25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਸਹਿਯੋਗ ਸਕੂਲ ਆਫ਼ ਸਪੈਸ਼ਲ ਐਜੂਕੇਸ਼ਨ ਦੇ ਬੱਚਿਆਂ ਨੇ ਲਗਾਈ ਦੀਵਾਲੀ ਦੀ ਪ੍ਰਦਰਸ਼ਨੀ

ਸੰਗਰੂਰ, 25 ਅਕਤੂਬਰ (ਧੀਰਜ ਪਸੌਰੀਆ)-ਸਹਿਯੋਗ ਸਕੂਲ ਆਫ਼ ਸਪੈਸ਼ਲ ਐਜੂਕੇਸ਼ਨ ਥੱਲੇ (ਸੰਗਰੂਰ) ਦੇ ਵਿਦਿਆਰਥੀਆਂ ਵਲੋਂ ਡੀ. ਪੀ.

Ad Position 21
No active advertisement
ਅਜੀਤ ਡੈਸਕ 26-10-2026
ਸੰਗਰੂਰ, 25 ਅਕਤੂਬਰ (ਧੀਰਜ ਪਸੌਰੀਆ)-ਸਹਿਯੋਗ ਸਕੂਲ ਆਫ਼ ਸਪੈਸ਼ਲ ਐਜੂਕੇਸ਼ਨ ਥੱਲੇ (ਸੰਗਰੂਰ) ਦੇ ਵਿਦਿਆਰਥੀਆਂ ਵਲੋਂ ਡੀ.ਪੀ.ਐਸ. ਸਕੂਲ ਵਿੱਚ ਦੀਵਾਲੀ ਦੀ ਪ੍ਰਦਰਸ਼ਨੀ ਲਗਾਈ ਗਈ। ਇਸ ਪ੍ਰਦਰਸ਼ਨੀ ਬਾਰੇ ਜਾਣਕਾਰੀ ਦਿੰਦਿਆਂ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਰਜਿੰਦਰ ਕੌਰ ਮਾਨ ਅਤੇ ਸਕੂਲ ਦੇ ਇੰਚਾਰਜ ਮੈਡਮ ਜਸਪਾਲ ਕੌਰ ਨੇ ਦੱਸਿਆ ਕਿ ਇਸ ਪ੍ਰਦਰਸ਼ਨੀ ’ਚ ਮੋਮਬੱਤੀਆਂ, ਦੀਵੇ,ਪੇਂਟਿੰਗ,ਕਾਗ਼ਜ਼ ਦੀ ਟੋਕਰੀ, ਕਾਗ਼ਜ਼ ਦੇ ਫੁੱਲ,ਫੁੱਲਾਂ ਦੇ ਗਮਲੇ ਵਾਲਾ ਸਟੈਂਡ, ਸ਼ਾਗਨ ਵਾਲੀ ਥਾਲੀ, ਝੂਮਰ,ਕਲਮ ਸਟੈਂਡ ਆਦਿ ਵਸਤਾਂ ਤਿਆਰ ਕਰ ਕੇ ਸਕੂਲ ਦੇ ਬੱਚਿਆਂ ਨੇ ਆਪਣੀ ਕਲਾ ਅਤੇ ਹੁਨਰ ਦਿਖਾ ਕੇ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਪ੍ਰਦਰਸ਼ਨੀ ਲਈ ਪ੍ਰਿੰਸੀਪਲ ਇੰਦੂ ਬਾਲਾ, ਸੰਦੀਪ ਕੌਰ, ਜਸਪ੍ਰੀਤ ਕੌਰ ਨੀਲਮ ਤਿਵਾੜੀ, ਬਲਜੀਤ ਸਿੰਘ ਨੇ ਅਣਥੱਕ ਮਿਹਨਤ ਕੀਤੀ। ਸਹਿਯੋਗ ਸਕੂਲ ਦੇ ਪ੍ਰਬੰਧਕਾਂ ਨੇ ਇਸ ਸ਼ਾਨਦਾਰ ਪ੍ਰਦਰਸ਼ਨੀ ਨੂੰ ਸਫਲ ਬਣਾਉਣ ਲਈ ਡੀ.ਪੀ.ਐਸ. ਸਕੂਲ ਦੀ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਧੰਨਵਾਦ ਕਰਦਿਆਂ ਕਿਹਾ ਕਿ ਮਿਲੇ ਪਿਆਰ ਦੇ ਸਦਕਾ ਇਨ੍ਹਾਂ ਵਿਸ਼ੇਸ਼ ਬੱਚਿਆਂ ਨੂੰ ਆਪਣੀ ਕਲਾ ਅਤੇ ਹੁਨਰ ਦਿਖਾਉਣ ਲਈ ਮੌਕਾ ਮਿਲਿਆ ਹੈ। ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਡਾ. ਅਮਰਜੀਤ ਸਿੰਘ ਮਾਨ, ਪ੍ਰੋ ਸੰਤੋਖ ਕੌਰ, ਰੂਹੀ ਜੋਸ਼ੀ ਕੌਸ਼ਲ, ਜਸਵਿੰਦਰ ਕੁਮਾਰ, ਗੁਰਹਾਕਮ ਸਿੰਘ ਸ਼ਾਮ ਲਾਲ ਸਿੰਗਲਾ, ਜਗਦੇਵ ਸਿੰਘ ਸੋਹੀ ਅਤੇ ਪ੍ਰਹਲਾਦ ਸਿੰਘ ਨੇ ਬੱਚਿਆਂ ਵਲੋਂ ਲਗਾਈ ਗਈ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਮਾਲੇਰਕੋਟਲਾ ਪੁਲਿਸ ਵਲੋਂ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰਾਂ ’ਤੇ ਛਾਪੇਮਾਰੀ ਹਥੋਆ ਵਿਖੇ ਗੈਰ-ਕਾਨੂੰਨੀ ਨਸ਼ਾ ਛੁਡਾਊ... ਅਗਲੀ ਖ਼ਬਰ ਸਮਿਤ ਸਿੰਘ ਮਾਨ ਨੇ ਵੱਖ-ਵੱਖ ਪਿੰਡਾਂ ’ਚ ਕਾਂਗਰਸ ਪਾਰਟੀ ਦੀਆਂ ਨੀਤੀਆਂ ਬਾਰੇ ਜਾਣੂ ਕਰਵਾਇਆ
Ad Position 24