22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਪ੍ਰਾਪਰਟੀ ਡੀਲਰਾਂ ਦਾ ਵਫ਼ਦ ਮੰਗਾਂ ਨੂੰ ਲੈ ਕੇ ਸੁਖਬੀਰ ਸਿੰਘ ਸੁੱਖੀ ਨੂੰ ਮਿਲਿਆ <br/>

Ad Position 21
No active advertisement
ਅਜੀਤ ਡੈਸਕ 01-03-2026
ਧੂਰੀ, 28 ਫਰਵਰੀ (ਲਖਵੀਰ ਸਿੰਘ ਧਾਂਦਰਾ) - ਪ੍ਰੋਪਰਟੀ ਡੀਲਰ ਐਸੋਸੀਏਸ਼ਨ ਧੂਰੀ ਦੇ ਆਗੂਆਂ ਦਾ ਵਫ਼ਦ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਧਾਨ ਅਸੀਸ ਢੰਡ ਦੀ ਅਗਵਾਈ ਹੇਠ ਮੁੱਖ ਮੰਤਰੀ ਭਗਵੰਤ ਮਾਨ ਦੇ ਓ.ਐਸ.ਡੀ. ਸੁਖਬੀਰ ਸਿੰਘ ਸੁੱਖੀ ਨੂੰ ਮਿਲਿਆ, ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੋਪਰਟੀ ਡੀਲਰ ਐਸੋਸੀਏਸ਼ਨ ਧੂਰੀ ਦੇ ਪ੍ਰਧਾਨ ਅਸੀਸ ਢੰਡ ਨੇ ਦੱਸਿਆ ਕਿ ਓ.ਐਸ.ਡੀ. ਸੁੱਖੀ ਨੇ ਪ੍ਰੋਪਰਟੀ ਡੀਲਰਾਂ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਅਤੇ ਉਨ੍ਹਾਂ ਦੀਆਂ ਮੰਗਾਂ ਦੇ ਹੱਲ ਲਈ ਸੰਬੰਧਿਤ ਅਧਿਕਾਰੀਆਂ ਨੂੰ ਤੁਰੰਤ ਨਿਰਦੇਸ਼ ਦਿੱਤੇ | ਇਸ ਮੌਕੇ ਪ੍ਰੋਪਰਟੀ ਡੀਲਰ ਐਸੋਸੀਏਸ਼ਨ ਧੂਰੀ ਦੇ ਪ੍ਰਧਾਨ ਅਸੀਸ ਢੰਡ ਨੇ ਕਿਹਾ ਕਿ ਉਹ ਪ੍ਰੋਪਰਟੀ ਡੀਲਰਾਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ | ਇਸ ਮੌਕੇ ਕੌਂਸਲਰ ਪੁਸ਼ਪਿੰਦਰ ਸ਼ਰਮਾ, ਸਾਬਕਾ ਕੌਂਸਲਰ ਅਸ਼ਵਨੀ ਧੀਰ, ਆਪ ਆਗੂ ਸੰਦੀਪ ਬਾਂਸਲ, ਵਾਇਸ ਪ੍ਰਧਾਨ ਸੋਨੂੰ ਹੇੜੀਕੇ, ਰਾਕੇਸ਼ ਕੁਮਾਰ, ਖ਼ਜ਼ਾਨਚੀ ਗੋਪਾਲ ਸਿੰਗਲਾ, ਲਖਵੀਰ ਸਿੰਘ ਧਾਂਦਰਾ, ਰੋਮੀ ਢੰਡ, ਬਬਲੂ ਢੰਡ, ਮੂਨੀਸ ਵੋਹਰਾ, ਗੱਗੀ ਖੁਰਮੀ, ਪ੍ਰੀਤ ਧੂਰੀ, ਰਜਿੰਦਰ ਕੁਮਾਰ ਬਾਬਾ, ਪੁਸ਼ਪਿੰਦਰ ਸਿੰਘ, ਸਤਿੰਦਰ, ਪਿੰਕੀ, ਜਿੰਮੀ ਗਰਗ, ਕਿ੍ਸ਼ਨ ਮਿੱਤਲ, ਚੰਦਨ, ਸ਼ੰਕਰ, ਰਾਜੂ ਅਤੇ ਹੋਰ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਰਵ ਸਿੱਖਿਆ ਅਭਿਆਨ ਦੇ ਨਾਨ ਟੀਚਿੰਗ ਸਟਾਫ਼ 'ਤੇ ਤਸ਼ੱਦਦ ਦੀ ਨਿਖੇਧੀ <br/> ਅਗਲੀ ਖ਼ਬਰ ਸੂਫ਼ੀ ਗਾਇਕ ਖ਼ਾਨ ਸਾਬ ਨੇ ਰੱਬ ਦੇ ਘਰ ਮੱਕਾ ਸ਼ਰੀਫ਼ 'ਚ ਉਮਰਾ ਕੀਤਾ <br/>
Ad Position 24