08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਚੰਨੀ ਕੱਲ੍ਹਾ ਆਉਣਗੇ ਮੋਹਨਜੀਤ ਸਿੰਘ ਦੇ ਘਰ ਸ਼ੇਰੋਂ ਲੋੜ ਪੈਣ ਉੱਤੇ ਚੰਨੀ ਨੇ ਮੁੱਦਾ ਲੋਕ ਸਭਾ ’ਚ ਉਠਾਉਣ ਦਾ ਦਿੱਤਾ ਭੋਰਸਾ – ਜੱਸੀ ਕਰਤਾਰਪੁਰਾ

ਸੰਗਰੂਰ, 7 ਸਤੰਬਰ (ਅਮਨਦੀਪ ਸਿੰਘ ਬਿੱਟਾ)- ਸਾਬਕਾ ਮੁੱਖ ਮੰਤਰੀ, ਮੈਂਬਰ ਪਾਰਲੀਮੈਂਟ ਅਤੇ ਸੀਨੀਅਰ ਕਾਂਗਰਸ ਆਗੂ ਚਰਨਜੀਤ ਸਿੰਘ ਚੰਨੀ ਕੱਲ੍ਹ ਭਾਵ 9 ਸਤੰਬਰ ਨੂੰ ਬਹੁਚਰਚਿਤ ਨੌਜਵਾਨ ਮੋਹਨਜੀਤ ਸਿੰਘ ਦੇ ਘਰ ਉਨ੍ਹਾਂ ਦੇ ਪਿੰਡ ਸ਼ੇਰੋਂ ਆ ਰਹੇ ਹਨ। ਸੀਨੀਅਰ ਕਾਂਗਰਸ ਆਗੂ, ਕਾਂਗਰਸ ਐਸ.

Ad Position 21
repet_subhas-goyals [Copy P29]
ਚਮਕੌਰ ਸਿੰਘ ਜੱਸੀ ਕਰਤਾਰਪੁਰਾ। 08-09-2026
ਸੰਗਰੂਰ, 7 ਸਤੰਬਰ (ਅਮਨਦੀਪ ਸਿੰਘ ਬਿੱਟਾ)- ਸਾਬਕਾ ਮੁੱਖ ਮੰਤਰੀ, ਮੈਂਬਰ ਪਾਰਲੀਮੈਂਟ ਅਤੇ ਸੀਨੀਅਰ ਕਾਂਗਰਸ ਆਗੂ ਚਰਨਜੀਤ ਸਿੰਘ ਚੰਨੀ ਕੱਲ੍ਹ ਭਾਵ 9 ਸਤੰਬਰ ਨੂੰ ਬਹੁਚਰਚਿਤ ਨੌਜਵਾਨ ਮੋਹਨਜੀਤ ਸਿੰਘ ਦੇ ਘਰ ਉਨ੍ਹਾਂ ਦੇ ਪਿੰਡ ਸ਼ੇਰੋਂ ਆ ਰਹੇ ਹਨ। ਸੀਨੀਅਰ ਕਾਂਗਰਸ ਆਗੂ, ਕਾਂਗਰਸ ਐਸ.ਸੀ. ਸੈੱਲ ਦੇ ਸੂਬਾ ਜਨਰਲ ਸਕੱਤਰ ਅਤੇ ਚੰਨੀ ਦੇ ਨਜਦੀਕੀ ਸਾਥੀ ਚਮਕੌਰ ਸਿੰਘ ਜੱਸੀ ਕਰਤਾਰਪੁਰਾ ਨੇ ਦੱਸਿਆ ਕਿ ਸਾਬਾਕ ਮੁੱਖ ਮੰਤਰੀ ਨੇ ਮੋਹਨਜੀਤ ਸਿੰਘ ਜੋ ਰਜਿੰਦਰਾ ਹਸਪਤਾਲ ਪਟਿਆਲ ਦਾਖਲ ਹਨ, ਨਾਲ ਫੋਨ ਉੱਤੇ ਗੱਲਬਾਤ ਕੀਤੀ ਹੈ। ਚੰਨੀ ਨੇ ਮੋਹਨਜੀਤ ਸਿੰਘ ਨੂੰ ਭਰੋਸਾ ਦਿੱਤਾ ਕਿ ਪੂਰੀ ਪੰਜਾਬ ਕਾਂਗਰਸ ਉਨ੍ਹਾਂ ਨਾਲ ਖੜ੍ਹੀ ਅਤੇ ਕੋਈ ਵੀ ਸੰਘਰਸ਼ ਹੋਵੇਗਾ, ਉਸ ’ਚ ਕਾਂਗਰਸੀ ਆਗੂ, ਵਰਕਰ ਵੱਧ ਚੜ੍ਹ ਕੇ ਹਿੱਸਾ ਲੈਣਗੇ। ਜੱਸੀ ਅਨੁਸਾਰ ਚੰਨੀ ਨੇ ਮੋਹਨਜੀਤ ਸਿੰਘ ਨਾਲ ਵਾਪਰੀ ਘਟਨਾ ਖਾਸ ਕਰ ਕੇ ਉਪਰੋਕਤ ਅੰਮ੍ਰਿਤਧਾਰੀ ਨੌਜਵਾਨ ਦੇ ਕਕਾਰਾਂ ਦੀ ਬੇਅਦਬੀ ਉਨ੍ਹਾਂ ਦੀ ਪੁਲਿਸ ਵਲੋਂ ਦਾੜ੍ਹੀ ਪੁੱਟਣ ਅਤੇ ਅਣਮਨੁੱਖੀ ਵਾਹਿਸਆਣਾ ਕੁੱਟਮਾਰ ਦੀ ਵੀ ਨਿਖੇਧੀ ਕੀਤੀ ਹੈ। ਜੱਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਲੋੜ੍ ਪੈਣ ਉੱਤੇ ਚੰਨੀ ਇਹ ਮੁੱਦਾ ਲੋਕ ਸਭਾ ਵਿੱਚ ਵੀ ਉਠਾਉਣ ਤੋਂ ਪਿੱਛੇ ਨਹੀਂ ਰਹਿਣਗੇ।
Ad Position 22
No active advertisement
ਪਿਛਲੀ ਖ਼ਬਰ ਮੋਹਨਜੀਤ ਸਿੰਘ ’ਤੇ ਪੁਲਿਸ ਤਸ਼ੱਦਦ ਦੀ ਕਾਕੜਾ ਅਤੇ ਆਂਚਲ ਵਲੋਂ ਸਖ਼ਤ ਨਿਖੇਧੀ ਅਗਲੀ ਖ਼ਬਰ ਅਧਿਆਪਕ ਮੁਹੰਮਦ ਜ਼ੂਬੈਰ ਉਸਮਾਨੀ ਸਨਮਾਨਿਤ
Ad Position 24