ਹਰਵਿੰਦਰ ਸਿੰਘ ਚੱਠਾ ਅਤੇ ਪੂਰਨ ਸਿੰਘ ਖਾਈ ਸ਼੍ਰੋ.ਅ.ਦ ਪੁਨਰ ਸੁਰਜੀਤ ਦੇ ਮੁੱਖ ਬੁਲਾਰੇ ਨਿਯੁਕਤ
ਸੁਨਾਮ ਊਧਮ ਸਿੰਘ ਵਾਲਾ, 10 ਅਗਸਤ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ ਅਤੇ ਜਿਲ੍ਹਾ ਪ੍ਰਧਾਨ ਰਾਮਪਾਲ ਸਿੰਘ ਬੈਹਣੀਵਾਲ ਵਲੋਂ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿਲ੍ਹਾ ਸੰਗਰੂਰ ਦੀ ਜਥੇਬੰਦੀ ਵਿੱਚ ਅਹਿਮ ਨਿਯੁਕਤੀਆਂ ਕੀਤੀਆ ਗਈਆ ਹਨ। ਜਿੰਨ੍ਹਾਂ ਵਿਚ ਸੂਬਾਈ ਮੁਲਾਜਮ ਆਗੂ ਇੰਜ: ਹਰਵਿੰਦਰ ਸਿੰਘ ਚੱਠਾ ਅਤੇ ਪੂਰਨ ਸਿੰਘ ਖਾਈ ਨੂੰ ਪਾਰਟੀ ਦੇ ਮੁੱਖ ਬੁਲਾਰੇ ਨਿਯੁਕਤ ਕੀਤਾ ਗਿਆ ਹੈ।
ਸੁਨਾਮ ਊਧਮ ਸਿੰਘ ਵਾਲਾ, 10 ਅਗਸਤ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ ਅਤੇ ਜਿਲ੍ਹਾ ਪ੍ਰਧਾਨ ਰਾਮਪਾਲ ਸਿੰਘ ਬੈਹਣੀਵਾਲ ਵਲੋਂ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿਲ੍ਹਾ ਸੰਗਰੂਰ ਦੀ ਜਥੇਬੰਦੀ ਵਿੱਚ ਅਹਿਮ ਨਿਯੁਕਤੀਆਂ ਕੀਤੀਆ ਗਈਆ ਹਨ। ਜਿੰਨ੍ਹਾਂ ਵਿਚ ਸੂਬਾਈ ਮੁਲਾਜਮ ਆਗੂ ਇੰਜ: ਹਰਵਿੰਦਰ ਸਿੰਘ ਚੱਠਾ ਅਤੇ ਪੂਰਨ ਸਿੰਘ ਖਾਈ ਨੂੰ ਪਾਰਟੀ ਦੇ ਮੁੱਖ ਬੁਲਾਰੇ ਨਿਯੁਕਤ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਉਕਤ ਦੋਵੇਂ ਆਗੂਆਂ ਵੱਲੋਂ ਮੁਲਾਜਮਾਂ ਦੇ ਹੱਕਾਂ ਲਈ ਸੂਬਾ ਪੱਧਰ ‘ਤੇ ਬਹੁਤ ਸੰਘਰਸ਼ ਲੜੇ ਗਏ ਹਨ। ਇਸ ਮੋਕੇ ਸੀਨੀਅਰ ਅਕਾਲੀ ਆਗੂ ਕੇਵਲ ਸਿੰਘ ਸ਼ੇਰੋਂ, ਭਰਪੂਰ ਸਿੰਘ ਸ਼ੇਰੋਂ, ਸਤਗੁਰ ਸਿੰਘ ਨਮੋਲ, ਸੁਖਪਾਲ ਸਿੰਘ ਗੁੱਜਰਾਂ, ਰਾਮ ਚੰਦਰ ਖਾਈ,ਰਣਜੀਤ ਸਿੰਘ ਸਿਆਲਕੋਟੀਆ, ਗੁਰਬਖਸ਼ੀਸ਼ ਸਿੰਘ ਵਿਰਕ, ਬਲਜੀਤ ਸਿੰਘ ਸਿੱਧੂ, ਸੁਖਵੰਤ ਸਿੰਘ ਚੀਮਾਂ, ਉਂਕਾਰ ਸਿੰਘ, ਰਘਵੀਰ ਸਿੰਘ ਘੱਗਾ, ਅਜੀਤ ਸਿੰਘ ਮੌਲਵੀਵਾਲਾ, ਹਰੀ ਸਿੰਘ ਆਦਿ ਆਗੂਆਂ ਵਲੋਂ ਇੰਨ੍ਹਾਂ ਉਕਤ ਆਗੂਆਂ ਦੀ ਨਿਯੁਕਤੀ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਪਰਮਿੰਦਰ ਸਿੰਘ ਢੀਂਡਸਾ ਅਤੇ ਰਾਮਪਾਲ ਸਿੰਘ ਬੈਹਣੀਵਾਲ ਦਾ ਧੰਨਵਾਦ ਕੀਤਾ ਗਿਆ ਹੈ।