ਇੰਦਰਾ ਕਾਲੋਨੀ ਵਿਚ ਗਣੇਸ਼ ਮਹਾਂਉਤਸਵ 14 ਤੋਂ
ਸੰਗਰੂਰ, 1 ਸਤੰਬਰ (ਦਮਨਜੀਤ ਸਿੰਘ) - ਸਥਾਨਕ ਇੰਦਰਾ ਕਾਲੋਨੀ ਗਲੀ ਨੰਬਰ 6 ਵਿੱਚ ਸਥਿਤ ਸ੍ਰੀ ਸਿੱਧੀ ਵਿਨਾਇਕ ਗਣੇਸ਼ ਮੰਦਰ ਵਿਖੇ ਸ੍ਰੀ ਗਣੇਸ਼ ਜਨਮ ਉਤਸਵ ਬੜੀ ਹੀ ਧੂਮ ਧਾਮ ਦੇ ਨਾਲ ਮਨਾਉਣ ਸਬੰਧੀ ਪ੍ਰਬੰਧਕ ਕਮੇਟੀ ਦੀ ਮੀਟਿੰਗ ਹੋਈ ਅਤੇ ਮੰਦਿਰ ਦੇ ਪੁਜਾਰੀ ਸ੍ਰੀ ਇੰਦਰਜੀਤ ਸ਼ਰਮਾ ਵੱਲੋਂ ਪ੍ਰੋਗਰਾਮ ਦਾ ਕਾਰਡ ਵੀ ਜਾਰੀ ਕੀਤਾ ਗਿਆ l ਜਾਣਕਾਰੀ ਦਿੰਦੇ ਹੋਏ ਪੰਡਿਤ ਇੰਦਰਜੀਤ ਸ਼ਰਮਾ ਨੇ ਦੱਸਿਆ ਕਿ ਇਹ ਪ੍ਰੋਗਰਾਮ 14 ਸਤੰਬਰ ਦਿਨ ਸੋਮਵਾਰ ਤੋਂ ਸ਼ੁਰੂ ਹੋਏਗਾ ਅਤੇ 23 ਸਤੰਬਰ ਦਿਨ ਬੁੱਧਵਾਰ ਨੂੰ ਸ਼ੋਭਾ ਯਾਤਰਾ ਕੱਢੀ ਜਾਏਗੀ ਉਪਰੰਤ ਗਣੇਸ਼ ਵਿਸਰਜਨ ਕੀਤਾ ਜਾਵੇਗਾ ਨਾਲ ਹੀ ਉਹਨਾਂ ਨੇ ਦੱਸਿਆ ਕਿ 20 ਸਤੰਬਰ ਨੂੰ ਵੀ ਗਣੇਸ਼ ਜੀ ਦਾ ਜਨਮਦਿਨ ਮਨਾਇਆ ਜਾਣਾ ਹੈ l ਪੰਡਿਤ ਇੰਦਰਜੀਤ ਸ਼ਰਮਾ ਵੱਲੋਂ ਭਗਤਾਂ ਨੂੰ ਸਿੱਧੀ ਵਿਨਾਯਕ ਗਣੇਸ਼ ਮੰਦਿਰ ਵਿੱਚ ਆਉਣ ਦੇ ਲਈ ਸੱਦਾ ਦਿੱਤਾ ਗਿਆ l ਇਸ ਮੌਕੇ ਇੰਦਰਜੀਤ ਸ਼ਰਮਾ, ਪੀਯੂਸ਼ ਸ਼ਰਮਾ, ਹਨੀ ਕੋਹਲੀ, ਦਲੀਪ ਮਿਸ਼ਰਾ, ਹਰਭਜਨ ਸਿੰਘ, ਜੈ ਵਰਧਨ ਸ਼ਰਮਾ, ਰਾਮ ਸ਼ੰਕਰ (ਰਾਜੂ), ਡਾ. ਮਹਿੰਦਰ ਬਾਬਾ, ਸੋਨੂੰ, ਰਾਜ ਕੁਮਾਰ, ਕ੍ਰਿਸ਼ਨ ਕੁਮਾਰ ਗਰਗ, ਨਰਿੰਦਰ ਵਰਮਾ, ਹਰਜੀਤ ਸਿੰਘ, ਅੰਸ਼, ਗੁਰਮਨ ਸਿੰਘ, ਗੋਰਵ ਵਰਮਾ, ਅਰਮਾਨ, ਮੋਨੂੰ ਗਰਗ, ਕੈਲਾਸ਼ ਕੁਮਾਰ, ਵਿਕਾਸ ਵਤਸ, ਬਿੱਟੂ ਗੋਇਲ ਅਤੇ ਸੰਜੀਵ ਗਰਗ (ਲਾਡੀ) ਮੌਜੂਦ ਸਨ l