30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਗੁਰਮਤਿ ਸਮਾਗਮ ਕਰਵਾਇਆ

ਅਹਿਮਦਗੜ੍ਹ, 29 ਸਤੰਬਰ (ਰਣਧੀਰ ਸਿੰਘ ਮਹੋਲੀ) - ਗੁਰਮਤਿ ਸੇਵਾ ਸੁਸਾਇਟੀ ਨਿਰਮਲ ਆਸ਼ਰਮ ਜੰਡਾਲੀ ਦੇ ਮੁਖੀ ਗਿਆਨੀ ਗਗਨਦੀਪ ਸਿੰਘ ਨਿਰਮਲੇ ਵਲੋਂ ਕੁਟੀਆ ਨਿਰਮਲ ਆਸ਼ਰਮ ਜੰਡਾਲੀ, ਅਹਿਮਦਗੜ੍ਹ ਨਹਿਰ ਵਾਲੇ ਸਥਾਨ ’ਤੇ ਗੁਰਮਤਿ ਕਥਾ-ਵਿਚਾਰ ਸਮਾਗਮ ਕਰਵਾਇਆ। ਸੰਗਤ ਨਾਲ ਗੁਰਮਤਿ ਵਿਚਾਰ ਸਾਂਝੇ ਕਰਦਿਆਂ ਗਿਆਨੀ ਗਗਨਦੀਪ ਸਿੰਘ ਨਿਰਮਲੇ ਨੇ ਕਿਹਾ ਕਿ ਸੇਵਾ ਅਤੇ ਸਿਮਰਨ ਮਨੁੱਖੀ ਜੀਵਨ ਦੇ ਬਹੁਮੁੱਲੇ ਕਾਰਜ ਹਨ, ਜੋ ਮਨੁੱਖ ਨੂੰ ਪਰਮਾਤਮਾ ਨਾਲ ਜੋੜਨ ਤੋਂ ਇਲਾਵਾ ਉਸਦੀ ਸ਼ਖਸੀਅਤ ਦਾ ਵੀ ਵਿਕਾਸ ਕਰਦੇ ਹਨ।

Ad Position 21
No active advertisement
ਅਜੀਤ ਡੈਸਕ 30-09-2026
ਅਹਿਮਦਗੜ੍ਹ, 29 ਸਤੰਬਰ (ਰਣਧੀਰ ਸਿੰਘ ਮਹੋਲੀ) - ਗੁਰਮਤਿ ਸੇਵਾ ਸੁਸਾਇਟੀ ਨਿਰਮਲ ਆਸ਼ਰਮ ਜੰਡਾਲੀ ਦੇ ਮੁਖੀ ਗਿਆਨੀ ਗਗਨਦੀਪ ਸਿੰਘ ਨਿਰਮਲੇ ਵਲੋਂ ਕੁਟੀਆ ਨਿਰਮਲ ਆਸ਼ਰਮ ਜੰਡਾਲੀ, ਅਹਿਮਦਗੜ੍ਹ ਨਹਿਰ ਵਾਲੇ ਸਥਾਨ ’ਤੇ ਗੁਰਮਤਿ ਕਥਾ-ਵਿਚਾਰ ਸਮਾਗਮ ਕਰਵਾਇਆ। ਸੰਗਤ ਨਾਲ ਗੁਰਮਤਿ ਵਿਚਾਰ ਸਾਂਝੇ ਕਰਦਿਆਂ ਗਿਆਨੀ ਗਗਨਦੀਪ ਸਿੰਘ ਨਿਰਮਲੇ ਨੇ ਕਿਹਾ ਕਿ ਸੇਵਾ ਅਤੇ ਸਿਮਰਨ ਮਨੁੱਖੀ ਜੀਵਨ ਦੇ ਬਹੁਮੁੱਲੇ ਕਾਰਜ ਹਨ, ਜੋ ਮਨੁੱਖ ਨੂੰ ਪਰਮਾਤਮਾ ਨਾਲ ਜੋੜਨ ਤੋਂ ਇਲਾਵਾ ਉਸਦੀ ਸ਼ਖਸੀਅਤ ਦਾ ਵੀ ਵਿਕਾਸ ਕਰਦੇ ਹਨ। ਪਰਮਾਤਮਾ ਦਾ ਸਿਮਰਨ ਵਿਕਾਰਾਂ ਨੂੰ ਦੂਰ ਕਰਕੇ ਮਨ ਨੂੰ ਸ਼ਾਂਤੀ ਪ੍ਰਦਾਨ ਕਰਦਾ ਅਤੇ ਨਿਸ਼ਕਾਮ ਸੇਵਾ ਨਾਲ ਮਨੁੱਖ ਦੇ ਅੰਦਰ ਨਿਮਰਤਾ, ਦਇਆ ਅਤੇ ਸੰਤੋਖ ਦੀ ਭਾਵਨਾ ਪੈਦਾ ਹੁੰਦੀ ਹੈ। ਇਸ ਮੌਕੇ ਜਨਰਲ ਸਕੱਤਰ ਪ੍ਰੀਤਮਹਿੰਦਰ ਸਿੰਘ ਬੇਦੀ, ਕੈਸ਼ੀਅਰ ਸੁਖਦੇਵ ਸਿੰਘ, ਵਾਈਸ ਪ੍ਰਧਾਨ ਮਾ ਹਰਜੀਤ ਸਿੰਘ ਅਢਿਆਣਾ, ਲੀਗਲ ਐਡਵਾਈਜ਼ਰ ਐਡਵੋਕੇਟ ਗੁਰਵਿੰਦਰ ਕੌਰ ਨਾਰੀਕੇ, ਮੀਡੀਆ ਐਡਵਾਈਜ਼ਰ ਪਰਮਜੀਤ ਸਿੰਘ ਪਾਂਗਲੀਆਂ, ਮੈਨੇਜਰ ਗੁਰਪ੍ਰੀਤ ਸਿੰਘ ਜਸਪਾਲ ਬਾਂਗਰ, ਐਡਵਾਈਜ਼ਰ ਡਾ. ਦਿਲਪ੍ਰੀਤ ਕੌਰ ਅਗੇਤਾ, ਐਡਵਾਈਜ਼ਰ ਰਾਜਿੰਦਰ ਸਿੰਘ ਅਗੇਤਾ, ਐਡਵਾਈਜ਼ਰ ਜਸਵੰਤ ਸਿੰਘ ਡੇਹਲੋਂ, ਐਡਵਾਈਜ਼ਰ ਸਿਮਰਜੀਤ ਸਿੰਘ ਭਾਮੀਆਂ ਕਲਾਂ, ਜਥੇਦਾਰ ਸੁਖਦੀਪ ਸਿੰਘ ਪ੍ਰੀਤ ਸਮੇਤ ਸੰਗਤਾਂ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਸੰਗਰੂਰ ਦੀ ਮੀਟਿੰਗ 3 ਅਕਤੂਬਰ ਨੂੰ ਅਗਲੀ ਖ਼ਬਰ 6.30 ਗ੍ਰਾਮ ਚਿੱਟੇ ਸਮੇਤ ਦੋ ਨਸ਼ਾ ਤਸਕਰ ਪੁਲਿਸ ਅੜਿੱਕੇ
Ad Position 24