ਪਾਇਨੀਅਰ ਦੇ ਵਿਦਿਆਰਥੀ ਰਸ਼ਪਿੰਦਰ ਸਿੰਘ ਦੀ ਮਰਚੈਂਟ ਨੇਵੀ ’ਚ ਚੋਣ
ਕੁੱਪ ਕਲਾ/ਅਮਰਗੜ੍ਹ, 6 ਸਤੰਬਰ (ਸੁਖਜਿੰਦਰ ਸਿੰਘ ਝੱਲ, ਜਤਿੰਦਰ ਮੰਨਵੀ) - ਪਾਇਨੀਅਰ ਕਾਨਵੈਂਟ ਸਕੂਲ ਗੱਜਣ ਮਾਜਰਾ ਦੇ ਵਿਦਿਆਰਥੀ ਰਸ਼ਪਿੰਦਰ ਸਿੰਘ ਨੇ ਆਪਣੀ ਮਿਹਨਤ, ਲਗਨ, ਅਨੁਸ਼ਾਸਨ ਅਤੇ ਦ੍ਰਿੜ੍ਹ ਇਰਾਦੇ ਸਦਕਾ ਮਰਚੈਂਟ ਨੇਵੀ ਦੇ ਖੇਤਰ ਵਿੱਚ ਸ਼ਾਨਦਾਰ ਸਫਲਤਾ ਹਾਸਲ ਕੀਤੀ ਹੈ। ਰਸ਼ਪਿੰਦਰ ਸਿੰਘ ਦੀ ਚੋਣ ਵਿਸ਼ਵ ਦੀਆਂ ਚੋਟੀ ਦੀਆਂ ਪੰਜ ਸ਼ਿਪਿੰਗ ਕੰਪਨੀਆਂ ਵਿੱਚੋਂ ਇੱਕ ਵਿੱਚ ਹੋਈ ਹੈ।
ਵ
ਵਿਦਿਆਰਥੀ ਰਸ਼ਪਿੰਦਰ ਸਿੰਘ
ਸਨਮਾਨਿਤ ਕੀਤੇ ਜਾਣ ਦਾ ਦ੍ਰਿਸ਼। ਤਸਵੀਰ - ਮੁਕੇਸ਼ ਕੁਮਾਰ
07-09-2026
ਕੁੱਪ ਕਲਾ/ਅਮਰਗੜ੍ਹ, 6 ਸਤੰਬਰ (ਸੁਖਜਿੰਦਰ ਸਿੰਘ ਝੱਲ, ਜਤਿੰਦਰ ਮੰਨਵੀ) - ਪਾਇਨੀਅਰ ਕਾਨਵੈਂਟ ਸਕੂਲ ਗੱਜਣ ਮਾਜਰਾ ਦੇ ਵਿਦਿਆਰਥੀ ਰਸ਼ਪਿੰਦਰ ਸਿੰਘ ਨੇ ਆਪਣੀ ਮਿਹਨਤ, ਲਗਨ, ਅਨੁਸ਼ਾਸਨ ਅਤੇ ਦ੍ਰਿੜ੍ਹ ਇਰਾਦੇ ਸਦਕਾ ਮਰਚੈਂਟ ਨੇਵੀ ਦੇ ਖੇਤਰ ਵਿੱਚ ਸ਼ਾਨਦਾਰ ਸਫਲਤਾ ਹਾਸਲ ਕੀਤੀ ਹੈ। ਰਸ਼ਪਿੰਦਰ ਸਿੰਘ ਦੀ ਚੋਣ ਵਿਸ਼ਵ ਦੀਆਂ ਚੋਟੀ ਦੀਆਂ ਪੰਜ ਸ਼ਿਪਿੰਗ ਕੰਪਨੀਆਂ ਵਿੱਚੋਂ ਇੱਕ ਵਿੱਚ ਹੋਈ ਹੈ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਮੰਡੇਰ ਨੇ ਰਸ਼ਪਿੰਦਰ ਸਿੰਘ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਦਿਲੋਂ ਵਧਾਈ ਦਿੱਤੀ । ਉਨ੍ਹਾਂ ਕਿਹਾ ਕਿ ਪਾਇਨੀਅਰ ਕਾਨਵੈਂਟ ਸਕੂਲ ਲ ਈ ਆਪਣੇ ਸਾਬਕਾ ਵਿਦਿਆਰਥੀਆਂ ਨੂੰ ਵੱਖ-ਵੱਖ ਖੇਤਰਾਂ ਵਿੱਚ ਸਫਲਤਾ ਦੇ ਨਵੇਂ ਮੁਕਾਮ ਹਾਸਲ ਕਰਦੇ ਦੇਖਣਾ ਬਹੁਤ ਹੀ ਮਾਣ ਵਾਲੀ ਗੱਲ ਹੈ। ਉਨ੍ਹਾਂ ਰਸ਼ਪਿੰਦਰ ਸਿੰਘ ਦੀ ਸਫਲਤਾ ਨੂੰ ਉਸਦੀ ਮਿਹਨਤ, ਅਨੁਸ਼ਾਸਨ ਅਤੇ ਆਪਣੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਦੀ ਦ੍ਰਿੜ੍ਹ ਇੱਛਾ ਦਾ ਨਤੀਜਾ ਦੱਸਿਆ। ਸਕੂਲ ਪ੍ਰਬੰਧਕਾਂ ਅਤੇ ਸਟਾਫ਼ ਨੇ ਵੀ ਰਸ਼ਪਿੰਦਰ ਸਿੰਘ ਦੀ ਇਸ ਪ੍ਰਾਪਤੀ ’ਤੇ ਖੁਸ਼ੀ ਪ੍ਰਗਟ ਕਰਦਿਆਂ ਉਸਨੂੰ ਭਵਿੱਖ ਵਿੱਚ ਹੋਰ ਵੀ ਵੱਡੀਆਂ ਮੰਜ਼ਿਲਾਂ ਹਾਸਲ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ। ਕਲਾਸਰੂਮ ਤੋਂ ਲੈ ਕੇ ਵਿਸ਼ਾਲ ਸਮੁੰਦਰਾਂ ਤੱਕ ਰਸ਼ਪਿੰਦਰ ਸਿੰਘ ਦਾ ਇਹ ਸਫ਼ ਰ ਪਾਇਨੀਅਰ ਪਰਿਵਾਰ ਲਈ ਸੱਚਮੁੱਚ ਮਾਣ ਦਾ ਵਿਸ਼ਾ ਹੈ।