ਭਾਜਪਾ ਦੇ ਯੂਥ ਆਗੂ ਅੰਚਲ ਗਰਗ ਕਾਂਗਰਸ ਵਿਚ ਹੋਏ ਸ਼ਾਮਿਲ
ਭਵਾਨੀਗੜ੍ਹ , 26 ਅਗਸਤ (ਰਣਧੀਰ ਸਿੰਘ ਫੱਗੂਵਾਲਾ) - ਕਾਂਗਰਸ ਨੂੰ ਉਸ ਸਮੇਂ ਬਲ ਮਿਲਿਆ ਜਦੋਂ ਭਾਜਪਾ ਦੇ ਸੀਨੀਅਰ ਯੂਥ ਆਗੂ ਤੇ ਪਾਰਟੀ ਦੇ ਮੁੱਖ ਬੁਲਾਰੇ ਅੰਚਲ ਗਰਗ ਨੇ ਭਾਜਪਾ ਦੇ ਫੁੱਲ ਦਾ ਸਾਥ ਛੱਡਦਿਆਂ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਜਿਨ੍ਹਾਂ ਦਾ ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਸੁਵਾਗਤ ਕੀਤਾ । ਇਸ ਮੌਕੇ ਅੰਚਲ ਗਰਗ ਨੇ ਕਿਹਾ ਕਿ ਉਹ ਕਾਂਗਰਸ ਦੀ ਸਮਾਵੇਸ਼ੀ ਅਤੇ ਵਿਕਾਸਮੁਖੀ ਵਿਚਾਰਧਾਰਾ ਤੋਂ ਪ੍ਰਭਾਵਿਤ ਹਨ।
ਭਵਾਨੀਗੜ੍ਹ , 26 ਅਗਸਤ (ਰਣਧੀਰ ਸਿੰਘ ਫੱਗੂਵਾਲਾ) - ਕਾਂਗਰਸ ਨੂੰ ਉਸ ਸਮੇਂ ਬਲ ਮਿਲਿਆ ਜਦੋਂ ਭਾਜਪਾ ਦੇ ਸੀਨੀਅਰ ਯੂਥ ਆਗੂ ਤੇ ਪਾਰਟੀ ਦੇ ਮੁੱਖ ਬੁਲਾਰੇ ਅੰਚਲ ਗਰਗ ਨੇ ਭਾਜਪਾ ਦੇ ਫੁੱਲ ਦਾ ਸਾਥ ਛੱਡਦਿਆਂ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਜਿਨ੍ਹਾਂ ਦਾ ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਸੁਵਾਗਤ ਕੀਤਾ । ਇਸ ਮੌਕੇ ਅੰਚਲ ਗਰਗ ਨੇ ਕਿਹਾ ਕਿ ਉਹ ਕਾਂਗਰਸ ਦੀ ਸਮਾਵੇਸ਼ੀ ਅਤੇ ਵਿਕਾਸਮੁਖੀ ਵਿਚਾਰਧਾਰਾ ਤੋਂ ਪ੍ਰਭਾਵਿਤ ਹਨ। ਉਨ੍ਹਾਂ ਕਿਹਾ ਕਿ ਵਿਜੈ ਇੰਦਰ ਸਿੰਗਲਾ ਵੱਲੋਂ ਸੰਗਰੂਰ ਅਤੇ ਪੰਜਾਬ ਵਿੱਚ ਕਰਵਾਏ ਵਿਕਾਸ ਕਾਰਜਾਂ ਅਤੇ ਜਨਸੇਵਾ ਦੀ ਸੋਚ ਨੇ ਉਨ੍ਹਾਂ ਨੂੰ ਕਾਂਗਰਸ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਹੈ । ਉਨ੍ਹਾਂ ਭਰੋਸਾ ਦਿੱਤਾ ਕਿ ਉਹ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਨ ਅਤੇ ਲੋਕ ਹਿੱਤਾਂ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਵਿਜੈਇੰਦਰ ਸਿੰਗਲਾ ਨੇ ਅੰਚਲ ਗਰਗ ਦਾ ਕਾਂਗਰਸ ਪਰਿਵਾਰ ਵਿੱਚ ਸਵਾਗਤ ਕਰਦਿਆਂ ਕਿਹਾ ਕਿ ਸਰਗਰਮ ਨੌਜਵਾਨਾਂ ਦੇ ਪਾਰਟੀ ਨਾਲ ਜੁੜਨ ਨਾਲ ਸੰਗਠਨ ਨੂੰ ਹੋਰ ਮਜ਼ਬੂਤੀ ਮਿਲੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਲੋਕ-ਕੇਂਦਰਿਤ ਅਤੇ ਵਿਕਾਸਮੁਖੀ ਨੀਤੀਆਂ ਨਾਲ ਪੰਜਾਬ ਦੀ ਤਰੱਕੀ ਲਈ ਵਚਨਬੱਧ ਹੈ। ਇਸ ਮੌਕੇ ਬਲਾਕ ਪ੍ਰਧਾਨ ਗੁਰਦੀਪ ਸਿੰਘ ਘਰਾਚੋਂ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰੀ ਸਿੰਘ ਫੱਗੂਵਾਲਾ , ਰਣਜੀਤ ਸਿੰਘ ਤੂਰ, ਅਮਰਪਾਲ ਸਿੰਘ ਤੂਰ, ਹਰਪ੍ਰੀਤ ਸਿੰਘ ਬਾਜਵਾ, ਜਗਤਾਰ ਸਿੰਘ ਤੂਰ, ਗੁਰਪ੍ਰੀਤ ਸਿੰਘ ਕੰਧੋਲਾ, ਬਲਕਾਰ ਸਿੰਘ ਸਾਰੇ ਕੌਂਸਲਰ, ਮੰਗਤ ਸ਼ਰਮਾ, ਮਹੇਸ਼ ਕੁਮਾਰ ਮੇਸ਼ੀ, ਜਗਤਾਰ ਸ਼ਰਮਾਂ ਨਮਾਦਾ, ਸੋਨੀ ਪੰਨਵਾਂ , ਚੰਨੀ ਰਾਮਪੁਰਾ, ਬਿੱਟੂ ਖ਼ਾਨ, ਅਮਰੀਕ ਸਿੰਘ ਵਿੱਕੀ (ਸਾਬਕਾ ਕੌਂਸਲਰ), ਰਣਜੀਤ ਸਿੰਘ, ਗੋਰਾ ਲਾਲ ਆਦਿ ਹਾਜ਼ਰ ਸਨ ।