ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਧੂਰੀ ਦੀ ਮਹੀਨਾਵਾਰ ਮੀਟਿੰਗ
ਧੂਰੀ, 17 ਸਤੰਬਰ (ਲਖਵੀਰ ਸਿੰਘ ਧਾਂਦਰਾ) - ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਰਜਿ ਧੂਰੀ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਸੁਖਦੇਵ ਸ਼ਰਮਾ ਦੀ ਅਗਵਾਈ ਹੇਠ ਸਥਾਨਕ ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਹਾਲ ’ਚ ਹੋਈ । ਪ੍ਰਧਾਨਗੀ ਮੰਡਲ ’ਚ ਸੁਖਦੇਵ ਸ਼ਰਮਾ ਦੇ ਨਾਲ ਕਾਰਜਕਾਰੀ ਪ੍ਰਧਾਨ ਜਸਦੇਵ ਸਿੰਘ, ਜਨਰਲ ਸਕੱਤਰ ਡਾਕਟਰ ਅਮਰਜੀਤ ਸਿੰਘ, ਵਿੱਤ ਸਕੱਤਰ ਰਤਨ ਸਿੰਘ ਭੰਡਾਰੀ ਹਾਜ਼ਰ ਸਨ।
ਧੂਰੀ, 17 ਸਤੰਬਰ (ਲਖਵੀਰ ਸਿੰਘ ਧਾਂਦਰਾ) - ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਰਜਿ ਧੂਰੀ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਸੁਖਦੇਵ ਸ਼ਰਮਾ ਦੀ ਅਗਵਾਈ ਹੇਠ ਸਥਾਨਕ ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਹਾਲ ’ਚ ਹੋਈ । ਪ੍ਰਧਾਨਗੀ ਮੰਡਲ ’ਚ ਸੁਖਦੇਵ ਸ਼ਰਮਾ ਦੇ ਨਾਲ ਕਾਰਜਕਾਰੀ ਪ੍ਰਧਾਨ ਜਸਦੇਵ ਸਿੰਘ, ਜਨਰਲ ਸਕੱਤਰ ਡਾਕਟਰ ਅਮਰਜੀਤ ਸਿੰਘ, ਵਿੱਤ ਸਕੱਤਰ ਰਤਨ ਸਿੰਘ ਭੰਡਾਰੀ ਹਾਜ਼ਰ ਸਨ। ਮੀਟਿੰਗ ਦੀ ਸ਼ੁਰੂਆਤ ਮੌਕੇ ਪਿਛਲੇ ਮਹੀਨੇ ਸਦੀਵੀ ਵਿਛੋੜਾ ਦੇ ਗਏ ਪੈਨਸ਼ਨਰਾਂ, ਉਹਨਾਂ ਦੇ ਸਕੇ ਸਬੰਧੀਆਂ ਨੂੰ ਸ਼ਰਧਾਂਜਲੀ ਵਜੋਂ ਦੋ ਮਿੰਟ ਦਾ ਮੌਨ ਰੱਖਿਆ ਗਿਆ । ਉਪਰੰਤ ਅਗਸਤ ਮਹੀਨੇ ਵਿੱਚ ਜਨਮੇ ਪੈਨਸ਼ਨਰਾਂ ਮਨਜੀਤ ਸਿੰਘ ਬਖ਼ਸ਼ੀ, ਰਾਮ ਚੰਦ ਸ਼ਰਮਾ, ਗੁਰਮੀਤ ਸਿੰਘ, ਵਿਲਕਸ਼ਣ ਸ਼ਰਮਾ, ਧਰਮਪਾਲ ਸਿੰਘ, ਬਲਵੀਰ ਸਿੰਘ, ਇੰਦਰਜੀਤ ਸ਼ਰਮਾ, ਹਰਚਰਨ ਸਿੰਘ, ਅਵਤਾਰ ਦਾਸ , ਗੁਰਮੇਲ ਕੌਰ, ਨਵਦੀਸ਼ ਕੌਰ, ਸੁਖਦੇਵ ਸ਼ਰਮਾ, ਰਾਮ ਲਾਲ ਸਮੇਤ 13 ਪੈਨਸ਼ਨਰਾਂ ਦੇ ਜਨਮ ਦਿਨ ਮਨਾਏ ਗਏ । ਜਨਮ ਦਿਨ ਵਾਲੇ ਸਾਥੀਆਂ ਨੇ ਐਸੋਸੀਏਸ਼ਨ ਦੀ ਮਾਇਕ ਸਹਾਇਤਾ ਲਈ ਦਿਲ ਖੋਲ੍ਹ ਕੇ ਸਹਾਇਤਾ ਰਾਸ਼ੀ ਪ੍ਰਦਾਨ ਕੀਤੀ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਬਜੀਤ ਸਿੰਘ, ਗੁਰਮੇਲ ਸਿੰਘ, ਜਗਦੀਸ਼ ਸ਼ਰਮਾ, ਫ਼ਕੀਰ ਸਿੰਘ ਅਵਤਾਰ ਸਿੰਘ ਮੁੱਕਰ, ਜਾਗਰ ਸਿੰਘ, ਨਿਰਮਲ ਸਿੰਘ, ਭਜਨ ਸਿੰਘ ਰੰਗੀਆਂ, ਸ਼ੇਰ ਸਿੰਘ, ਤਰਲੋਚਨ ਸਿੰਘ, ਸੁਖਦੇਵ ਸਿੰਘ, ਸਮੇਤ ਅਨੇਕਾਂ ਪੈਨਸ਼ਨਰ ਹਾਜ਼ਰ ਸਨ।