13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਸਮਾਜ ਸੇਵਾ ਦੇ ਖੇਤਰ ਵਿੱਚ ‘ਉਮੀਦ’ ਦਾ ਇੱਕ ਹੋਰ ਸ਼ਲਾਘਾਯੋਗ ਕਦਮ

ਸੰਗਰੂਰ, 13 ਨਵੰਬਰ (ਦਮਨਜੀਤ ਸਿੰਘ)-ਮਾਲਵੇ ਵਿੱਚ ਆਪਣੇ ਸਮਾਜਸੇਵੀ ਕੰਮਾਂ ਲਈ ਜਾਣੀ ਜਾਂਦੀ ਸੰਗਰੂਰ ਦੀ ਸੰਸਥਾ ‘ਉਮੀਦ’ ਵੱਲੋਂ ਇੱਕ ਹੋਰ ਸ਼ਲਾਘਾਯੋਗ ਕਦਮ ਪੁੱਟਦੇ ਹੋਏ ਸੰਸਥਾ ਦੇ ਚੇਅਰਮੈਨ ਸ੍ਰੀ ਅਰਵਿੰਦ ਖੰਨਾ ਸਾਬਕਾ ਵਿਧਾਇਕ ਦੀ ਅਗਵਾਈ ਵਿੱਚ ਜ਼ਿਲ੍ਹਾ ਸੰਗਰੂਰ ਦੇ ਪਿੰਡਾਂ ਦੀਆਂ ਮਹਿਲਾਵਾਂ ਨੂੰ ਦੇਸੀ ਮੁਰਗ਼ੀ ਪਾਲਣ ਦਾ ਧੰਦਾ ਚਲਾਉਣ ਲਈ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸੇ ਤਹਿਤ ਸੰਸਥਾ ਵੱਲੋਂ ਭਿੰਡਰਾਂ, ਕਲੌਦੀ, ਫਤਹਿਗੜ੍ਹ ਛੰਨਾਂ, ਗੰਗਾ ਸਿੰਘ ਵਾਲਾ, ਬਖਤੜ੍ਹਾ, ਰਾਏ ਸਿੰਘ ਵਾਲਾ, ਨਰੈਣਗੜ੍ਹ ਮੋਰਾਂਵਾਲੀ, ਰਸਾਲਦਾਰ ਛੰਨਾਂ, ਗਹਿਲਾਂ, ਫੱਗੂਵਾਲਾ, ਖੇੜੀ ਚੰਦਵਾਂ, ਝਨੇੜੀ, ਬਾਸੀਅਰਖ, ਬਲਿਆਲ, ਘਰਾਚੋਂ, ਬਾਲਦ ਖੁਰਦ, ਮਾਝੀ, ਤੁਰੀ, ਰਾਮਪੁਰਾ, ਭੱਟੀਵਾਲ ਖੁਰਦ, ਕਾਲਾਝਾੜ ਖੁਰਦ, ਨਕਟੇ ਅਤੇ ਫੁੰਮਵਾਲ ਪਿੰਡਾਂ ਦੇ 59 ਪਰਿਵਾਰਾਂ ਨੂੰ 629 ਦੇਸੀ ਮੁਰਗੀਆਂ ਦਿੱਤੀਆਂ ਗਈਆਂ l ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਚੇਅਰਮੈਨ ਸ੍ਰੀ ਅਰਵਿੰਦ ਖੰਨਾ ਨੇ ਕਿਹਾ ਕਿ ਸੰਸਥਾ ਦਾ ਮੁੱਖ ਮਕਸਦ ਸਿਰਫ਼ ਤੇ ਸਿਰਫ਼ ਮਹਿਲਾਵਾਂ ਨੂੰ ਪੂਰਨ ਤੌਰ ‘ਤੇ ਆਤਮ ਨਿਰਭਰ ਬਣਾਉਣਾ ਹੈ।

Ad Position 21
No active advertisement
ਅਜੀਤ ਡੈਸਕ 14-11-2026
ਸੰਗਰੂਰ, 13 ਨਵੰਬਰ (ਦਮਨਜੀਤ ਸਿੰਘ)-ਮਾਲਵੇ ਵਿੱਚ ਆਪਣੇ ਸਮਾਜਸੇਵੀ ਕੰਮਾਂ ਲਈ ਜਾਣੀ ਜਾਂਦੀ ਸੰਗਰੂਰ ਦੀ ਸੰਸਥਾ ‘ਉਮੀਦ’ ਵੱਲੋਂ ਇੱਕ ਹੋਰ ਸ਼ਲਾਘਾਯੋਗ ਕਦਮ ਪੁੱਟਦੇ ਹੋਏ ਸੰਸਥਾ ਦੇ ਚੇਅਰਮੈਨ ਸ੍ਰੀ ਅਰਵਿੰਦ ਖੰਨਾ ਸਾਬਕਾ ਵਿਧਾਇਕ ਦੀ ਅਗਵਾਈ ਵਿੱਚ ਜ਼ਿਲ੍ਹਾ ਸੰਗਰੂਰ ਦੇ ਪਿੰਡਾਂ ਦੀਆਂ ਮਹਿਲਾਵਾਂ ਨੂੰ ਦੇਸੀ ਮੁਰਗ਼ੀ ਪਾਲਣ ਦਾ ਧੰਦਾ ਚਲਾਉਣ ਲਈ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸੇ ਤਹਿਤ ਸੰਸਥਾ ਵੱਲੋਂ ਭਿੰਡਰਾਂ, ਕਲੌਦੀ, ਫਤਹਿਗੜ੍ਹ ਛੰਨਾਂ, ਗੰਗਾ ਸਿੰਘ ਵਾਲਾ, ਬਖਤੜ੍ਹਾ, ਰਾਏ ਸਿੰਘ ਵਾਲਾ, ਨਰੈਣਗੜ੍ਹ ਮੋਰਾਂਵਾਲੀ, ਰਸਾਲਦਾਰ ਛੰਨਾਂ, ਗਹਿਲਾਂ, ਫੱਗੂਵਾਲਾ, ਖੇੜੀ ਚੰਦਵਾਂ, ਝਨੇੜੀ, ਬਾਸੀਅਰਖ, ਬਲਿਆਲ, ਘਰਾਚੋਂ, ਬਾਲਦ ਖੁਰਦ, ਮਾਝੀ, ਤੁਰੀ, ਰਾਮਪੁਰਾ, ਭੱਟੀਵਾਲ ਖੁਰਦ, ਕਾਲਾਝਾੜ ਖੁਰਦ, ਨਕਟੇ ਅਤੇ ਫੁੰਮਵਾਲ ਪਿੰਡਾਂ ਦੇ 59 ਪਰਿਵਾਰਾਂ ਨੂੰ 629 ਦੇਸੀ ਮੁਰਗੀਆਂ ਦਿੱਤੀਆਂ ਗਈਆਂ l ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਚੇਅਰਮੈਨ ਸ੍ਰੀ ਅਰਵਿੰਦ ਖੰਨਾ ਨੇ ਕਿਹਾ ਕਿ ਸੰਸਥਾ ਦਾ ਮੁੱਖ ਮਕਸਦ ਸਿਰਫ਼ ਤੇ ਸਿਰਫ਼ ਮਹਿਲਾਵਾਂ ਨੂੰ ਪੂਰਨ ਤੌਰ ‘ਤੇ ਆਤਮ ਨਿਰਭਰ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਵੱਖ-ਵੱਖ ਸਮੇਂ ‘ਤੇ ਵੱਖ-ਵੱਖ ਤਰੀਕਿਆਂ ਰਾਹੀਂ ਮਹਿਲਾਵਾਂ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਬੇਕਰੀ, ਫੂਡ ਕਾਰਟ ਅਤੇ ਸਾਈਕਲ ਰੇਹੜੀਆਂ ਆਦਿ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਸਮਾਜਸੇਵਾ ਵਿੱਚ ਯੋਗਦਾਨ ਪਾਉਂਦੇ ਹੋਏ ਸੰਸਥਾ ਵੱਲੋਂ ਸਟਰੀਟ ਲਾਈਟਾਂ ਅਤੇ ਮਹਿਲਾਵਾਂ ਦੀ ਸਿਹਤ ਸੰਭਾਲ ਲਈ ਸਨੈਟਰੀ ਪੈਡ ਆਦਿ ਵਰਗੀਆਂ ਸੇਵਾਵਾਂ ਨਿਰੰਤਰ ਦਿੱਤੀਆਂ ਜਾ ਰਹੀਆਂ ਹਨ। ਖੰਨਾ ਨੇ ਕਿਹਾ ਕਿ ਸੰਸਥਾ ਵੱਲੋਂ ਦਿੱਤੀਆਂ ਸੇਵਾਵਾਂ ਕਾਰਨ ਕਈ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲ ਰਿਹਾ ਹੈ ਅਤੇ ਆਮ ਲੋਕਾਂ ਦੀ ਰੋਜ਼ੀ ਰੋਟੀ ਦਾ ਸਾਧਨ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਉਮੀਦ ਵੱਲੋਂ ਹਮੇਸ਼ਾ ਹੀ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮਹਿਲਾਵਾਂ ਦਾ ਸਮਾਜ ਵਿੱਚ ਰੁਤਬਾ ਉੱਪਰ ਉਠਾਇਆ ਜਾਵੇ ਅਤੇ ਉਹ ਆਪਣੀ ਰੋਜ਼ੀ ਰੋਟੀ ਕਮਾ ਕੇ ਆਪਣਾ ਅਤੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਚਲਾ ਸਕਣ। ਇਸ ਮੌਕੇ ਉਨ੍ਹਾਂ ਨਾਲ ਲਾਭਪਾਤਰੀਆਂ ਤੋਂ ਇਲਾਵਾ ਅਕਾਲੀ ਆਗੂ ਅਤੇ ਵਰਕਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ 17 ਨੂੰ ਹੋਣ ਵਾਲੀ ਮੀਟਿੰਗ ਤੋਂ ਮੁਲਾਜ਼ਮਾਂ ਨੂੰ ਸਾਰਥਕ ਨਤੀਜੇ ਨਿਕਲਣ ਦੀ ਆਸ ਅਗਲੀ ਖ਼ਬਰ ਸਿੱਖਿਆ ਦਿਵਸ ਮੌਕੇ ‘ਏ.ਆਈ. ਯੁੱਗ ਵਿੱਚ ਸਿੱਖਿਆ’ ਵਿਸ਼ੇ ’ਤੇ ਪੈਨਲ ਚਰਚਾ
Ad Position 24