ਲੱਕੜ ਦਾ ਕੰਮ ਕਰਨ ਵਾਲੇ ਮਿਸਤਰੀ ਦੀ ਕਰੰਟ ਲੱਗਣ ਨਾਲ ਮੌਤ
ਭਦੌੜ, 30 ਸਤੰਬਰ (ਵਿਨੋਦ ਕਲਸੀ, ਰਜਿੰਦਰ ਬੱਤਾ)-ਕਸਬਾ ਭਦੌੜ ਵਿਖੇ ਇਕ ਲੱਕੜ ਦਾ ਕੰਮ ਕਰਨ ਵਾਲੇ ਮਿਸਤਰੀ ਦੀ ਕਰੰਟ ਲੱਗਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਭਦੌੜ ਦੇ ਮੁੱਖ ਮੁਨਸ਼ੀ ਹਰਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਥਾਣਾ ਭਦੌੜ ਵਿਖੇ ਮਨਜੀਤ ਸਿੰਘ ਪੁੱਤਰ ਕਾਹਨ ਸਿੰਘ ਉਰਫ਼ ਗੋਲਾ ਨੇ ਬਿਆਨ ਦਰਜ ਕਰਵਾਉਂਦਿਆਂ ਕਿਹਾ ਕਿ ਮੇਰੇ ਪਿਤਾ ਕਾਹਨ ਸਿੰਘ ਉਰਫ਼ ਗੋਲਾ ਜੋ ਕਿ ਬਾਜਾਖਾਨਾ ਰੋਡ ’ਤੇ ਲੱਕੜ ਦਾ ਕੰਮ ਕਰਦਾ ਹੈ ਅਤੇ ਅੱਜ ਕੰਮ ਦੇ ਦੌਰਾਨ ਅਲਮੂਨੀਅਮ ਦੀਆਂ ਪਾਈਪਾਂ ਦੁਕਾਨ ਵਿਚੋਂ ਬਾਹਰ ਕੱਢ ਰਿਹਾ ਸੀ ਅਤੇ ਇਸੇ ਦੌਰਾਨ ਬਿਜਲੀ ਦੀ ਤਾਰ ਨਾਲ ਅਲਮੂਨੀਅਮ ਦੀ ਪਾਈਪ ਲੱਗਣ ਨਾਲ ਕਾਹਨ ਸਿੰਘ ਉਰਫ਼ ਗੋਲਾ ਦੇ ਕਰੰਟ ਲੱਗ ਗਿਆ ਅਤੇ ਕਰੰਟ ਲੱਗਣ ਦੌਰਾਨ ਅਸੀਂ ਮੇਰੇ ਪਿਤਾ ਕਾਹਨ ਸਿੰਘ ਉਰਫ਼ ਗੋਲਾ ਨੂੰ ਸਿਵਲ ਹਸਪਤਾਲ ਭਦੌੜ ਵਿਖੇ ਲੈ ਗਏ, ਜਿੱਥੇ ਡਾਕਟਰਾਂ ਨੇ ਚੈੱਕਅਪ ਕਰਨ ਦੌਰਾਨ ਕਾਹਨ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਮ੍ਰਿਤਕ ਕਾਹਨ ਸਿੰਘ ਉਰਫ਼ ਗੋਲਾ ਦੀ ਤਸਵੀਰ।
01-10-2026