ਮਹਾਂ ਰੈਲੀ ’ਚ ਵਿਧਾਇਕ ਲਾਡੀ ਢੋਸ ਦੀ ਅਗਵਾਈ ’ਚ ਵੱਡੀ ਗਿਣਤੀ ਨਾਲ ਕਰਾਂਗੇ ਸ਼ਿਰਕਤ-ਆਗੂ
ਕੋਟ ਈਸੇ ਖਾਂ, 25 ਨਵੰਬਰ (ਗੁਰਮੀਤ ਸਿੰਘ ਖਾਲਸਾ)-ਮੋਗਾ ਦੇ ਪਿੰਡ ਮਟਵਾਣੀ ਕੋਲ ਅੱਜ 26 ਨਵੰਬਰ ਨੂੰ ਹੋ ਰਹੀ ਆਮ ਆਦਮੀ ਪਾਰਟੀ ਦੀ ਮਹਾਂ ਰੈਲੀ ਜਿਸ ਵਿਚ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ, ਮਨੀਸ਼ ਸਸੋਦੀਆ, ਮੰਤਰੀ ਸਾਹਿਬਾਨ ਤੇ ਪਾਰਟੀ ਦੀ ਹੋਰ ਸੀਨੀਅਰ ਲੀਡਰਸ਼ਿਪ ਪੁੱਜ ਰਹੀ ਹੈ ਅਤੇ ਇਹ ਰੈਲੀ ਇਕੱਠ ਪੱਖੋਂ ਜਿੱਥੇ ਇਤਿਹਾਸਿਕ ਹੋਵੇਗੀ, ਉੱਥੇ ਹੀ ਇਹ ਰੈਲੀ ਆਗਾਮੀ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਰੀਪੀਟ ਕਰਨ ਲਈ ਮੁੱਢ ਬੰਨ੍ਹੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰੈੱਸ ਬਿਆਨ ਰਾਹੀਂ ਕਰਦਿਆਂ ਸਰਪੰਚ ਜਗਜੀਵਨ ਸਿੰਘ ਗਿੱਲ ਲੁਹਾਰਾ, ਚੇਅਰਮੈਨ ਸਤਨਾਮ ਸਿੰਘ ਭੁੱਲਰ, ਸਰਪੰਚ ਮਲੂਕ ਸਿੰਘ ਜੋਧੂ ਮਸਤੇਵਾਲਾ, ਸਚਿਨ ਧੀਰ ਪ੍ਰਧਾਨ ਨਗਰ ਪੰਚਾਇਤ, ਸਰਪੰਚ ਰਮਨਦੀਪ ਸਿੰਘ ਰਿੰਪੀ ਖੋਸਾ, ਸਰਪੰਚ ਅਮਨ ਕਾਦਰਵਾਲਾ, ਸਰਪੰਚ ਪਰਮਿੰਦਰ ਸਿੰਘ ਜਨੇਰ, ਸਰਪੰਚ ਸਤਵੰਤ ਸਿੰਘ ਭੋਲਾ, ਆਪ ਆਗੂ ਦਰਸ਼ਨ ਸਿੰਘ ਜਨੇਰ, ਸਿਮਰਨਜੀਤ ਸਿੰਘ ਸੋਨਾ ਯੂਥ ਪ੍ਰਧਾਨ ਹਲਕਾ ਧਰਮਕੋਟ, ਕੌਂਸਲਰ ਮੁਕੇਸ਼ ਕੁਮਾਰ ਰਾਜੂ ਸਚਦੇਵਾ, ਗੁਰਜੀਤ ਸਿੰਘ ਪ੍ਰਿੰਸ ਸਦਿਉੜਾ, ਇਕੱਤਰ ਸਿੰਘ ਘਲੋਟੀ ਮੈਂਬਰ ਬਲਾਕ ਸੰਮਤੀ ਆਦਿ ਨੇ ਕਰਦਿਆਂ ਕਿਹਾ ਕਿ ਇਸ ਰੈਲੀ ਨੂੰ ਲੈ ਕੇ ਆਪ ਆਗੂਆਂ ਤੇ ਵਰਕਰਾਂ ਵਿਚ ਭਾਰੀ ਉਤਸ਼ਾਹ ਹੈ ਅਤੇ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਦਾ ਅਗਵਾਈ ’ਚ ਵੱਡੇ ਕਾਫਲੇ ਲੈ ਕੇ ਇਸ ਰੈਲੀ ਵਿਚ ਸ਼ਿਰਕਤ ਕੀਤੀ ਜਾਵੇਗੀ।