01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਮਾਈ ਭਾਰਤ ਸੇਵਾ ਪਖਵਾੜਾ ਤਹਿਤ ਇਸਲਾਮੀਆ ਗਰਲਜ਼ ਕਾਲਜ ਵਿਖੇ ਸਫਾਈ ਤੇ ਬੂਟੇ ਲਗਾਉਣ ਦੀ ਮੁਹਿੰਮ ਚਲਾਈ

ਮਲੇਰਕੋਟਲਾ, 1 ਅਕਤੂਬਰ (ਮੁਹੰਮਦ ਹਨੀਫ਼ ਥਿੰਦ) - ਮਾਈ ਭਾਰਤ ਸੇਵਾ ਪਖਵਾੜਾ ਤਹਿਤ ਸਥਾਨਕ ਇਸਲਾਮੀਆ ਗਰਲਜ਼ ਕਾਲਜ, ਮਲੇਰਕੋਟਲਾ ਵਿਖੇ ਸਾਫ-ਸਫਾਈ, ਬੂਟੇ ਲਗਾਉਣ ਅਤੇ ਜਾਗਰੂਕਤਾ ਮੁਹਿੰਮ ਚਲਾਈ ਗਈ। ਇਹ ਪ੍ਰੋਗਰਾਮ ਕਾਲਜ ਪ੍ਰਿੰਸੀਪਲ ਡਾ.

Ad Position 21
No active advertisement
ਅਜੀਤ ਡੈਸਕ 02-10-2026
ਮਲੇਰਕੋਟਲਾ, 1 ਅਕਤੂਬਰ (ਮੁਹੰਮਦ ਹਨੀਫ਼ ਥਿੰਦ) - ਮਾਈ ਭਾਰਤ ਸੇਵਾ ਪਖਵਾੜਾ ਤਹਿਤ ਸਥਾਨਕ ਇਸਲਾਮੀਆ ਗਰਲਜ਼ ਕਾਲਜ, ਮਲੇਰਕੋਟਲਾ ਵਿਖੇ ਸਾਫ-ਸਫਾਈ, ਬੂਟੇ ਲਗਾਉਣ ਅਤੇ ਜਾਗਰੂਕਤਾ ਮੁਹਿੰਮ ਚਲਾਈ ਗਈ। ਇਹ ਪ੍ਰੋਗਰਾਮ ਕਾਲਜ ਪ੍ਰਿੰਸੀਪਲ ਡਾ. ਰਾਹਿਲਾ ਖ਼ਾਨ, ਐਨ.ਐਸ.ਐਸ. ਅਫ਼ਸਰ ਪ੍ਰੋ. ਸੰਦੀਪ ਕੌਰ ਅਤੇ ਪ੍ਰੋ. ਨਿਦਾ ਦੇ ਪੂਰਨ ਸਹਿਯੋਗ ਨਾਲ ਸਫਲਤਾਪੂਰਵਕ ਨੇਪਰੇ ਚੜ੍ਹਿਆ। ਇਸ ਮੌਕੇ ਕਾਲਜ ਦੇ ਐਨ.ਐਸ.ਐਸ. ਵਲੰਟੀਅਰਾਂ ਨੇ ਪੂਰੇ ਉਤਸ਼ਾਹ ਨਾਲ ਇਸ ਮੁਹਿੰਮ ਵਿਚ ਸਰਗਰਮੀ ਨਾਲ ਹਿੱਸਾ ਲਿਆ। ਵਲੰਟੀਅਰਾਂ ਵਲੋਂ ਕਾਲਜ ਕੈਂਪਸ ਅਤੇ ਆਸ-ਪਾਸ ਦੇ ਇਲਾਕੇ ਵਿਚ ਸਾਫ-ਸਫਾਈ ਕੀਤੀ ਗਈ ਅਤੇ ਵਾਤਾਵਰਨ ਨੂੰ ਹਰਾ-ਭਰਾ ਬਣਾਉਣ ਦਾ ਸੰਦੇਸ਼ ਦਿੰਦੇ ਹੋਏ ਬੂਟੇ ਲਗਾਏ ਗਏ। ਨਾਲ ਹੀ ਵਿਦਿਆਰਥਣਾਂ ਨੂੰ ਸਫਾਈ ਅਤੇ ਵਾਤਾਵਰਨ ਦੀ ਸੰਭਾਲ ਪ੍ਰਤੀ ਜਾਗਰੂਕ ਵੀ ਕੀਤਾ ਗਿਆ। ਪ੍ਰਿੰਸੀਪਲ ਡਾ. ਰਾਹਿਲਾ ਖ਼ਾਨ ਨੇ ਕਿਹਾ ਕਿ ਅਜਿਹੀਆਂ ਮੁਹਿੰਮਾਂ ਨਾਲ ਵਿਦਿਆਰਥੀਆਂ ਵਿਚ ਸਮਾਜ ਸੇਵਾ ਦੀ ਭਾਵਨਾ ਪੈਦਾ ਹੁੰਦੀ ਹੈ।
Ad Position 22
No active advertisement
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਕਾਲਜ ਵਿਖੇ ਵੱਡਾ ਪਰਖ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਖੂਨਦਾਨ ਦਿਵਸ ਮੌਕੇ ਜਾਗਰੂਕਤਾ ਰੈਲੀ ਕੱਢੀ
Ad Position 24