02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਖੇਡਾਂ ਨਾਲ ਜੁੜ ਕੇ ਨੌਜਵਾਨ ਨਸ਼ਿਆਂ ਵਰਗੀਆਂ ਬੁਰਾਈਆਂ ਤੋਂ ਦੂਰ ਰਹਿਣ - ਜਥੇਦਾਰ ਚੱਕ ਆਲਮ ਹਾਊਸ ਵਿਖੇ ਜਮਾਲਪੁਰਾ ਦੀ ਕ੍ਰਿਕਟ ਟੀਮ ਨੂੰ ਵੰਡੀਆਂ ਖੇਡ ਯੂਨੀਫ਼ਾਰਮਾਂ

ਮਲੇਰਕੋਟਲਾ, 1 ਅਕਤੂਬਰ (ਮੁਹੰਮਦ ਹਨੀਫ਼ ਥਿੰਦ) - ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਲਾਹਨਤ ਤੋਂ ਦੂਰ ਰੱਖ ਕੇ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਮਕਸਦ ਨਾਲ ਆਲਮ ਹਾਊਸ, ਮਲੇਰਕੋਟਲਾ ਵਿਖੇ ਇਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਮਰਹੂਮ ਡੀ.

Ad Position 21
No active advertisement
ਅਜੀਤ ਡੈਸਕ 02-10-2026
ਮਲੇਰਕੋਟਲਾ, 1 ਅਕਤੂਬਰ (ਮੁਹੰਮਦ ਹਨੀਫ਼ ਥਿੰਦ) - ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਲਾਹਨਤ ਤੋਂ ਦੂਰ ਰੱਖ ਕੇ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਮਕਸਦ ਨਾਲ ਆਲਮ ਹਾਊਸ, ਮਲੇਰਕੋਟਲਾ ਵਿਖੇ ਇਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਮਰਹੂਮ ਡੀ.ਜੀ.ਪੀ. ਅਤੇ ਪਦਮਸ੍ਰੀ ਜਨਾਬ ਇਜ਼ਹਾਰ ਆਲਮ ਦੀ ਨਿੱਘੀ ਯਾਦ ਵਿਚ ਇਹ ਸਮਾਗਮ ਉਨ੍ਹਾਂ ਦੀ ਧਰਮ ਪਤਨੀ ਅਤੇ ਮਲੇਰਕੋਟਲਾ ਤੋਂ ਸਾਬਕਾ ਵਿਧਾਇਕਾ ਬੀਬੀ ਫਰਜ਼ਾਨਾ ਆਲਮ ਦੀ ਅਗਵਾਈ ਹੇਠ ਸੰਪੰਨ ਹੋਇਆ। ਇਸ ਮੌਕੇ ਜਥੇਦਾਰ ਹਾਕਮ ਸਿੰਘ ਚੱਕ ਅਤੇ ਕੌਂਸਲਰ ਹਾਜੀ ਮੁਹੰਮਦ ਅਖਤਰ ਦੀ ਦੇਖ-ਰੇਖ ਹੇਠ ਵਾਰਡ ਨੰਬਰ 2, ਜਮਾਲਪੁਰਾ ਦੀ ਕ੍ਰਿਕਟ ਟੀਮ ਦੇ ਖਿਡਾਰੀਆਂ ਨੂੰ ਵਿਸ਼ੇਸ਼ ਤੌਰ ‘ਤੇ ਖੇਡ ਯੂਨੀਫ਼ਾਰਮਾਂ ਵੰਡ ਕੇ ਸਨਮਾਨਿਤ ਕੀਤਾ ਗਿਆ। ਉਪਰੋਕਤ ਜਾਣਕਾਰੀ ਦਿੰਦਿਆਂ ਜਥੇਦਾਰ ਹਾਕਮ ਚੱਕ ਅਤੇ ਹਾਜੀ ਅਖਤਰ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਦੇਣਾ ਬਹੁਤ ਜ਼ਰੂਰੀ ਹੈ। ਖੇਡਾਂ ਨਾ ਸਿਰਫ਼ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਜ਼ਰੂਰੀ ਹਨ, ਸਗੋਂ ਇਹ ਨੌਜਵਾਨਾਂ ਅੰਦਰ ਅਨੁਸ਼ਾਸਨ, ਆਪਸੀ ਭਾਈਚਾਰਾ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਵੀ ਪੈਦਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਜਨਾਬ ਇਜ਼ਹਾਰ ਆਲਮ ਦੀ ਸੋਚ ਹਮੇਸ਼ਾ ਸਮਾਜ ਸੁਧਾਰ ਅਤੇ ਨੌਜਵਾਨਾਂ ਦੇ ਰੌਸ਼ਨ ਭਵਿੱਖ ਦੀ ਰਹੀ ਹੈ, ਅਤੇ ਇਹ ਉਪਰਾਲਾ ਵੀ ਉਨ੍ਹਾਂ ਦੇ ਉਸੇ ਸੁਪਨੇ ਨੂੰ ਅੱਗੇ ਵਧਾਉਣ ਦੀ ਇੱਕ ਕੋਸ਼ਿਸ਼ ਹੈ। ਇਸ ਮੌਕੇ ਪਰਵੇਜ਼ ਹੁਸੈਨ, ਮੁਹੰਮਦ ਰਮਜ਼ਾਨ ਨੰਦਨ, ਮੁਹੰਮਦ ਹਲੀਮ ਕਾਲਾ ਅਤੇ ਮੁਹੰਮਦ ਮਿਰਜ਼ਾ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਖਿਡਾਰੀਆਂ ਨੇ ਯੂਨੀਫਾਰਮ ਪ੍ਰਾਪਤ ਕਰਨ ਤੋਂ ਬਾਅਦ ਬੀਬੀ ਫਰਜ਼ਾਨਾ ਆਲਮ ਅਤੇ ਸਮੂਹ ਪ੍ਰਬੰਧਕਾਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਐਨ.ਐਚ.ਐਮ. ਮੁਲਾਜ਼ਮਾਂ ਵਲੋਂ ‘ਆਪ’ ਵਿਧਾਇਕ ਪ੍ਰੋ. ਗੱਜਣਮਾਜਰਾ ਨੂੰ ਮੰਗ-ਪੱਤਰ ਅਗਲੀ ਖ਼ਬਰ ਸਾਬਕਾ ਚੇਅਰਮੈਨ ਜਗਦੀਸ਼ ਰਾਏ ਸਿੰਗਲਾ ਦਾ ਦਿਹਾਂਤ ਐਮ.ਐਲ.ਜੀ ਸਕੂਲ ਵਿਖੇ ਗਾਂਧੀ ਜੈਅੰਤੀ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ
Ad Position 24