15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

'ਆਪਰੇਸ਼ਨ ਪਰਹਾਰ' ਦਰਮਿਆਨ ਸੰਗਰੂਰ ਦੇ ਕੌਲਾ ਪਾਰਕ 'ਚ ਚੱਲੀਆਂ ਗੋਲੀਆਂ <br/>

Ad Position 21
No active advertisement
ਅਜੀਤ ਡੈਸਕ 23-01-2026
ਸੰਗਰੂਰ, 22 ਜਨਵਰੀ (ਦਮਨਜੀਤ ਸਿੰਘ) - ਸ਼ਹਿਰ ਅੰਦਰ ਖੁੱਲ੍ਹੇਆਮ ਸ਼ਰਾਬ ਪੀਣ ਲਈ ਕੇਂਦਰ ਬਿੰਦੂ ਬਣੇ ਕੌਲਾ ਪਾਰਕ ਵਿਚ ਬੀਤੀ ਰਾਤ ਇੱਕ ਵਾਰੀ ਫੇਰ ਇਕ ਵੱਡਾ ਲੜਾਈ ਝਗੜਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ | ਰੋਜ਼ਾਨਾ ਵਾਂਗ ਹੀ ਲੜਾਈ ਝਗੜਿਆਂ ਲਈ ਮਸ਼ਹੂਰ ਇਸ ਕੌਲਾ ਪਾਰਕ ਵਿਚ ਬੀਤੀ ਰਾਤ ਦੋ ਧਿਰਾਂ ਵਿਚਾਲੇ ਹੋਇਆ ਝਗੜਾ ਇਸ ਕਦਰ ਵਧ ਗਿਆ ਕਿ ਝਗੜੇ ਦੌਰਾਨ ਗੋਲੀਆਂ ਚੱਲ ਪਈਆਂ | ਥਾਣਾ ਸਿਟੀ ਸੰਗਰੂਰ ਪੁਲਿਸ ਵਲੋਂ ਇਸ ਮਾਮਲੇ ਸਬੰਧੀ ਦਰਜ ਕੀਤੇ ਗਏ ਮੁਕੱਦਮੇ ਮੁਤਾਬਿਕ ਪੁਲਿਸ ਨੰੂ ਇਤਲਾਹ ਮਿਲੀ ਕਿ ਬੀਤੀ ਕੱਲ੍ਹ 21 ਜਨਵਰੀ ਦੀ ਰਾਤ ਨੰੂ ਕੌਲਾ ਪਾਰਕ ਵਿਚਲੇ ਫਰੈਂਡਜ਼ ਫੂਡ ਨਾਮ ਦੀ ਦੁਕਾਨ ਦੇ ਸਾਹਮਣੇ ਪਾਰਕਿੰਗ ਵਾਲੀ ਜਗ੍ਹਾ ਵਿਚ ਕੁਝ ਨਾਮਾਲੂਮ ਲੜਕਿਆਂ ਦਾ ਆਪਸ ਝਗੜਾ ਹੋ ਗਿਆ ਸੀ | ਜਿਸ ਝਗੜੇ ਦੌਰਾਨ ਕਿਸੇ ਨਾਮਾਲੂਮ ਵਿਅਕਤੀ ਵੱਲੋਂ ਦੂਸਰੀ ਧਿਰ ਨੰੂ ਡਰਾਉਣ ਧਮਕਾਉਣ ਦੀ ਨੀਅਤ ਸਦਕਾ ਅਸਲੇ ਨਾਲ ਦੋ-ਤਿੰਨ ਹਵਾਈ ਫ਼ਾਇਰ ਵੀ ਕੀਤੇ ਗਏ ਹਨ | ਝਗੜੇ ਦੌਰਾਨ ਚੱਲੀਆਂ ਇਨ੍ਹਾਂ ਗੋਲੀਆਂ ਨਾਲ ਕਿਸੇ ਵੀ ਵਿਅਕਤੀ ਦਾ ਦੁਕਾਨ ਦਾ ਕੋਈ ਜਾਨੀ-ਮਾਲੀ ਨੁਕਸਾਨ ਹੋਣਾ ਨਹੀਂ ਪਾਇਆ ਗਿਆ ਅਤੇ ਫ਼ਾਇਰ ਕਰਨ ਵਾਲੇ ਵਿਅਕਤੀ ਇਸ ਘਟਨਾ ਉਪਰੰਤ ਅਸਲੇ ਸਮੇਤ ਮੌਕੇ ਤੋਂ ਫ਼ਰਾਰ ਹੋ ਗਏ | ਪੁਲਿਸ ਵੱਲੋਂ ਇਤਲਾਹ ਦੇ ਆਧਾਰ 'ਤੇ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ਼ ਕਰ ਕੇ ਤਫ਼ਤੀਸ਼ ਆਰੰਭ ਦਿੱਤੀ ਗਈ ਹੈ | ਜ਼ਿਕਰਯੋਗ ਹੈ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਜਿਸ ਵਿਚ ਕੌਲਾ ਪਾਰਕ ਅੰਦਰ ਲੜਾਈ ਝਗੜਾ ਹੋਇਆ ਹੋਵੇ ਕਿਉਂਕਿ ਸ਼ਾਮ ਪੈਂਦਿਆਂ ਹੀ ਇਹ ਮਾਰਕਿਟ ਸ਼ਰਾਬੀਆਂ ਦਾ ਅੱਡਾ ਬਣ ਜਾਂਦੀ ਹੈ ਅਤੇ ਇਸੇ ਦੇ ਚੱਲਦਿਆਂ ਰੋਜ਼ਾਨਾ ਵਾਂਗ ਹੀ ਇੱਥੇ ਕਿਸੇ ਨਾ ਕਿਸੇ ਗੱਲ ਨੰੂ ਲੈ ਕੇ ਛੋਟੇ ਵੱਡੇ ਝਗੜੇ ਆਮ ਹੀ ਹੁੰਦੇ ਰਹਿੰਦੇ ਹਨ | ਬੀਤੇ ਰਾਤ ਹੋਏ ਝਗੜੇ ਦੌਰਾਨ ਗੋਲੀਆਂ ਚੱਲਣ ਕਾਰਨ ਜਿੱਥੇ ਸ਼ਹਿਰ ਵਾਸੀਆਂ ਵਿਚ ਸਹਿਮ ਦਾ ਮਾਹੌਲ ਹੈ ਉੱਥੇ ਹੀ ਕੌਲਾ ਪਾਰਕ ਸਥਿਤ ਦੁਕਾਨਦਾਰਾਂ ਅੰਦਰ ਵੀ ਅਜਿਹੀਆਂ ਘਟਨਾਵਾਂ ਨੰੂ ਲੈ ਕੇ ਡਰ ਬਣਿਆ ਹੋਇਆ ਹੈ | ਇੱਥੇ ਇਹ ਵੀ ਦੱਸਣਯੋਗ ਹੈ ਕਿ ਇੱਕ ਪਾਸੇ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਵੱਲੋਂ ਸੂਬੇ ਅੰਦਰ 72 ਘੰਟਿਆਂ ਦੀ ਅਪਰੇਸ਼ਨ ਪਰਹਾਰ ਚਲਾ ਕੇ ਗੈਂਗਸਟਰਾਂ ਅਤੇ ਮਾੜੇ ਅਨਸਰਾਂ ਖ਼ਿਲਾਫ਼ ਸਖ਼ਤ ਕਦਮ ਚੁੱਕੇ ਜਾਣ ਦੀ ਗੱਲ ਕੀਤੀ ਜਾ ਰਹੀ ਹੈ ਅਤੇ ਦੂਸਰੇ ਪਾਸੇ ਸੰਗਰੂਰ ਦੇ ਮੁੱਖ ਬਾਜ਼ਾਰ ਵਿਚ ਕੁਝ ਲੜਕਿਆਂ ਵੱਲੋਂ ਸ਼ਰ੍ਹੇਆਮ ਗੋਲੀਆਂ ਚਲਾ ਕੇ ਫ਼ਰਾਰ ਹੋ ਜਾਣ ਦੀ ਘਟਨਾ ਸਾਹਮਣੇ ਆਉਣ ਨਾਲ ਪੁਲਿਸ ਦੇ ਇਸ ਅਪਰੇਸ਼ਨ ਪਰਹਾਰ ਦੀ ਮੁਸਤੈਦੀ 'ਤੇ ਵੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੁੰਦੇ ਹਨ |
ਜਲਦ ਫੜ ਲਏ ਜਾਣਗੇ ਗੋਲੀਆਂ ਚਲਾਉਣ ਵਾਲੇ ਨੌਜਵਾਨ - ਡੀ.ਐਸ.ਪੀ. ਸੁਖਦੇਵ ਸਿੰਘ
ਸੰਗਰੂਰ: - ਕੌਲਾ ਪਾਰਕ ਮਾਰਕਿਟ ਵਿਚ ਬੀਤੀ ਰਾਤ ਹੋਏ ਲੜਾਈ ਝਗੜੇ ਦੌਰਾਨ ਗੋਲੀਆਂ ਚੱਲਣ ਦੀ ਘਟਨਾ ਵਾਪਰਨ ਸਬੰਧੀ ਡੀ.ਐਸ.ਪੀ. ਸੰਗਰੂਰ ਸੁਖਦੇਵ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਿਟੀ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ਼ ਕਰ ਕੇ ਇਸ ਘਟਨਾ ਦੀ ਬਾਰੀਕੀ ਨਾਲ ਜਾਂਚ ਆਰੰਭ ਦਿੱਤੀ ਹੈ | ਉਨ੍ਹਾਂ ਕਿਹਾ ਕਿ ਇਸ ਘਟਨਾ ਨੰੂ ਅੰਜਾਮ ਦੇਣ ਵਾਲੇ ਨੌਜਵਾਨ ਜਲਦ ਹੀ ਪੁਲਿਸ ਦੀ ਗਿ੍ਫ਼ਤ ਵਿਚ ਹੋਣਗੇ |

Ad Position 22
No active advertisement
ਪਿਛਲੀ ਖ਼ਬਰ 19 ਵਾਹਨਾਂ ਦੇ ਚਲਾਨ, 4 ਲੱਖ ਤੋਂ ਵੱਧ ਜੁਰਮਾਨਾ ਵਸੂਲਿਆ-ਬਾਂਸਲ <br/> ਅਗਲੀ ਖ਼ਬਰ ਟਰੈਵਲ ਏਜੰਟ ਵਲੋਂ 5 ਲੱਖ ਦੀ ਠੱਗੀ ਮਾਰਨ 'ਤੇ ਪੁਲਿਸ ਵਲੋਂ ਮਾਮਲਾ ਦਰਜ <br/>
Ad Position 24