10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਹੋਮਿਓਪੈਥੀ ਸਿਸਟਮ ਨੂੰ ਘਰ-ਘਰ ਵਿੱਚ ਲੈ ਕੇ ਜਾਣ ਦਾ ਦਿੱਤਾ ਸੱਦਾ <br/>

Ad Position 21
No active advertisement
ਅਜੀਤ ਡੈਸਕ 11-04-2026
ਸੰਗਰੂਰ, 10 ਅਪ੍ਰੈਲ (ਧੀਰਜ ਪਸ਼ੌਰੀਆ)-ਹੋਮਿਓਪੈਥਿਕ ਦਿਵਸ ਮੌਕੇ ਹੋਮਿਓਪੈਥਿਕ ਮਾਹਰ ਡਾ. ਅਮਰਜੀਤ ਸਿੰਘ ਮਾਨ ਨੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਹੋਮਿਉਪੈਥੀ ਸਿਸਟਮ ਨੂੰ ਘਰ-ਘਰ ਲੈ ਕੇ ਜਾਇਆ ਜਾਵੇ ਕਿਉਂਕਿ ਹੋਮਿਉਪੈਥੀ ਪ੍ਰਣਾਲੀ ਪੁਰਾਣੀਆਂ ਬਿਮਾਰੀਆਂ, ਮਾਨਸਿਕ ਰੋਗਾਂ ਦੇ ਨਾਲ ਨਾਲ ਪਸ਼ੂਆਂ ਦੀਆਂ ਬਿਮਾਰੀਆਂ ਆਦਿ ਵਿੱਚ ਬਹੁਤ ਹੀ ਲਾਭਦਾਇਕ ਹੈ | ਉਨ੍ਹਾਂ ਕਿਹਾ ਕਿ ਹੁਣ ਇਸ ਪੈਥੀ ਨੂੰ ਵਿਕਸਿਤ ਕਰਨ ਲਈ ਪੰਜਾਬ ਸਰਕਾਰ ਵੀ ਬਹੁਤ ਕੁੱਝ ਕਰ ਰਹੀ ਹੈ | ਮਸਤੂਆਣਾ ਸਾਹਿਬ ਵਿਖੇ ਸਰਕਾਰੀ ਹੋਮਿਓਪੈਥਿਕ ਮੈਡੀਕਲ ਕਾਲਜ ਮਨਜ਼ੂਰ ਹੋ ਚੁੱਕਾ ਹੈ | ਹੋਮਿਓਪੈਥਿਕ ਵਿਭਾਗ ਵਿੱਚ ਖਾਲੀ ਪਈਆਂ ਪੋਸਟਾਂ ਨੂੰ ਭਰਨ ਦੀ ਵੀ ਮਨਜ਼ੂਰੀ ਮਿਲ ਚੁੱਕੀ ਹੈ | ਉਨ੍ਹਾਂ ਮੰਗ ਕੀਤੀ ਕਿ ਪੰਜਾਬ ਵਿੱਚ ਖੁੱਲ ਚੁੱਕੇ ਅਤੇ ਖੁੱਲਣ ਜਾ ਰਹੇ ਆਮ ਆਦਮੀ ਮਹੱਲਾ ਕਲੀਨਿਕਾਂ ਵਿੱਚ ਹੋਮਿਉਪੈਥੀ ਯੂਨਿਟ ਵੀ ਸਥਾਪਿਤ ਕੀਤੇ ਜਾਣ ਤਾਂ ਜੋ ਵੱਧ ਤੋਂ ਵੱਧ ਲੋਕ ਹੋਮਿਉਪੈਥੀ ਪ੍ਰਣਾਲੀ ਦਾ ਲਾਭ ਉਠਾ ਸਕਣ |

Ad Position 22
No active advertisement
ਪਿਛਲੀ ਖ਼ਬਰ ਸਿਹਤ ਡਿਸਪੈਂਸਰੀ ਦੇ ਲੈਂਟਰ 'ਤੇ ਲਾਏ ਪੈਚਾਂ ਦੀ ਵੀਡੀਓ ਵਾਇਰਲ ਹੋਣ ਬਾਅਦ ਐੱਸ.ਡੀ.ਐੱਮ ਲਹਿਰਾ ਨੇ ਕੀਤਾ ਡਿਸਪੈਂਸਰੀ ਦਾ... ਅਗਲੀ ਖ਼ਬਰ ਪੰਜਾਬ ਸਰਕਾਰ ਨਸ਼ੇ, ਗੈਂਗਸਟਰਵਾਦ ਅਤੇ ਹੋਰ ਗੰਭੀਰ ਅਪਰਾਧਾਂ 'ਤੇ ਕਾਬੂ ਪਾਉਣ ਵਿਚ ਅਸਫ਼ਲ-ਕਮਲ ਧਾਲੀਵਾਲ <br/>
Ad Position 24