ਕੁਲਵਿੰਦਰ ਸਿੰਘ ਪ੍ਰਧਾਨ ਤੇ ਪਵਿੱਤਰ ਸਿੰਘ ਬਾਲਦ ਅਤੇ ਜਗਜੀਤ ਸਿੰਘ ਝਨੇੜੀ ਮੀਤ ਪ੍ਰਧਾਨ ਬਣੇ
ਭਵਾਨੀਗੜ੍ਹ, 23 ਅਗਸਤ (ਰਣਧੀਰ ਸਿੰਘ ਫੱਗੂਵਾਲਾ) - ਪੈਸਟੀਸਾਈਡਜ਼ ਯੂਨੀਅਨ ਦੀ ਮੀਟਿੰਗ ਹੋਈ, ਜਿਸ ਵਿਚ ਯੂਨੀਅਨ ਦੇ ਸਮੂਹ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ। ਇਸ ਮੌਕੇ ਕੁਲਵਿੰਦਰ ਸਿੰਘ ਨੂੰ ਯੂਨੀਅਨ ਦਾ ਪ੍ਰਧਾਨ,ਪਵਿੱਤਰ ਸਿੰਘ ਬਾਲਦ ਅਤੇ ਜਗਜੀਤ ਸਿੰਘ ਝਨੇੜੀ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ।
ਭਵਾਨੀਗੜ੍ਹ, 23 ਅਗਸਤ (ਰਣਧੀਰ ਸਿੰਘ ਫੱਗੂਵਾਲਾ) - ਪੈਸਟੀਸਾਈਡਜ਼ ਯੂਨੀਅਨ ਦੀ ਮੀਟਿੰਗ ਹੋਈ, ਜਿਸ ਵਿਚ ਯੂਨੀਅਨ ਦੇ ਸਮੂਹ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ। ਇਸ ਮੌਕੇ ਕੁਲਵਿੰਦਰ ਸਿੰਘ ਨੂੰ ਯੂਨੀਅਨ ਦਾ ਪ੍ਰਧਾਨ,ਪਵਿੱਤਰ ਸਿੰਘ ਬਾਲਦ ਅਤੇ ਜਗਜੀਤ ਸਿੰਘ ਝਨੇੜੀ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸੇ ਤਰ੍ਹਾਂ ਰੋਹਤਾਸ ਗੋਇਲ ਨੂੰ ਮੁੱਖ ਸਕੱਤਰ, ਮੁਹੰਮਦ ਰਿਆਜ਼ ਨੂੰ ਸਹਾਇਕ ਸਕੱਤਰ ਅਤੇ ਭਿੰਦਰ ਗੋਇਲ ਨੂੰ ਖਜ਼ਾਨਚੀ ਦੀ ਜ਼ਿੰਮੇਵਾਰੀ ਸੌਂਪੀ ਗਈ। ਵਿਕਾਸ ਕੁਮਾਰ ਅਤੇ ਸੈਂਟੀ ਕੁਮਾਰ ਨੂੰ ਸਰਪ੍ਰਸਤ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਪਰਦੀਪ ਸਿੰਘ ਨਦਾਮਪੁਰ, ਬਹਾਦਰ ਸਿੰਘ ਚੰਨੋਂ, ਪਰਵੀਨ ਕੁਮਾਰ ਭਵਾਨੀਗੜ੍ਹ, ਨਾਥ ਸਿੰਘ ਘਰਾਚੋਂ, ਪਵਿੱਤਰ ਸਿੰਘ ਬਲਿਆਲ, ਰਿੰਪੀ ਕਾਕੜਾ ਅਤੇ ਫੌਜੀ ਨਦਾਮਪੁਰ ਨੂੰ ਐਕਟਿਵ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ। ਨਵ-ਨਿਯੁਕਤ ਅਹੁਦੇਦਾਰਾਂ ਨੇ ਯੂਨੀਅਨ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਯੂਨੀਅਨ ਦੇ ਵੱਡੀ ਗਿਣਤੀ ਵਿਚ ਮੈਂਬਰ ਹਾਜ਼ਰ ਸਨ।