21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਜਸਪ੍ਰੀਤ ਕੌਰ ਮਿਸ ਤੀਜ ਚੁਣੀ ਗਈ ਸਾਨੀਆ ਨੇ ਦੂਜਾ ਅਤੇ ਸ਼ਿਖ਼ਾ ਸੂਦ ਨੇ ਤੀਜਾ ਸਥਾਨ ਕੀਤਾ ਹਾਸਿਲ

ਲੌਂਗੋਵਾਲ,19 ਅਗਸਤ (ਵਿਨੋਦ, ਖੰਨਾ)-ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 41ਵੀਂ ਬਰਸੀ ਸਥਾਨਕ ਅਨਾਜ ਮੰਡੀ ’ਚ ਮਨਾਉਣ ਸੰਬੰਧੀ ਛਿੜੇ ਵਿਵਾਦ ਨੂੰ ਲੈ ਕੇ ਮਾਰਕੀਟ ਕਮੇਟੀ ਚੀਮਾਂ ਦੇ ਚੇਅਰਮੈਨ ਦਰਸ਼ਨ ਸਿੰਘ ਗੀਤੀ ਮਾਨ ਨੇ ਅਕਾਲੀ ਦਲ (ਬਾਦਲ) ਵਲੋਂ ਲਗਾਏ ਦੋਸ਼ਾਂ ਦਾ ਖੰਡਨ ਕੀਤਾ ਹੈ। ਨਗਰ ਕੌਂਸਲ ਦਫਤਰ ਵਿਚ ਉਨ੍ਹਾ ਗੱਲਬਾਤ ਕਰਦਿਆਂ ਕਿਹਾ ਕਿ ਮਾਰਕੀਟ ਕਮੇਟੀ ਵਲੋਂ ਅਨਾਜ ਮੰਡੀ ਦਾ ਸਥਾਨ ਬਰਸੀ ਸਮਾਗਮ ਲਈ ਦੇਣ ਵਿਚ ਕੋਈ ਵੀ ਪੱਖਪਾਤ ਨਹੀਂ ਕੀਤਾ ਗਿਆ।

Ad Position 21
No active advertisement
ਲੌਂਗੋਵਾਲ ਵਿਖੇ ਬਰਸੀ ਮਨਾਉਣ ਨੂੰ ਲੈਕੇ ਪੱਖ ਪੇਸ਼ ਕਰਦੇ ਹੋਏ ਚੇਅਰਮੈਨ ਗੀਤੀ ਮਾਨ। ਤਸਵੀਰ - ਵਿਨੋਦ। 20-08-2026
ਲੌਂਗੋਵਾਲ,19 ਅਗਸਤ (ਵਿਨੋਦ, ਖੰਨਾ)-ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 41ਵੀਂ ਬਰਸੀ ਸਥਾਨਕ ਅਨਾਜ ਮੰਡੀ ’ਚ ਮਨਾਉਣ ਸੰਬੰਧੀ ਛਿੜੇ ਵਿਵਾਦ ਨੂੰ ਲੈ ਕੇ ਮਾਰਕੀਟ ਕਮੇਟੀ ਚੀਮਾਂ ਦੇ ਚੇਅਰਮੈਨ ਦਰਸ਼ਨ ਸਿੰਘ ਗੀਤੀ ਮਾਨ ਨੇ ਅਕਾਲੀ ਦਲ (ਬਾਦਲ) ਵਲੋਂ ਲਗਾਏ ਦੋਸ਼ਾਂ ਦਾ ਖੰਡਨ ਕੀਤਾ ਹੈ।ਨਗਰ ਕੌਂਸਲ ਦਫਤਰ ਵਿਚ ਉਨ੍ਹਾ ਗੱਲਬਾਤ ਕਰਦਿਆਂ ਕਿਹਾ ਕਿ ਮਾਰਕੀਟ ਕਮੇਟੀ ਵਲੋਂ ਅਨਾਜ ਮੰਡੀ ਦਾ ਸਥਾਨ ਬਰਸੀ ਸਮਾਗਮ ਲਈ ਦੇਣ ਵਿਚ ਕੋਈ ਵੀ ਪੱਖਪਾਤ ਨਹੀਂ ਕੀਤਾ ਗਿਆ।ਉਨ੍ਹਾ ਮੰਨਿਆ ਕਿ ਬਾਦਲ ਦਲ ਵਲੋਂ ਪਹਿਲਾ ਫੀਸ ਜਮ੍ਹਾਂ ਕਰਵਾਈ ਗਈ ਅਤੇ ਪੁਨਰ ਸੁਰਜੀਤ ਅਕਾਲੀ ਦਲ ਵਲੋਂ ਬਾਅਦ ’ਚ ਫੀਸ ਜਮ੍ਹਾਂ ਕਰਵਾਈ ਗਈ। ਗੀਤੀ ਮਾਨ ਨੇ ਕਿਹਾ ਕਿ ਪੁਨਰ ਸੁਰਜੀਤ ਅਕਾਲੀ ਦਲ ਨੇ ਸੰਤ ਲੌਂਗੋਵਾਲ ਦੀ ਬਰਸੀ ਮੌਕੇ ਧਾਰਮਿਕ ਸਮਾਗਮ ਲਈ ਜਗ੍ਹਾ ਮੰਗੀ ਗਈ ਸੀ, ਜਿਸ ਦੇ ਚਲਦਿਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ’ਚ ਇਨ੍ਹਾਂ ਨੂੰ ਸ਼ੈੱਡ ਵਾਲੀ ਥਾਂ ਦਿੱਤੀ ਗਈ ਹੈ ਅਤੇ ਸ਼੍ਰੋਮਣੀ ਆਕਾਲੀ ਦਲ ਬਾਦਲ ਨੂੰ ਖੁੱਲ੍ਹੇ ਗਰਾਊਂਡ ’ਚ ਬਰਸੀ ਮਨਾਉਣ ਲਈ ਜਗ੍ਹਾ ਦਿੱਤੀ ਗਈ। ਜਦ ਉਨ੍ਹਾਂ ਦਾ ਧਿਆਨ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਵਲੋ ਆਜ਼ਾਦੀ ਦਿਵਸ ਦੀ ਛੁੱਟੀ ਦੇ ਬਾਵਯੂਦ ਅਕਾਲੀ ਦਲ ਪੁਨਰ ਸੁਰਜੀਤ ਪਾਸੋਂ ਫੀਸ ਜਮ੍ਹਾਂ ਕਰਵਾਉਣ ਦੇ ਦੋਸ਼ਾਂ ਵੱਲ ਦਿਵਾਇਆ ਗਿਆ ਤਾਂ ਉਨ੍ਹਾਂ ਕਿਹਾ ਅਸੀਂ ਛੁੱਟੀ ਵਾਲੇ ਦਿਨ ਵੀ ਕੰਮ ਕਰਦੇ ਹਾਂ।ਇਸ ਮੌਕੇ ਪ੍ਰਧਾਨ ਰਛਪਾਲ ਕੌਰ ਢਿੱਲੋਂ,ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਬੰਟੀ ਮਾਨ,ਅੰਮ੍ਰਿਤਪਾਲ ਸਿੰਘ ਸਿੱਧੂ,ਬਲਵਿੰਦਰ ਸਿੰਘ ਢਿੱਲੋਂ ,ਸੁਖਪਾਲ ਬਾਜਵਾ ਆਦਿ ਨੇ ਕਿਹਾ ਕਿ ਧਾਰਮਿਕ ਪ੍ਰੋਗਰਾਮ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਹਿਲ ਦੇਣਾ ਕੋਈ ਗਲਤ ਕੰਮ ਨਹੀਂ ਹੈ। ਬਾਦਲ ਦਲ ਵਲੋਂ ਬੇਵਜਾ ਇਸ ਨੂੰ ਸਿਆਸੀ ਮੁੱਦਾ ਬਣਾਇਆ ਜਾ ਰਿਹਾ ਹੈ।ਆਮ ਲੋਕਾਂ ਦਾ ਕਹਿਣਾ ਹੈ ਪ੍ਰਸ਼ਾਸਨ ਵਲੋਂ ਦੋਵਾਂ ਹੀ ਅਕਾਲੀ ਦਲਾਂ ਨੂੰ ਸਮਾਗਮ ਦੀ ਆਗਿਆ ਦੇ ਕੇ ਮਾਰਕੀਟ ਕਮੇਟੀ ਨੇ ਨਵੀਂ ਸਮੱਸਿਆ ਖੜੀ ਕਰ ਦਿੱਤੀ ਹੈ।ਜਿਸ ਕਾਰਨ ਅਕਾਲੀ ਦਲਾਂ ਵਿਚ ਸਥਾਨਕ ਪੱਧਰ ਤੇ ਦੂਰੀਆ ਹੋਰ ਵਧ ਗਈਆਂ ਹਨ।
Ad Position 22
No active advertisement
ਪਿਛਲੀ ਖ਼ਬਰ ਤੀਆਂ ਦਾ ਤਿਉਹਾਰ ਮਨਾਇਆ ਪੰਜਾਬ ਸਰਕਾਰ ਦੇ ਵਾਅਦਿਆਂ ਤੋਂ ਅੱਕੇ ਕੰਪਿਊਟਰ ਅਧਿਆਪਕਾਂ ਨੇ ਕੀਤਾ ਅਰਥੀ ਫੂਕ ਮੁਜ਼ਾਹਰਾ ਅਗਲੀ ਖ਼ਬਰ ਕਾਸ਼ੀ ਤੋਂ ਆਈ ਪਵਿੱਤਰ ਮਿੱਟੀ ਨੂੰ ਲੈ ਕੇ ਭਾਜਪਾ ਆਗੂ ਗੁਰਦੁਆਰਾ ਸ੍ਰੀ ਰਵਿਦਾਸ ਅਹਿਮਦਗੜ੍ਹ ਪਹੁੰਚੇ
Ad Position 24