਿਰੋਧ ਕਰਦਿਆਂ ਪੰਜਾਬ ਦੀ ਸਰਕਾਰ ਅਤੇ ਪ੍ਰਸ਼ਾਸਨ ਉੱਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ। ਕਾਂਗਰਸੀ ਆਗੂਆਂ ਨੇ ਅਦਾਲਤੀ ਕੰਪਲੈਕਸ ਅੱਗੇ ਕੀਤੀ ਨਾਅਰੇਬਾਜ਼ੀ ਸੰਗਰੂਰ, ਸਨਮਦੀਪ ਦੇ ਮਾਮਲੇ ’ਚ ਪੁਲਿਸ ਵਲੋਂ ਸੁਨਾਮ ਤੋਂ ਕਾਂਗਰਸੀ ਆਗੂ ਰਜਿੰਦਰ ਦੀਪਾ ’ਤੇ ਮੁਕੱਦਮਾ ਦਰਜ ਕਰ ਕੇ ਗ੍ਰਿਫ਼ਤਾਰ ਕੀਤੇ ਜਾਣ ਸੰਬੰਧੀ ਖ਼ਬਰ ਮਿਲਦਿਆਂ ਹੀ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਜਗਦੇਵ ਗਾਗਾ ਦੀ ਅਗਵਾਈ ਹੇਠ ਕਾਂਗਰਸੀ ਆਗੂ ਸਥਾਨਕ ਅਦਾਲਤੀ ਕੰਪਲੈਕਸ ਅੱਗੇ ਇਕੱਤਰ ਹੋ ਗਏ ਅਤੇ ਜਦ ਪੁਲਿਸ ਦੀਪਾ ਨੂੰ ਅਦਾਲਤ ਵਿੱਚ ਪੇਸ਼ ਕਰਨ ਲਈ ਪਹੁੰਚੀ ਤਾਂ ਕਾਂਗਰਸੀ ਆਗੂਆਂ ਵਲੋਂ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਕੰਪਲੈਕਸ ਅੱਗੇ ਇਕੱਤਰ ਹੋਏ ਕਾਂਗਰਸੀਆਂ ਨੂੰ ਝਕਾਨੀ ਦੇਣ ਖ਼ਾਤਰ ਪੁਲਿਸ ਨੇ ਦੀਪਾ ਸਮੇਤ ਚਾਰਾਂ ਵਿਅਕਤੀਆਂ ਨੂੰ ਅਦਾਲਤੀ ਕੰਪਲੈਕਸ ਵਿੱਚੋਂ ਬਾਹਰ ਲਿਜਾਣ ਸਮੇਂ ਪਿਛਲੇ ਰਸਤੇ ਦਾ ਇਸਤੇਮਾਲ ਕੀਤਾ ਗਿਆ ਪਰ ਜਿਉਂ ਹੀ ਇਸ ਦੀ ਖ਼ਬਰ ਕਾਂਗਰਸੀ ਆਗੂਆਂ ਨੂੰ ਮਿਲੀ ਤਾਂ ਉਨ੍ਹਾਂ ਸੜਕ ਉੱਤੇ ਆ ਕੇ ਦੀਪਾ ਨੂੰ ਲਿਜਾ ਰਹੀ ਪੁਲਿਸ ਦੀ ਗੱਡੀ ਨੂੰ ਘੇਰਨ ਦੀ ਕੋਸ਼ਿਸ਼ ਕਰਦਿਆਂ ਮੁੜ ਨਾਅਰੇਬਾਜ਼ੀ ਕੀਤੀ। ਧੱਕੇ ਨਾਲ ਮਜ਼ਦੂਰ ਦਾ ਸਸਕਾਰ ਕਰਨਾ ਕਾਲੇ ਦੌਰ ਦਾ ਸਬੂਤ- ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਸੰਗਰੂਰ, ਸਨਮਦੀਪ ਸਿੰਘ ਸਨੀ ਦੇ ਪੁਲਿਸ ਵਲੋਂ ਪਰਿਵਾਰ ਦੀ ਗ਼ੈਰਮੌਜੂਦਗੀ ਵਿੱਚ ਕੀਤੇ ਗਏ ਅੰਤਿਮ ਸਸਕਾਰ ਬਾਰੇ ਘਟਨਾ ਦੀ ਸਖ਼ਤ ਸ਼ਬਦ ਵਿੱਚ ਨਿਖੇਧੀ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਲੌਂਗੋਵਾਲ, ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ, ਸਕੱਤਰ ਦਰਸ਼ਨ ਸਿੰਘ ਕੁੰਨਰਾਂ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੋਧ, ਸਕੱਤਰ ਬਿਕਰ ਸਿੰਘ ਹਥੋਆ, ਵਿਤ ਸਕੱਤਰ ਧਰਮਵੀਰ ਹਰੀਗੜ੍ਹ ਅਤੇ ਪੰਜਾਬ ਸਟੂਡੈਂਟ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਮਵੀਰ ਸਿੰਘ ਨੇ ਪ੍ਰੈੱਸ ਨੂੰ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਹਿਲਾਂ ਪਿੰਡ ਤੂਰਬਨਜਾਰਾ ਦੇ ਮਜ਼ਦੂਰ ਗੁਲਜ਼ਾਰ ਸਿੰਘ ਦਾ ਪੁਲਿਸ ਵੱਲੋਂ ਧੱਕੇ ਨਾਲ ਸਸਕਾਰ ਕਰਨਾ ਅਤੇ ਹੁਣ ਪਿੰਡ ਕਨੋਈ ਮ੍ਰਿਤਕ ਮਜ਼ਦੂਰ ਸਨਮਦੀਪ ਦਾ ਵੀ ਪਰਿਵਾਰ ਦੀ ਗ਼ੈਰਮੌਜੂਦਗੀ ਵਿੱਚ ਧੱਕੇ ਨਾਲ ਪੋਸਟਮਾਰਟਮ ਅਤੇ ਅੰਤਿਮ ਸਸਕਾਰ ਕਰਨਾ ਮ੍ਰਿਤਕ ਦੇ ਮਾਨ-ਸਨਮਾਨ ਅਤੇ ਕਾਨੂੰਨੀ ਹੱਕਾਂ ਦੀ ਉਲੰਘਣਾ ਕਰਨ ਦੇ ਨਾਲ-ਨਾਲ ਪੰਜਾਬ ਵਿੱਚ ਪਾਈਆਂ ਜਾ ਰਹੀਆਂ ਨਵੀਆਂ ਪਿਰਤਾਂ ਨੂੰ ਵੀ ਵਧਾਵਾ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਘਟਨਾ ਨੇ ਤਾਨਾਸ਼ਾਹੀ ਅਤੇ ਕਾਲੇ ਦੌਰ ਦਾ ਪ੍ਰਤੱਖ ਸਬੂਤ ਦਿੱਤਾ ਹੈ। ਜਥੇਬੰਦੀਆਂ ਨੇ ਚੇਤਾਵਨੀ ਦਿੱਤੀ ਕਿ ਉਹ ਇਸ ਧੱਕੇਸ਼ਾਹੀ ਦੇ ਖ਼ਿਲਾਫ਼ ਆਉਣ ਵਾਲੇ ਦਿਨਾਂ ਵਿੱਚ ਮੀਟਿੰਗ ਕਰ ਕੇ ਸੰਘਰਸ਼ ਉਲੀਕਣਗੇ।
Ad Position 22
No active advertisement
ਪਿਛਲੀ ਖ਼ਬਰ ਉਗਰਾਹਾਂ ਤੋਂ ਨੀਲੋਵਾਲ ਜਾਂਦੀ ਨਹਿਰ ’ਚ ਵੱਡਾ ਪਾੜ, ਝੋਨੇ ਦੇ ਖੇਤਾਂ ’ਚ ਭਰਿਆ ਪਾਣੀ ਪ੍ਰਸ਼ਾਸਨ ਤੇ ਨਹਿਰੀ ਵਿਭਾਗ ਦੀਆਂ... ਅਗਲੀ ਖ਼ਬਰ ਆਊਟਸੋਰਸ ਮੁਲਾਜ਼ਮਾਂ ਨੂੰ ਕੰਟਰੈਕਟ ’ਤੇ ਲਿਆਉਣ ਦੀ ਮੰਗ ਬੋਰਡ ਆਫ਼ ਡਾਇਰੈਕਟਰਜ਼ ਦੀ ਮੀਟਿੰਗ ‘ਚ ਵਿਚਾਰਿਆ ਮੁੱਦਾ
Ad Position 24