ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਇਜਲਾਸ ਜ਼ਮੀਨੀ ਘੋਲ਼ ਅੱਗੇ ਵਧਾਉਣ ਅਤੇ ਭਾਜਪਾ ਦੇ ਮਨੂਵਾਦੀ ਅਜੰਡੇ ਵਿਰੁੱਧ ਲਹਿਰ ਉਸਾਰਨ ਦੇ ਪ੍ਰਣ ਨਾਲ ਸਮਾਪਤ
ਮਸਤੂਆਣਾ ਸਾਹਿਬ, 26 ਅਗਸਤ (ਦਮਦਮੀ) - ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਇਜਲਾਸ ਮਸਤੂਆਣਾ ਸਾਹਿਬ ਵਿਖੇ ਹੋਇਆ। ਇਜਲਾਸ ਸ਼ੁਰੂ ਕਰਨ ਤੋਂ ਪਹਿਲਾਂ ਜਥੇਬੰਦੀ ਦਾ ਝੰਡਾ ਲਹਿਰਾਇਆ ਗਿਆ ਅਤੇ ਜਮੀਨੀ ਘੋਲ ਦੇ ਸ਼ਹੀਦਾਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ।
ਮਸਤੂਆਣਾ ਸਾਹਿਬ, 26 ਅਗਸਤ (ਦਮਦਮੀ) - ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਇਜਲਾਸ ਮਸਤੂਆਣਾ ਸਾਹਿਬ ਵਿਖੇ ਹੋਇਆ। ਇਜਲਾਸ ਸ਼ੁਰੂ ਕਰਨ ਤੋਂ ਪਹਿਲਾਂ ਜਥੇਬੰਦੀ ਦਾ ਝੰਡਾ ਲਹਿਰਾਇਆ ਗਿਆ ਅਤੇ ਜਮੀਨੀ ਘੋਲ ਦੇ ਸ਼ਹੀਦਾਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਦੋ ਰੋਜ਼ਾ ਡੈਲੀਗੇਟ ਇਜਲਾਸ ਜ਼ਮੀਨ ਦੀ ਕਾਣੀ ਵੰਡ ਖਤਮ ਕਰਨ ਅਤੇ ਭਾਜਪਾ ਵਲੋਂ ਲਾਗੂ ਕੀਤੇ ਜਾ ਰਹੇ ਫਾਸ਼ੀਵਾਦੀ ਤੇ ਮਨੂੰਵਾਦੀ ਇਜੰਡੇ ਵਿਰੁੱਧ ਲਹਿਰ ਉਸਾਰਨ ਦੇ ਪ੍ਰਣ ਨਾਲ ਸਮਾਪਤ ਹੋ ਗਿਆ। ਇਸ ਦੋ ਰੋਜ਼ਾ ਇਜਲਾਸ ਵਿੱਚ 5 ਜ਼ਿਲਿਆਂ ਵਿੱਚੋਂ ਚੁਣੇ ਹੋਏ 100 ਡੈਲੀਗੇਟ ਸ਼ਾਮਲ ਹੋਏ। ਜਿਨ੍ਹਾਂ ਨੇ ਭਰਵੇਂ ਵਿਚਾਰ ਵਟਾਂਦਰੇ ਮਗਰੋਂ ਭਵਿੱਖ ਦੇ ਮੁੱਦਿਆਂ ਦੀ ਨਿਸ਼ਾਨਦੇਹੀ ਕਰਦਿਆਂ ਜੱਥੇਬੰਦੀ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਠੋਸ ਕਾਰਜ ਉਲੀਕੇ ਗਏ। ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਆਬਜ਼ਰਬਰ ਵਜੋਂ ਇਜਲਾਸ ਵਿੱਚ ਸ਼ਾਮਲ ਹੋਏ। ਬਿੱਕਰ ਸਿੰਘ ਹਥੋਆ ਨੇ ਸਰਗਰਮੀ ਦੀ ਮੁਲਾਂਕਣ ਰਿਪੋਰਟ ਪੇਸ਼ ਕੀਤੀ ਅਤੇ ਵਿਧਾਨ ਦਾ ਖਰੜਾ ਗੁਰਬਿੰਦਰ ਸਿੰਘ ਬੌੜਾਂ ਵੱਲੋਂ ਪੇਸ਼ ਕੀਤਾ ਗਿਆ। ਨਵੀਂ ਚੁਣੀ ਜੋਨਲ ਕਮੇਟੀ ਨੇ ਮੁਕੇਸ਼ ਮਲੌਦ ਅਤੇ ਬਿੱਕਰ ਸਿੰਘ ਹਥੋਆ ਨੂੰ ਕ੍ਰਮਵਾਰ ਜੋਨਲ ਪ੍ਰਧਾਨ ਅਤੇ ਜੋਨਲ ਸਕੱਤਰ ਚੁਣਿਆ ਹੈ। ਇਸ ਤੋਂ ਇਲਾਵਾ ਧਰਮਵੀਰ ਹਰੀਗੜ੍ਹ ਨੂੰ ਵਿੱਤ ਸਕੱਤਰ ਅਤੇ ਗੁਰਬਿੰਦਰ ਬੌੜਾਂ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਇਹਨਾਂ ਤੋਂ ਬਿਨਾਂ ਜਸਬੀਰ ਕੌਰ ਹੇੜੀਕੇ, ਬਲਰਾਜ ਲਾਂਗੜੀਆ, ਗੁਰਦਾਸ ਜਲੂਰ ਅਤੇ ਸ਼ਿੰਗਾਰਾ ਸਿੰਘ ਹੇੜੀਕੇ ਨੂੰ ਜ਼ੋਨਲ ਕਮੇਟੀ ਮੈਂਬਰ ਚੁਣਿਆ ਗਿਆ। ਜਸਬੀਰ ਕੌਰ ਹੇੜੀਕੇ ਵੱਲੋਂ ਮਨਰੇਗਾ ਸਕੀਮ ਨੂੰ ਖਤਮ ਕਰਕੇ ਜੀ ਰਾਮ ਜੀ ਵਿੱਚ ਤਬਦੀਲ ਕਰਨ ਦਾ ਸਖਤ ਵਿਰੋਧ ਕਰਨ ਅਤੇ ਮਨਰੇਗਾ ਨੂੰ ਮੁੜ ਬਹਾਲ ਕਰਨ। ਆਪ ਸਰਕਾਰ ਵੱਲੋਂ ਕੇਂਦਰ ਸਰਕਾਰ ਦੀ ਪੈੜ ਵਿੱਚ ਪੈੜ ਧਰਦਿਆਂ ਹਰ ਵਰਗ ਦੇ ਸੰਘਰਸ਼ ਨੂੰ ਡੰਡੇ ਦੇ ਜ਼ੋਰ ਤੇ ਕੁਚਲਣ ਅਤੇ ਲੋਕ ਆਵਾਜ਼ ਟੀਵੀ ਦੇ ਪੱਤਰਕਾਰ ਮਨਿੰਦਰਜੀਤ ਸਿੱਧੂ ਉੱਪਰ ਝੂਠਾ ਪਰਚਾ ਦਰਜ ਕਰਨ ਅਤੇ ਲੋਕ ਪੱਖੀ ਮੀਡੀਆ ਅਤੇ ਬੁੱਧੀਜੀਵੀਆਂ ਦੀ ਜੁਬਾਨਬੰਦੀ ਕਰਨ ਦੀ ਸਖ਼ਤ ਨਿੰਦਾ ਕੀਤੀ। ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਅਤੇ ਸਿਆਸੀ ਕੈਦੀਆਂ ਨੂੰ ਫੌਰੀ ਰਿਹਾ ਕਰਨ ਅਤੇ ਰਸੋਈ ਦੀਆਂ ਖੁਰਾਕ ਵਸਤਾਂ ਦੀ ਕੀਮਤ ਵਿੱਚ ਕਿਤੇ ਅਥਾਹ ਵਾਧਾ ਕਰਨ ਦੀ ਸਖ਼ਤ ਨਿੰਦਾ ਕਰਦਿਆਂ ਇਸ ਨੂੰ ਘਟਾਉਣ ਦਾ ਮਤਾ ਪੇਸ਼ ਕੀਤਾ ਗਿਆ। ਜਿਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ।