28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਅਵਤਾਰ ਸਿੰਘ ਈਲਵਾਲ ਨੂੰ ਕੀਤਾ ਸਨਮਾਨਿਤ

ਸੰਗਰੂਰ, 27 ਅਗਸਤ (ਧੀਰਜ ਪਸੋਰੀਆ) - ਅਵਤਾਰ ਸਿੰਘ ਈਲਵਾਲ ਨੂੰ ਮੁੜ ਤੋਂ ਮਾਰਕਿਟ ਕਮੇਟੀ ਸੰਗਰੂਰ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ ਉੱਤੇ ਸਬਜੀ ਮੰਡੀ ਆੜਤੀਆ ਐਸੋਸੀਏਸ਼ਨ ਸੰਗਰੂਰ ਵੱਲੋਂ ਸਨਮਾਨਿਤ ਕੀਤਾ ਗਿਆ। ਐਸੋਸੀਏਸ਼ਨ ਦੇ ਜ਼ਿਲਾ ਪ੍ਰਧਾਨ ਮੋਹਨ ਲਾਲ, ਮੁਸਲਿਮ ਵੈਲਫੇਅਰ ਬੋਰਡ ਦੇ ਜਿਲਾ ਚੇਅਰਮੈਨ ਅਤੇ ਸਬਜ਼ੀ ਮੰਡੀ ਦੇ ਸਾਬਕਾ ਪ੍ਰਧਾਨ ਸਫੀ ਮੁਹੰਮਦ,ਮੰਡੀ ਪ੍ਰਧਾਨ ਸੰਦੀਪ ਬਾਂਸਲ ਅਤੇ ਉਪ ਪ੍ਰਧਾਨ ਨਸੀਰ ਮੁਹੰਮਦ ਨੇ ਕਿਹਾ ਕਿ ਅਵਤਾਰ ਸਿੰਘ ਈਲਵਾਲ ਦੀ ਕਾਬਲੀਅਤ ਅਤੇ ਇਮਾਨਦਾਰੀ ਦੇ ਚਲਦਿਆਂ ਉਹਨਾਂ ਨੂੰ ਸਰਕਾਰ ਨੇ ਮੁੜ ਇਹ ਜਿੰਮੇਵਾਰੀ ਦਿੱਤੀ ਹੈ।

Ad Position 21
No active advertisement
ਅਜੀਤ ਡੈਸਕ 28-08-2026
ਸੰਗਰੂਰ, 27 ਅਗਸਤ (ਧੀਰਜ ਪਸੋਰੀਆ) - ਅਵਤਾਰ ਸਿੰਘ ਈਲਵਾਲ ਨੂੰ ਮੁੜ ਤੋਂ ਮਾਰਕਿਟ ਕਮੇਟੀ ਸੰਗਰੂਰ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ ਉੱਤੇ ਸਬਜੀ ਮੰਡੀ ਆੜਤੀਆ ਐਸੋਸੀਏਸ਼ਨ ਸੰਗਰੂਰ ਵੱਲੋਂ ਸਨਮਾਨਿਤ ਕੀਤਾ ਗਿਆ। ਐਸੋਸੀਏਸ਼ਨ ਦੇ ਜ਼ਿਲਾ ਪ੍ਰਧਾਨ ਮੋਹਨ ਲਾਲ, ਮੁਸਲਿਮ ਵੈਲਫੇਅਰ ਬੋਰਡ ਦੇ ਜਿਲਾ ਚੇਅਰਮੈਨ ਅਤੇ ਸਬਜ਼ੀ ਮੰਡੀ ਦੇ ਸਾਬਕਾ ਪ੍ਰਧਾਨ ਸਫੀ ਮੁਹੰਮਦ,ਮੰਡੀ ਪ੍ਰਧਾਨ ਸੰਦੀਪ ਬਾਂਸਲ ਅਤੇ ਉਪ ਪ੍ਰਧਾਨ ਨਸੀਰ ਮੁਹੰਮਦ ਨੇ ਕਿਹਾ ਕਿ ਅਵਤਾਰ ਸਿੰਘ ਈਲਵਾਲ ਦੀ ਕਾਬਲੀਅਤ ਅਤੇ ਇਮਾਨਦਾਰੀ ਦੇ ਚਲਦਿਆਂ ਉਹਨਾਂ ਨੂੰ ਸਰਕਾਰ ਨੇ ਮੁੜ ਇਹ ਜਿੰਮੇਵਾਰੀ ਦਿੱਤੀ ਹੈ। ਉਹਨਾਂ ਕਿਹਾ ਕਿ ਸਬਜੀ ਮੰਡੀ ਨੂੰ ਕੋਈ ਵੀ ਸਮੱਸਿਆ ਆਈ ਤਾਂ ਅਵਤਾਰ ਸਿੰਘ ਈਲਵਾਲ ਨੇ ਉਸ ਦਾ ਸੁਚੱਜੇ ਢੰਗ ਨਾਲ ਹੱਲ ਕੀਤਾ। ਉਹ ਇੱਕ ਮਿੱਠ ਬੋਲੜੇ ਸੁਭਾ ਦੇ ਮਾਲਕ ਹਨ। ਅਵਤਾਰ ਸਿੰਘ ਈਲਵਾਲ ਨੇ ਸਬਜ਼ੀ ਮੰਡੀ ਐਸੋਸੀਏਸ਼ਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਭ ਦੇ ਸਹਿਯੋਗ ਨਾਲ ਮੁੜ ਮਿਲੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਰਾਜ ਕੁਮਾਰ, ਰਾਕੇਸ਼ ਕੁਮਾਰ, ਬੰਟੀ ਸ਼ਰਮਾ, ਰੂਬਲ, ਜੋਨੀ, ਰੋਹਿਤ, ਅਲੀ, ਕਪਿਲ ਦੇਵ, ਗੋਲਡੀ, ਵਿੱਕੀ ਅਤੇ ਹੋਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ 200 ਗ੍ਰਾਮ ਚਿੱਟੇ ਸਮੇਤ ਕਾਰ ਸਵਾਰ ਦੋ ਨੌਜਵਾਨ ਗ੍ਰਿਫ਼ਤਾਰ ਅਗਲੀ ਖ਼ਬਰ ਬੰਦੀ ਸਿੰਘਾਂ ਦੀ ਰਿਹਾਈ ਲਈ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ
Ad Position 24