09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਘੱਗਰ ਦਰਿਆ ’ਚ ਪਾਣੀ ਦਾ ਪੱਧਰ ਵਧਿਆ, ਖਨੌਰੀ ਆਰ.ਡੀ. 460 ਪੁਲ ’ਤੇ 739 ਫੁੱਟ ’ਤੇ ਪੁੱਜਿਆ

ਖਨੌਰੀ, 8 ਅਗਸਤ (ਬਲਵਿੰਦਰ ਸਿੰਘ ਥਿੰਦ) - ਹਿਮਾਚਲ ਪ੍ਰਦੇਸ਼ ਤੋਂ ਇਲਾਵਾ ਉੱਪਰਲੇ ਪਹਾੜੀ ਅਤੇ ਮੈਦਾਨੀ ਇਲਾਕਿਆਂ ਸਮੇਤ ਚੰਡੀਗੜ੍ਹ, ਪਟਿਆਲਾ, ਜ਼ੀਰਕਪੁਰ ਆਦਿ ਖੇਤਰਾਂ ਵਿੱਚ ਪਿਛਲੇ ਤਿੰਨ-ਚਾਰ ਦਿਨਾਂ ਦੌਰਾਨ ਹੋਈ ਭਾਰੀ ਬਰਸਾਤ ਦਾ ਅਸਰ ਹੁਣ ਖਨੌਰੀ ਨੇੜਿਓਂ ਲੰਘਦੇ ਬਹੁ ਚਰਚਿਤ ਘੱਗਰ ਦਰਿਆ ’ਤੇ ਵੀ ਦਿਖਾਈ ਦੇਣ ਲੱਗਾ ਹੈ। ਪਿਛਲੇ ਦੋ-ਤਿੰਨ ਦਿਨਾਂ ਤੋਂ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ।

Ad Position 21
No active advertisement
ਖ਼ਤਰੇ ਦੇ ਨਿਸ਼ਾਨ 753 ਫੁੱਟ ਤੋਂ ਹਾਲੇ ਕਾਫ਼ੀ ਹੇਠਾਂ; ਪਿਛਲੇ ਤਿੰਨ-ਚਾਰ ਦਿਨਾਂ ਦੀ ਬਰਸਾਤ ਕਾਰਨ ਪਾਣੀ ਦਾ ਵਹਾਅ ਲਗਾਤਾਰ ਵਧਿਆ 09-08-2026
ਖਨੌਰੀ, 8 ਅਗਸਤ (ਬਲਵਿੰਦਰ ਸਿੰਘ ਥਿੰਦ) - ਹਿਮਾਚਲ ਪ੍ਰਦੇਸ਼ ਤੋਂ ਇਲਾਵਾ ਉੱਪਰਲੇ ਪਹਾੜੀ ਅਤੇ ਮੈਦਾਨੀ ਇਲਾਕਿਆਂ ਸਮੇਤ ਚੰਡੀਗੜ੍ਹ, ਪਟਿਆਲਾ, ਜ਼ੀਰਕਪੁਰ ਆਦਿ ਖੇਤਰਾਂ ਵਿੱਚ ਪਿਛਲੇ ਤਿੰਨ-ਚਾਰ ਦਿਨਾਂ ਦੌਰਾਨ ਹੋਈ ਭਾਰੀ ਬਰਸਾਤ ਦਾ ਅਸਰ ਹੁਣ ਖਨੌਰੀ ਨੇੜਿਓਂ ਲੰਘਦੇ ਬਹੁ ਚਰਚਿਤ ਘੱਗਰ ਦਰਿਆ ’ਤੇ ਵੀ ਦਿਖਾਈ ਦੇਣ ਲੱਗਾ ਹੈ। ਪਿਛਲੇ ਦੋ-ਤਿੰਨ ਦਿਨਾਂ ਤੋਂ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਖਨੌਰੀ ਸਥਿਤ ਘੱਗਰ ਦਰਿਆ ਦੇ ਮੁੱਖ ਗੇਜ ਅਨੁਸਾਰ ਖ਼ਬਰ ਲਿਖੇ ਜਾਣ ਤੱਕ ਭਾਖੜਾ - ਘੱਗਰ ਦਰਿਆ ਸਾਈਫਨ ਆਰ.ਡੀ. 460 ਪੁਲ ’ਤੇ ਪਾਣੀ ਦਾ ਪੱਧਰ 739 ਫੁੱਟ ਦਰਜ ਕੀਤਾ ਗਿਆ। ਹਾਲਾਂਕਿ ਮੌਜੂਦਾ ਪਾਣੀ ਦਾ ਪੱਧਰ ਵਿਭਾਗ ਵੱਲੋਂ ਨਿਰਧਾਰਿਤ 753 ਫੁੱਟ ਦੇ ਖ਼ਤਰੇ ਦੇ ਨਿਸ਼ਾਨ ਤੋਂ ਕਰੀਬ 14 ਫੁੱਟ ਹੇਠਾਂ ਹੈ, ਜਿਸ ਕਾਰਨ ਫਿਲਹਾਲ ਹੜ੍ਹ ਜਾਂ ਕਿਸੇ ਵੱਡੇ ਖ਼ਤਰੇ ਵਾਲੀ ਸਥਿਤੀ ਨਹੀਂ ਹੈ। ਫਿਰ ਵੀ ਪਿਛਲੇ ਕੁੱਝ ਦਿਨਾਂ ਤੋਂ ਹੋ ਰਹੀ ਲਗਾਤਾਰ ਬਰਸਾਤ ਅਤੇ ਮੌਸਮ ਦੇ ਖ਼ਰਾਬ ਰਹਿਣ ਕਾਰਨ ਘੱਗਰ ਦੇ ਪਾਣੀ ਦੇ ਪੱਧਰ ਵਿੱਚ ਹੋਰ ਵਾਧਾ ਹੋਣ ਦੀ ਸੰਭਾਵਨਾ ਨੂੰ ਦੇਖਦਿਆਂ ਇਲਾਕਾ ਵਾਸੀਆਂ ਦੀ ਨਜ਼ਰ ਹੁਣ ਘੱਗਰ ਦੇ ਪਾਣੀ ’ਤੇ ਟਿਕੀ ਹੋਈ ਹੈ। ਇਸ ਸੀਜ਼ਨ ਵਿੱਚ ਦੂਜੀ ਵਾਰ ਵਧਿਆ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਜ਼ਿਕਰਯੋਗ ਹੈ ਕਿ ਇਸ ਮਾਨਸੂਨ ਸੀਜ਼ਨ ਦੌਰਾਨ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਦੂਜੀ ਵਾਰ ਵਧਿਆ ਹੈ। ਉੱਪਰਲੇ ਖੇਤਰਾਂ ਵਿੱਚ ਜੇਕਰ ਆਉਣ ਵਾਲੇ ਦਿਨਾਂ ਵਿੱਚ ਵੀ ਭਾਰੀ ਬਰਸਾਤ ਜਾਰੀ ਰਹਿੰਦੀ ਹੈ ਤਾਂ ਘੱਗਰ ਵਿੱਚ ਪਾਣੀ ਦੀ ਆਮਦ ਹੋਰ ਵਧ ਸਕਦੀ ਹੈ। ਇਸ ਕਾਰਨ ਘੱਗਰ ਦੇ ਕਿਨਾਰਿਆਂ ਅਤੇ ਬੰਨ੍ਹਾਂ ਨਾਲ ਲੱਗਦੇ ਇਲਾਕਿਆਂ ਦੇ ਲੋਕ ਵੀ ਪਾਣੀ ਦੇ ਪੱਧਰ ’ਤੇ ਲਗਾਤਾਰ ਨਜ਼ਰ ਰੱਖ ਰਹੇ ਹਨ। ਪਿਛਲੇ ਸਾਲ 752 ਫੁੱਟ ਤੱਕ ਪੁੱਜਿਆ ਸੀ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਇਹ ਵੀ ਵਰਨਣਯੋਗ ਹੈ ਕਿ ਪਿਛਲੇ ਸਾਲ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਕਰੀਬ 752 ਫੁੱਟ ਤੱਕ ਪਹੁੰਚ ਗਿਆ ਸੀ ਅਤੇ ਕਈ ਦਿਨਾਂ ਤੱਕ ਇਸ ਦੇ ਆਸ-ਪਾਸ ਹੀ ਬਣਿਆ ਰਿਹਾ ਸੀ। ਉਸ ਸਮੇਂ ਇਲਾਕੇ ਦੇ ਲੋਕਾਂ ਵੱਲੋਂ ਦਿਨ-ਰਾਤ ਘੱਗਰ ਦੇ ਬੰਨ੍ਹਾਂ ’ਤੇ ਪਹਿਰਾ ਦੇ ਕੇ ਕਮਜ਼ੋਰ ਥਾਵਾਂ ਦੀ ਨਿਗਰਾਨੀ ਕੀਤੀ ਗਈ ਸੀ ਅਤੇ ਜਿੱਥੇ ਵੀ ਬੰਨ੍ਹ ਕਮਜ਼ੋਰ ਹੋਣ ਦੀ ਸੰਭਾਵਨਾ ਨਜ਼ਰ ਆਈ, ਉੱਥੇ ਤੁਰੰਤ ਮਜ਼ਬੂਤੀ ਦਾ ਕੰਮ ਕੀਤਾ ਗਿਆ। ਲੋਕਾਂ ਅਤੇ ਪ੍ਰਸ਼ਾਸਨ ਦੀ ਚੌਕਸੀ ਕਾਰਨ ਉਸ ਸਮੇਂ ਵੱਡੇ ਨੁਕਸਾਨ ਤੋਂ ਬਚਾਅ ਰਿਹਾ ਸੀ। ਘੱਗਰ ਦਰਿਆ ਵਿੱਚ ਲੱਗੇ ਮਾਪ ਯੰਤਰ ’ਤੇ ਖ਼ਤਰੇ ਦੇ ਨਿਸ਼ਾਨ ਵਿੱਚ ਕੀਤਾ ਗਿਆ ਸੋਧ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਡਰੇਨੇਜ ਵਿਭਾਗ ਵੱਲੋਂ ਪਿਛਲੇ ਸਾਲ ਤੱਕ ਘੱਗਰ ਦਰਿਆ ਲਈ ਖ਼ਤਰੇ ਦਾ ਨਿਸ਼ਾਨ 748 ਫੁੱਟ ਮੰਨਿਆ ਜਾਂਦਾ ਸੀ। ਪਰ ਪਿਛਲੇ ਸਾਲ ਘੱਗਰ ਵਿੱਚ ਪਾਣੀ ਦਾ ਪੱਧਰ ਲਗਾਤਾਰ ਕਈ ਦਿਨਾਂ ਤੱਕ ਕਰੀਬ 752 ਫੁੱਟ ਰਹਿਣ ਦੇ ਬਾਵਜੂਦ ਦਰਿਆ ਦੇ ਬੰਨ੍ਹਾਂ ਦੇ ਸਹੀ-ਸਲਾਮਤ ਰਹਿਣ ਅਤੇ ਕਿਸੇ ਵੱਡੀ ਤਬਾਹੀ ਤੋਂ ਬਚਾਅ ਹੋਣ ਤੋਂ ਬਾਅਦ ਵਿਭਾਗ ਵੱਲੋਂ ਇਸ ਵਾਰ ਸੋਧੇ ਹੋਏ ਚਾਰਟ ਅਨੁਸਾਰ ਖ਼ਤਰੇ ਦਾ ਨਿਸ਼ਾਨ 753 ਫੁੱਟ ਮੰਨਿਆ ਜਾ ਰਿਹਾ ਹੈ। ਫਿਲਹਾਲ ਘੱਗਰ ਦਰਿਆ ਦਾ ਪਾਣੀ 739 ਫੁੱਟ ’ਤੇ ਚੱਲ ਰਿਹਾ ਹੈ ਅਤੇ ਖ਼ਤਰੇ ਦੇ ਨਿਸ਼ਾਨ ਤੋਂ ਕਾਫ਼ੀ ਹੇਠਾਂ ਹੈ। ਇਸ ਦੇ ਬਾਵਜੂਦ ਉੱਪਰਲੇ ਖੇਤਰਾਂ ਵਿੱਚ ਜਾਰੀ ਬਰਸਾਤ ਦੇ ਮੱਦੇਨਜ਼ਰ ਆਉਣ ਵਾਲੇ ਦਿਨਾਂ ਵਿੱਚ ਪਾਣੀ ਦੇ ਪੱਧਰ ’ਤੇ ਨਿਰੰਤਰ ਨਿਗਰਾਨੀ ਰੱਖਣੀ ਜ਼ਰੂਰੀ ਹੈ। ਇਲਾਕਾ ਵਾਸੀਆਂ ਵੱਲੋਂ ਵੀ ਪ੍ਰਸ਼ਾਸਨ ਅਤੇ ਡਰੇਨੇਜ ਵਿਭਾਗ ਤੋਂ ਘੱਗਰ ਦੇ ਬੰਨ੍ਹਾਂ ਦੀ ਲਗਾਤਾਰ ਜਾਂਚ ਅਤੇ ਕਮਜ਼ੋਰ ਥਾਵਾਂ ਨੂੰ ਪਹਿਲ ਦੇ ਆਧਾਰ ’ਤੇ ਮਜ਼ਬੂਤ ਕਰਨ ਦੀ ਉਮੀਦ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੇ ਚੈੱਕ ਵੰਡੇ ਅਗਲੀ ਖ਼ਬਰ ਅਣਪਛਾਤੇ ਵਿਅਕਤੀ ਦੀ ਇਲਾਜ ਦੌਰਾਨ ਮੌਤ
Ad Position 24