25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਪੰਜਾਬ ਦੀ ਤਰੱਕੀ ਤੇ ਖ਼ੁਸ਼ਹਾਲੀ ਦੀ ਲਹਿਰ ਹੈ ਭਾਜਪਾ-ਅਕਾਲੀ ਦਲ ਗੱਠਜੋੜ- ਸਮਾਧ ਭਾਈ

ਮੋਗਾ, 25 ਨਵੰਬਰ (ਗੁਰਤੇਜ ਸਿੰਘ ਬੱਬੀ)-ਪੰਜਾਬ ਦੀ ਤਰੱਕੀ ਤੇ ਖ਼ੁਸ਼ਹਾਲੀ ਦੀ ਲਹਿਰ ਹੈ ਭਾਜਪਾ ਅਕਾਲੀ ਦਲ ਗੱਠਜੋੜ ਅਤੇ ਅੱਜ ਆਪ ਸਰਕਾਰ ਦੇ ਰਾਜ ਵਿਚ ਡੁੱਬੇ ਹੋਏ ਪੰਜਾਬ ਨੂੰ ਵੱਡੇ ਸਹਾਰੇ ਦੀ ਲੋੜ ਹੈ ਅਤੇ ਇਹ ਸਹਾਰਾ ਭਾਜਪਾ ਅਕਾਲੀ ਦਲ ਹੀ ਬਣ ਸਕਦਾ ਹੈ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਸ਼ਾਨੋ ਸ਼ੌਕਤ ਨਾਲ ਬਣੇਗੀ। ਇਹ ਪ੍ਰਗਟਾਵਾ ਭਾਜਪਾ ਦੇ ਜ਼ਿਲ੍ਹਾ ਕਿਸਾਨ ਆਗੂ ਜਗਮੋਹਣ ਸਿੰਘ ਸਮਾਧ ਭਾਈ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।

Ad Position 21
No active advertisement
ਅਜੀਤ ਡੈਸਕ 26-11-2026
ਮੋਗਾ, 25 ਨਵੰਬਰ (ਗੁਰਤੇਜ ਸਿੰਘ ਬੱਬੀ)-ਪੰਜਾਬ ਦੀ ਤਰੱਕੀ ਤੇ ਖ਼ੁਸ਼ਹਾਲੀ ਦੀ ਲਹਿਰ ਹੈ ਭਾਜਪਾ ਅਕਾਲੀ ਦਲ ਗੱਠਜੋੜ ਅਤੇ ਅੱਜ ਆਪ ਸਰਕਾਰ ਦੇ ਰਾਜ ਵਿਚ ਡੁੱਬੇ ਹੋਏ ਪੰਜਾਬ ਨੂੰ ਵੱਡੇ ਸਹਾਰੇ ਦੀ ਲੋੜ ਹੈ ਅਤੇ ਇਹ ਸਹਾਰਾ ਭਾਜਪਾ ਅਕਾਲੀ ਦਲ ਹੀ ਬਣ ਸਕਦਾ ਹੈ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਸ਼ਾਨੋ ਸ਼ੌਕਤ ਨਾਲ ਬਣੇਗੀ। ਇਹ ਪ੍ਰਗਟਾਵਾ ਭਾਜਪਾ ਦੇ ਜ਼ਿਲ੍ਹਾ ਕਿਸਾਨ ਆਗੂ ਜਗਮੋਹਣ ਸਿੰਘ ਸਮਾਧ ਭਾਈ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਐਮ.ਐਸ.ਪੀ. ਸਮੇਤ ਕਿਸਾਨਾਂ ਦੇ ਜੋ ਮਸਲੇ ਅਜੇ ਵੀ ਹੱਲ ਹੋਣ ਲਈ ਲਟਕ ਰਹੇ ਹਨ, ਉਹ ਸਰਕਾਰ ਆਉਣ ’ਤੇ ਸਾਰੇ ਹੱਲ ਕੀਤੇ ਜਾਣਗੇ ਅਤੇ ਸਰਕਾਰ ਡਬਲ ਇੰਜਣ ਤੇਜ ਰਫ਼ਤਾਰ ਵਿਕਾਸ ਕਰਵਾਏਗੀ। ਉਨ੍ਹਾਂ ਕਿਹਾ ਕਿ‘ ਆਪ’ ਸਰਕਾਰ ਦੇ ਰਾਜ ਵਿਚ ਸੂਬਾ ਵਿਕਾਸ ਪੱਖੋਂ ਹੀ ਨਹੀਂ ਪਛੜਿਆ ਸਗੋਂ ਆਰਥਿਕ ਪੱਖੋਂ ਵੀ ਦੀਵਾਲੀਆ ਕਰਕੇ ਰੱਖ ਦਿੱਤਾ ਅਤੇ ਅੱਜ ਪੰਜਾਬ ਵਿਚ ਗੁੰਡਾ ਰਾਜ ਚੱਲ ਰਿਹਾ ਹੈ, ਡਰੱਗੀ ਮਾਫ਼ੀਏ ਨੇ ਐਨੇ ਪੈਰ ਪਸਾਰ ਲਏ ਹਨ ਕਿ ਸਾਡੀ ਨੌਜਵਾਨੀ ਪੀੜ੍ਹੀ ਨਸ਼ੇ ਕਾਰਨ ਮੌਤ ਦੇ ਮੂੰਹ ਵਿਚ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਅਕਾਲੀ-ਭਾਜਪਾ ਦਾ ਗੱਠਜੋੜ ਪੰਜਾਬ ਨੂੰ ਮੁੜ ਤਰੱਕੀਆਂ ਦੀਆਂ ਲੀਹਾਂ ’ਤੇ ਤੋਰੇਗਾ-ਭਾਰਤੀ ਪੱਤੋ ਅਗਲੀ ਖ਼ਬਰ ਮਹਾਂ ਰੈਲੀ ’ਚ ਵਿਧਾਇਕ ਲਾਡੀ ਢੋਸ ਦੀ ਅਗਵਾਈ ’ਚ ਵੱਡੀ ਗਿਣਤੀ ਨਾਲ ਕਰਾਂਗੇ ਸ਼ਿਰਕਤ-ਆਗੂ
Ad Position 24