18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਸੀਟੂ ਦੀ ਕਨਵੈਨਸ਼ਨ ਦੌਰਾਨ ਊਸ਼ਾ ਰਾਣੀ ਨੇ ਦਿੱਲੀ ਸੰਘਰਸ਼ ਲਈ ਮਜ਼ਦੂਰਾਂ ਨੂੰ ਕੀਤਾ ਪ੍ਰੇਰਿਤ

ਸੰਗਰੂਰ, 17 ਸਤੰਬਰ (ਅਮਨਦੀਪ ਸਿੰਘ ਬਿੱਟਾ) – ਮਨਰੇਗਾ ਮਜ਼ਦੂਰ ਯੂਨੀਅਨ (ਸੀਟੂ) ਦੀ ਜ਼ਿਲ੍ਹਾ ਪੱਧਰੀ ਕਨਵੈੱਨਸ਼ਨ ਕਾਮਰੇਡ ਰਾਮ ਸਿੰਘ ਸੋਹੀਆ ਦੀ ਪ੍ਰਧਾਨਗੀ ਹੇਠ ਹੋਈ। ਸਮਾਗਮ ਵਿਚ ਸੀਟੂ ਦੀ ਕੌਮੀ ਸਕੱਤਰ ਊਸ਼ਾ ਰਾਣੀ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ।

Ad Position 21
No active advertisement
ਅਜੀਤ ਡੈਸਕ 18-09-2026
ਸੰਗਰੂਰ, 17 ਸਤੰਬਰ (ਅਮਨਦੀਪ ਸਿੰਘ ਬਿੱਟਾ) – ਮਨਰੇਗਾ ਮਜ਼ਦੂਰ ਯੂਨੀਅਨ (ਸੀਟੂ) ਦੀ ਜ਼ਿਲ੍ਹਾ ਪੱਧਰੀ ਕਨਵੈੱਨਸ਼ਨ ਕਾਮਰੇਡ ਰਾਮ ਸਿੰਘ ਸੋਹੀਆ ਦੀ ਪ੍ਰਧਾਨਗੀ ਹੇਠ ਹੋਈ। ਸਮਾਗਮ ਵਿਚ ਸੀਟੂ ਦੀ ਕੌਮੀ ਸਕੱਤਰ ਊਸ਼ਾ ਰਾਣੀ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਸ਼ੇਰ ਸਿੰਘ ਫਰਵਾਹੀ ਸਕੱਤਰ ਅਮਰਨਾਥ ਨੂੰ ਕੁੰਮਕਲਾਂ ਨੇ ਕੇਂਦਰ ਵਲੋਂ ਮਨਰੇਗਾ ਨੂੰ ਖਤਮ ਕਰਕੇ ਬਣਾਈ ਨਵੀਂ ਸਕੀਮ ਵੀ.ਬੀ. ਗਰਾਮ ਜੀ ਨੂੰ ਤੁਰੰਤ ਬੰਦ ਕਰਕੇ ਮਨਰੇਗਾ ਨੂੰ ਮੁੜ ਸ਼ੁਰੂ ਕਰਨ ਦੀ ਮੰਗ ਕੀਤੀ। ਊਸ਼ਾ ਰਾਣੀ ਨੇ ਕਿਹਾ ਕਿ ਕੇਂਦਰ ਨੇ ਮਨਰੇਗਾ ਸਕੀਮ ਬੰਦ ਕਰਕੇ ਗਰੀਬ ਦੇ ਢਿੱਡ ’ਤੇ ਲੱਤ ਮਾਰੀ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰ ਵਰਗ ਆਉਣ ਵਾਲ਼ੇ ਸਮੇਂ ਲਈ ਤਿਆਰ ਰਹੇ ਸੀਟੂ ਵੱਡਾ ਸੰਘਰਸ਼ ਵਿੱਢਣ ਜਾ ਰਿਹੀ ਹੈ। ਭਗਵੰਤ ਮਾਨ ਸਰਕਾਰ ਨੂੰ ਵੀ ਕਰੜੇ ਹੱਥੀਂ ਲੈਂਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਾਂਗ ਪੰਜਾਬ ਸਰਕਾਰ ਵੀ ਮਜ਼ਦੂਰ ਵਿਰੋਧੀ ਨੀਤੀ ’ਤੇ ਚੱਲ ਰਹੀ ਹੈ। ਅਨੰਦਪੁਰ ਸਾਹਿਬ ’ਚ ਵਿਧਾਨ ਸਭਾ ਸੈਸ਼ਨ ਬੁਲਾ ਕੇ ਬੀ. ਗਰਾਮ ਜੀ ਨੂੰ ਪੰਜਾਬ ਅੰਦਰ ਲਾਗੂ ਨਾ ਕਰਨ ਦਾ ਡਰਾਮਾ ਕੀਤਾ ਗਿਆ, ਦੂਜੇ ਪਾਸੇ ਮਜ਼ਦੂਰ ਨਾਲ਼ ਧੋਖਾ ਕਰ ਕੇ ਬੀ. ਗਰਾਮ ਜੀ ਨੂੰ ਸਭ ਤੋਂ ਪਹਿਲਾਂ ਪੰਜਾਬ ਵਿੱਚ ਲਾਗੂ ਕਰਨ ਦਾ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ। 1,2 ਅਤੇ 3 ਦਸੰਬਰ ਨੂੰ ਲੱਖਾਂ ਦੀ ਗਿਣਤੀ ਵਿੱਚ ਦਿੱਲੀ ਦੀਆਂ ਸੜਕਾਂ ’ਤੇ ਸੰਘਰਸ਼ ਸ਼ੁਰੂ ਕਰ ਦੇਵੇਗਾ। ਇਸ ਮੌਕੇ ਅਮਰਨਾਥ ਕੁਮਕਲਾਂ, ਸੁਭਾਸ਼ ਰਾਣੀ ਜਸਮੇਲ ਕੌਰ ਬੀਰ ਕਲਾਂ, ਦੇਵ ਰਾਜ ਵਰਮਾ, ਹਰਦਮ ਸਿੰਘ ਗੁਰਦਿੱਤਪੁਰਾ, ਜੋਗਿੰਦਰ ਔਲਖ, ਮੱਖਣ ਜਖੇਪਲ ਸੁਖਚੈਨ ਸਿੰਘ ਨੇ ਵੀ ਵਿਚਾਰ ਰੱਖੇ । ਸਤਵੀਰ ਤੁੰਗਾਂ ਵੱਲੋਂ ਕੀਤੇ ਮੰਚ ਸੰਚਾਲਨ ਦੌਰਾਨ 15 ਮੈਂਬਰੀ ਜ਼ਿਲ੍ਹਾ ਕਮੇਟੀ ਦਾ ਗਠਨ ਵੀ ਕੀਤਾ ਗਿਆ, ਜਿਸ ’ਚ ਰਾਮ ਸਿੰਘ ਸੋਹੀਆ ਜ਼ਿਲ੍ਹਾ ਪ੍ਰਧਾਨ ਸਤਵੀਰ ਤੁੰਗਾ ਜ਼ਿਲ੍ਹਾ ਸਕੱਤਰ, ਨਿਰਮਲ ਸਿੰਘ ਕੁੱਪ ਕਲਾਂ ਕੈਸ਼ੀਅਰ ਕਰਮ ਸਿੰਘ ਉੱਪਲੀ ਮੀਤ ਪ੍ਰਧਾਨ, ਮਨਜੀਤ ਕੌਰ ਰਾਏ ਸਿੰਘ ਵਾਲ਼ਾ ਮੀਤ ਪ੍ਰਧਾਨ, ਸੰਦੀਪ ਕੌਰ ਸੋਹੀਆ, ਰੋਹੀ ਧਾਦਰਾਂ ਜੁਆਇੰਟ ਸਕੱਤਰ, ਟਹਿਲ ਸਿੰਘ ਤੁੰਗਾਂ, ਬਲਜੀਤ ਕੌਰ, ਚੂਹੜ ਸਿੰਘ ਖੁਰਾਣਾ, ਦਰਸ਼ਨ ਸਿੰਘ ਖੁਰਾਣੀ, ਪਰਮਜੀਤ ਕੌਰ ਸੋਹੀਆ, ਹਰਦਿਆਲ ਤੁੰਗਾ, ਸੁਖਪਾਲ ਕੌਰ ਰਾਏ ਸਿੰਘ ਵਾਲ਼ਾ, ਗੁਲਜਾਰ ਸਿੰਘ ਉੱਪਲੀ ਵਰਕਿੰਗ ਕਮੇਟੀ ਵਜੋਂ ਸ਼ਾਮਿਲ ਕੀਤੇ ਗਏ ਹਨ।
Ad Position 22
No active advertisement
ਪਿਛਲੀ ਖ਼ਬਰ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਧੂਰੀ ਦੀ ਮਹੀਨਾਵਾਰ ਮੀਟਿੰਗ ਅਗਲੀ ਖ਼ਬਰ ਝਾੜੋਂ ਵਿਖੇ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਵਾਪਰੀ ਘਟਨਾ ’ਤੇ ਵਿਨਰਜੀਤ ਗੋਲਡੀ ਨੇ ਪ੍ਰਗਟਾਈ ਚਿੰਤਾ
Ad Position 24