08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਹੁਸੈਨਪੁਰਾ ਦੇ ਵਿਅਕਤੀ ਵਲੋਂ ਖੁਦਕੁਸ਼ੀ ਦੀ ਧਮਕੀ ਵਾਲੀ ਵੀਡੀਓ ਵਾਇਰਲ * ਕਈ ਵਿਅਕਤੀਆਂ ’ਤੇ ਲਗਾਏ ਦੋਸ਼

ਅਮਰਗੜ੍ਹ, 7 ਸਤੰਬਰ (ਜਤਿੰਦਰ ਮੰਨਵੀ, ਪਵਿੱਤਰ ਸਿੰਘ) - ਹੁਸੈਨਪੁਰਾ ਪਿੰਡ ਦੇ ਇਕ ਵਿਅਕਤੀ ਵਲੋਂ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਕਰਕੇ ਖੁਦਕੁਸ਼ੀ ਕਰਨ ਦੀ ਗੱਲ ਕਹਿਣ ਦਾ ਮਾਮਲਾ ਸਾਹਮਣੇ ਆਇਆ ਹੈ । ਵੀਡੀਓ ’ਚ ਵਿਅਕਤੀ ਵਲੋਂ ਸਾਬਕਾ ਸਰਪੰਚ, ਉਸ ਦੇ ਪੁੱਤਰ, ਭਤੀਜੇ ਸਮੇਤ ਕਰੀਬ ਅੱਧੀ ਦਰਜਨ ਵਿਅਕਤੀਆਂ ਦੇ ਨਾਮ ਲੈਂਦਿਆਂ ਉਨ੍ਹਾਂ ’ਤੇ ਕਥਿਤ ਤੌਰ ’ਤੇ ਤੰਗ-ਪ੍ਰੇਸ਼ਾਨ ਕਰਨ ਅਤੇ ਧਮਕਾਉਣ ਦੇ ਦੋਸ਼ ਲਗਾਏ ਗਏ ਹਨ।

Ad Position 21
repet_subhas-goyals [Copy P29]
ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਚੋਂ ਨਹਿਰ ਦੇ ਕੰਢੇ ਖੜ੍ਹੇ ਤਰਲੋਕ ਸਿੰਘ ਦੀ ਲਈ ਗਈ ਤਸਵੀਰ। 08-09-2026
ਅਮਰਗੜ੍ਹ, 7 ਸਤੰਬਰ (ਜਤਿੰਦਰ ਮੰਨਵੀ, ਪਵਿੱਤਰ ਸਿੰਘ) - ਹੁਸੈਨਪੁਰਾ ਪਿੰਡ ਦੇ ਇਕ ਵਿਅਕਤੀ ਵਲੋਂ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਕਰਕੇ ਖੁਦਕੁਸ਼ੀ ਕਰਨ ਦੀ ਗੱਲ ਕਹਿਣ ਦਾ ਮਾਮਲਾ ਸਾਹਮਣੇ ਆਇਆ ਹੈ । ਵੀਡੀਓ ’ਚ ਵਿਅਕਤੀ ਵਲੋਂ ਸਾਬਕਾ ਸਰਪੰਚ, ਉਸ ਦੇ ਪੁੱਤਰ, ਭਤੀਜੇ ਸਮੇਤ ਕਰੀਬ ਅੱਧੀ ਦਰਜਨ ਵਿਅਕਤੀਆਂ ਦੇ ਨਾਮ ਲੈਂਦਿਆਂ ਉਨ੍ਹਾਂ ’ਤੇ ਕਥਿਤ ਤੌਰ ’ਤੇ ਤੰਗ-ਪ੍ਰੇਸ਼ਾਨ ਕਰਨ ਅਤੇ ਧਮਕਾਉਣ ਦੇ ਦੋਸ਼ ਲਗਾਏ ਗਏ ਹਨ। ਵਾਇਰਲ ਵੀਡੀਓ ‘ਚ ਤਰਲੋਕ ਸਿੰਘ ਨੇ ਕਥਿਤ ਦੋਸ਼ ਲਗਾਇਆ ਕਿ ਸਾਬਕਾ ਸਰਪੰਚ, ਉਸ ਦਾ ਪੁੱਤਰ, ਜੋ ਪੁਲਿਸ ਮੁਲਾਜ਼ਮ ਹੈ, ਭਤੀਜਾ ਅਤੇ ਇੱਕ ਹੋਰ ਵਿਅਕਤੀ ਵਲੋਂ ਉਸ ਨੂੰ ਕਥਿਤ ਤੌਰ ’ਤੇ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਸ ਨੇ ਕਿਹਾ ਕਿ ਉਸ ਨੂੰ ਪਤਾ ਲੱਗਿਆ ਹੈ ਕਿ ਉਸ ਦੇ ਖ਼ਿਲਾਫ਼ ਇੱਕ ਸ਼ਿਕਾਇਤ ’ਤੇ ਦਸਤਖ਼ਤ ਕੀਤੇ ਗਏ ਹਨ, ਜਿਸ ਵਿਚ ਪੰਚਾਇਤ ਵਲੋਂ ਕਥਿਤ ਤੌਰ ’ਤੇ ਨਾਜਾਇਜ਼ ਕਬਜ਼ਾ ਕਰਵਾਉਣ ਦੇ ਦੋਸ਼ ਲਗਾਏ ਗਏ ਹਨ। ਤਰਲੋਕ ਸਿੰਘ ਨੇ ਵੀਡੀਓ ’ਚ ਇਹ ਵੀ ਕਥਿਤ ਦੋਸ਼ ਲਗਾਇਆ ਕਿ ਸਾਬਕਾ ਸਰਪੰਚ ਦੇ ਪੁੱਤਰ, ਜੋ ਪੁਲਿਸ ਮੁਲਾਜ਼ਮ ਹਨ, ਵਲੋਂ ਉਸ ਨੂੰ ਧਮਕਾਇਆ ਜਾਂਦਾ ਸੀ ਅਤੇ ਉਸ ਦੀ ਕਾਲ ਦੀ ਕਥਿਤ ਤੌਰ ’ਤੇ ਟ੍ਰੇਸਿੰਗ ਕੀਤੇ ਜਾਣ ਦੀ ਗੱਲ ਕਹੀ ਜਾਂਦੀ ਸੀ। ਉਸ ਨੇ ਇਲਾਕੇ ਵਿਚ ਕਥਿਤ ਨਸ਼ੇ ਦੇ ਕਾਰੋਬਾਰ ਸਬੰਧੀ ਵੀ ਕਈ ਦਾਅਵੇ ਕੀਤੇ ਹਨ । ਵੀਡੀਓ ’ਚ ਤਰਲੋਕ ਸਿੰਘ ਨੇ ਕਿਹਾ ਕਿ ਉਸ ਨੇ ਆਪਣੀ ਪਤਨੀ ਨੂੰ ਕੁਝ ਲੋਕਾਂ ਦੇ ਨਾਮ ਲਿਖ ਕੇ ਦਿੱਤੇ ਹਨ ਅਤੇ ਜੇਕਰ ਉਸ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਖੁਦਕੁਸ਼ੀ ਕਰਨ ਲਈ ਮਜਬੂਰ ਹੋਵੇਗਾ। ਹਾਲਾਂਕਿ ਵੀਡੀਓ ’ਚ ਲਗਾਏ ਗਏ ਦੋਸ਼ਾਂ ਦੀ ਪੁਸ਼ਟੀ ਨਹੀਂ ਹੋ ਸਕੀ।ਤਰਲੋਕ ਸਿੰਘ ਅਮਰਗੜ੍ਹ ਇਲਾਕੇ ’ਚ ਇੰਟਰਨੈੱਟ ਕਨੈਕਸ਼ਨ ਲਗਾਉਣ ਦਾ ਕੰਮ ਕਰਦਾ ਹੈ। ਇਸ ਸਬੰਧੀ ਜਦੋਂ ਡੀ.ਐਸ.ਪੀ ਅਮਰਗੜ੍ਹ ਸੰਜੀਵ ਕਪੂਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਪੜ੍ਹਤਾਲ ਕੀਤੀ ਜਾ ਰਹੀ ਹੈ। ਇਸ ਸਬੰਧੀ ਸਾਬਕਾ ਸਰਪੰਚ ਨਾਲ ਫੋਨ ’ਤੇ ਪੱਖ ਜਾਣਿਆ ਤਾਂ ਉਹਨਾਂ ਆਖਿਆ ਕਿ ਉਸਦਾ ਅਤੇ ਉਸਦੇ ਪਰਿਵਾਰ ਦਾ ਇਸ ਵਿਅਕਤੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ ।
Ad Position 22
No active advertisement
ਪਿਛਲੀ ਖ਼ਬਰ ਖਾਟੂ ਸ਼ਾਮ ਤੋਂ ਸਵਾਰੀਆਂ ਨਾਲ ਭਰੀ ਬੱਸ ਨੂੰ ਸੰਗਰੂਰ ’ਚ ਅਚਾਨਕ ਲੱਗੀ ਅੱਗ ਅਗਲੀ ਖ਼ਬਰ ਪਿੰਡ ਤੂਰਬਨਜਾਰੇ ਦੇ ਇਕ ਵਿਅਕਤੀ ਨੇ ਨਿਗਲੀ ਜ਼ਹਿਰੀਲੀ ਵਸਤੂ
Ad Position 24