ਨਵ-ਨਿਯੁਕਤ ਸਰਕਲ ਪ੍ਰਧਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ
ਮੂਨਕ, 6 ਸਿਤੰਬਰ (ਪ੍ਰਵੀਨ ਮਦਾਨ , ਕੇਵਲ ਸਿੰਗਲਾ) - ਸ਼੍ਰੋਮਣੀ ਅਕਾਲੀ ਦਲ (ਬ) ਦੇ ਬੀ. ਸੀ.
ਮੂਨਕ, 6 ਸਿਤੰਬਰ (ਪ੍ਰਵੀਨ ਮਦਾਨ , ਕੇਵਲ ਸਿੰਗਲਾ) - ਸ਼੍ਰੋਮਣੀ ਅਕਾਲੀ ਦਲ (ਬ) ਦੇ ਬੀ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਕੜੈਲ ਵਲੋਂ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨਾਲ ਸਲਾਹ-ਮਸ਼ਵਰਾ ਕਰਨ ਉਪਰੰਤ ਅਕਾਲੀ ਦਲ ਦੇ ਮੂਨਕ ਦਫ਼ਤਰ ’ਚ ਹਲਕਾ ਲਹਿਰਾ ਗਾਗਾ ਦਿਹਾਤੀ ਦੇ ਬੀ ਸੀ ਵਿੰਗ ਦੇ ਵੱਖ-ਵੱਖ ਸਰਕਲਾਂ ਲਈ ਨਵ-ਨਿਯੁਕਤ ਸਰਕਲ ਪ੍ਰਧਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ । ਇਸ ਮੌਕੇ ਨਿਯੁਕਤ ਕੀਤੇ ਗਏ ਸਰਕਲ ਪ੍ਰਧਾਨਾਂ ’ਚ ਸੁਰਿੰਦਰ ਸਿੰਘ ਰਾਮਗੜ ਗੁਜਰਾਂ ਨੂੰ ਹਲਕਾ ਲਹਿਰਾ ਗਾਗਾ ਦਿਹਾਤੀ ਦੇ ਪ੍ਰਧਾਨ, ਗੁਰਲਾਲ ਸਿੰਘ ਬਾਦਲਗੜ ਸਰਕਲ ਦਿਹਾਤੀ ਮੂਨਕ, ਹਰਭਜਨ ਸਿੰਘ ਕੁਦਨੀ ਸਰਕਲ ਦਿਹਾਤੀ ਮੂਨਕ- 2, ਗੁਰਜੰਟ ਸਿੰਘ ਅਨਦਾਣਾ ਸਰਕਲ ਅਨਦਾਣਾ, ਰਣਜੀਤ ਸਿੰਘ ਭੁਟਾਲ ਖੁਰਦ ਸਰਕਲ ਭੁਟਾਲ ਖੁਰਦ ਅਤੇ ਰਸ਼ਪਾਲ ਸਿੰਘ ਕੱਦੂ ਸਰਕਲ ਦਿਹਾਤੀ ਲਹਿਰਾ ਪ੍ਰਧਾਨ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ। ਇਸ ਮੌਕੇ ਨਿਰਮਲ ਸਿੰਘ ਕੜੈਲ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੱਤੀ ।