26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਬੜੂ ਸਾਹਿਬ ਵਿਖੇ ਬਾਬਾ ਇਕਬਾਲ ਸਿੰਘ ਦੇ 100ਵੇਂ ਜਨਮ ਦਿਨ ਨੂੰ ਸਮਰਪਤਿ 14ਵੀਂ ਕਨਵੋਕੇਸ਼ਨ ਅੱਜ

ਸੁਨਾਮ ਊਧਮ ਸਿੰਘ ਵਾਲਾ, 25 ਸਤੰਬਰ (ਰੁਪਿੰਦਰ ਸਿੰਘ ਸੱਗੂ) - ਸੁਨਾਮ ਦੇ ਧਾਲੀਵਾਲ ਪਰਿਵਾਰ ਵਲੋਂ ਆਪਣੇ ਪਿਤਾ ਸਵ. ਸ ਹਰਦੇਵ ਸਿੰਘ ਧਾਲੀਵਾਲ ਰਿਟਾਇਰਡ ਐਸਐਸਪੀ ਅਤੇ ਉੱਘੇ ਲੇਖਕ ਦੀ ਯਾਦ ਵਿੱਚ ਪੁਲਿਸ ਸਾਹਿਤਕਾਰ ਅਵਾਰਡ ਸਮੇਤ ਨਕਦ 51000 ਰਾਸ਼ੀ, ਪੰਜਾਬ ਪੁਲਿਸ ਵਿੱਚ ਆਪਣੀਆਂ ਸੇਵਾਵਾਂ ਨਿਭਾਉਣ ਵਾਲੇ ਅਧਿਕਾਰੀਆਂ ਨੂੰ ਦੇਣ ਦਾ ਐਲਾਨ ਕੀਤਾ ਗਿਆ ਸੀ।

Ad Position 21
No active advertisement
ਅਜੀਤ ਡੈਸਕ 26-09-2026
ਸੁਨਾਮ ਊਧਮ ਸਿੰਘ ਵਾਲਾ, 25 ਸਤੰਬਰ (ਰੁਪਿੰਦਰ ਸਿੰਘ ਸੱਗੂ) - ਸੁਨਾਮ ਦੇ ਧਾਲੀਵਾਲ ਪਰਿਵਾਰ ਵਲੋਂ ਆਪਣੇ ਪਿਤਾ ਸਵ. ਸ ਹਰਦੇਵ ਸਿੰਘ ਧਾਲੀਵਾਲ ਰਿਟਾਇਰਡ ਐਸਐਸਪੀ ਅਤੇ ਉੱਘੇ ਲੇਖਕ ਦੀ ਯਾਦ ਵਿੱਚ ਪੁਲਿਸ ਸਾਹਿਤਕਾਰ ਅਵਾਰਡ ਸਮੇਤ ਨਕਦ 51000 ਰਾਸ਼ੀ, ਪੰਜਾਬ ਪੁਲਿਸ ਵਿੱਚ ਆਪਣੀਆਂ ਸੇਵਾਵਾਂ ਨਿਭਾਉਣ ਵਾਲੇ ਅਧਿਕਾਰੀਆਂ ਨੂੰ ਦੇਣ ਦਾ ਐਲਾਨ ਕੀਤਾ ਗਿਆ ਸੀ। ਇਸ ਲੜੀ ਤਹਿਤ ਵਿਸ਼ਵ ਪੰਜਾਬ ਦਿਵਸ ਦੇ ਮੌਕੇ ਪੰਜਾਬ ਕਲਾ ਪ੍ਰੀਸ਼ਦ ਔਡੀਟੋਰੀਅਮ ਵਿਖੇ ਵਿਸ਼ਵ ਪੰਜਾਬੀ ਦਿਵਸ ਪ੍ਰੋਗਰਾਮ ਦੌਰਾਨ ਪ੍ਰਸਿੱਧ ਲੇਖਕ ਸ: ਬਲਰਾਜ ਸਿੰਘ ਸਿੱਧੂ (ਰਿਟਾਇਰਡ ਏ.ਆਈ.ਜੀ ) ਨੂੰ ਸਾਹਿਤ ਦੇ ਖੇਤਰ ਵਿੱਚ ਪਾਏ ਵਢਮੁੱਲੇ ਯੋਗਦਾਨ ਲਈ ਤੀਸਰਾ ਪੁਲਿਸ ਸਾਹਿਤਕਾਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਆਪਣਾ ਪੰਜਾਬ ਫਾਊਂਡੇਸ਼ਨ ਦੇ ਚੇਅਰਮੈਨ ਕੰਵਲਜੀਤ ਸਿੰਘ ਢੀਂਡਸਾ ਵਲੋ ਸ. ਹਰਦੇਵ ਸਿੰਘ ਧਾਲੀਵਾਲ ਦੇ ਪੁਲਿਸ ਸਰਵਿਸ ਦੌਰਾਨ ਕੀਤੇ ਗਏ ਕੰਮਾਂ, ਸਾਹਿਤ ਜਗਤ ਨੂੰ ਓਹਨਾ ਦੁਆਰਾ ਲਿਖੀ 9 ਪੁਸਤਕਾਂ ਅਤੇ ਵੱਖ-ਵੱਖ ਅਖਬਾਰਾਂ ਵਿਚ ਲਿਖੇ ਲੇਖਾ ਬਾਰੇ ਵਿਸਥਾਰ ਸਹਿਤ ਦੱਸਿਆ ਗਿਆ। ਇਸ ਮੌਕੇ ਸਤਨਾਮ ਸਿੰਘ ਸੰਧੂ, ਪੰਜਾਬੀ ਚਿੰਤਕ ਅਤੇ ਲੇਖਕ ਅਮਰਜੀਤ ਸਿੰਘ ਗਰੇਵਾਲ , ਸਵਰਨਜੀਤ ਸਿੰਘ ਸਵੀ ਅਤੇ ਸੰਸਥਾ ਦੇ ਪ੍ਰਧਾਨ ਜਗਜੀਤ ਸਿੰਘ ਧੂਰੀ ਵਲੋ ਸੰਬੋਧਨ ਕੀਤਾ ਗਿਆ। ਇਸ ਮੌਕੇ ਗਿਆਨੀ ਗੁਰਬਚਨ ਸਿੰਘ (ਸਾਬਕਾ ਐੱਸ.ਪੀ), ਸੁਖਮਿੰਦਰ ਸਿੰਘ ਚੌਹਾਨ (ਰਿਟਾਇਰਡ ਏ.ਆਈ.ਜੀ) , ਦਲਜੀਤ ਰਾਣਾ (ਰਿਟਾਇਰਡ ਡੀ.ਆਈ.ਜੀ) , ਸੁਖਦੇਵ ਸਿੰਘ ਵਿਰਕ (ਰਿਟਾਇਰਡ ਐੱਸ.ਪੀ.), ਸਤਗੁਰ ਸਿੰਘ ਨਮੋਲ, ਮਨਿੰਦਰ ਸਿੰਘ ਲਖਮੀਰਵਾਲਾ ,ਇਸਵਰਜੀਤ ਸਿੰਘ ਮਿੱਠੂ ਛਾਹੜ ਅਤੇ ਡਾ. ਅਮਿਤ ਕੁਟਸਾਮਿਲ ਹੋਏ ।ਆਖਿਰ ਵਿੱਚ ਧਾਲੀਵਾਲ ਪਰਿਵਾਰ ਵੱਲੋ ਗੁਰਿੰਦਰਜੀਤ ਸਿੰਘ ਧਾਲੀਵਾਲ ਅਤੇ ਕੰਵਰਜੀਤ ਸਿੰਘ ਧਾਲੀਵਾਲ ਵਲੋ ਆਪਣਾ ਪੰਜਾਬ ਫਾਊਂਡੇਸ਼ਨ ਅਤੇ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਦਿੱਲੀ ਪਬਲਿਕ ਸਕੂਲ ’ਚ ਮਨਾਇਆ ਗਿਆ ਪੰਜਾਬੀ ਦਿਵਸ ਪੰਜਾਬੀ ਦਿਵਸ ਨਾਲ ਸਬੰਧਤ ਸਰਗਰਮੀਆਂ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾ... ਅਗਲੀ ਖ਼ਬਰ ਮਸਤੂਆਣਾ ਸਾਹਿਬ ਵਿਖੇ ਪੀ.ਟੀ.ਯੂ. ਅੰਤਰ-ਕਾਲਜ ਫੁੱਟਬਾਲ ਟੂਰਨਾਮੈਂਟ ਦੇ ਦੂਜੇ ਦਿਨ ਹੋਏ ਫਸਵੇਂ ਮੁਕਾਬਲੇ ਐਂਟੀ ਡਰੱਗ ਟੀ...
Ad Position 24