ਸਿਵਲ ਸੁਸਾਇਟੀ ਮੋਗਾ ਦੀ ਮੀਟਿੰਗ ਹੋਈ
ਮੋਗਾ, 25 ਨਵੰਬਰ (ਜਸਪਾਲ ਸਿੰਘ ਬੱਬੀ)-ਸਿਵਲ ਸੁਸਾਇਟੀ ਮੋਗਾ ਦੀ ਮੀਟਿੰਗ ਐਡਵੋਕੇਟ ਰਵਿੰਦਰ ਕੌਰ ਦੀ ਪ੍ਰਧਾਨਗੀ ਹੇਠ ਸਿਵਲ ਸੁਸਾਇਟੀ ਮੋਗਾ ਦੇ ਦਫਤਰ ਵਿਖੇ ਹੋਈ| ਮੀਟਿੰਗ ਵਿਚ ਨਵੇਂ ਸਾਲ ਦੀ ਸ਼ੁਰੂਆਤ ਮੌਕੇ ਨਾਗਰਿਕ ਅਤੇ ਵੋਟਰ ਜਾਗਰੂਕਤਾ ਸੈਮੀਨਾਰ ਕਰਵਾਉਣ ਸਬੰਧੀ ਵਿਸਥਾਰ ਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ| ਮੀਟਿੰਗ ਦੌਰਾਨ ਸਰਬ ਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ‘‘ਨਵਾਂ ਸਾਲ, ਨਵੀਂ ਸੋਚ ਨਵਾਂ ਸਵੇਰਾ, ਨਵਾਂ ਸੁਨੇਹਾ’’ ਦੇ ਸੰਕਲਪ ਤਹਿਤ ਇਕ ਵਿਸ਼ੇਸ਼ ਨਾਗਰਿਕ ਅਤੇ ਵੋਟਰ ਜਾਗਰੂਕਤਾ ਸੈਮੀਨਾਰ 3 ਜਨਵਰੀ 2027 ਨੂੰ ਪੁਰਾਣੀ ਦਾਣਾ ਮੰਡੀ, ਭਾਰਤ ਮਾਤਾ ਮੰਦਰ ਅਤੇ ਹਨੂਮਾਨ ਜੀ ਦੀ ਮੂਰਤੀ ਦੇ ਸਾਹਮਣੇ ਮੋਗਾ ਵਿਖੇ ਹੋਵੇਗਾ| ਮੀਟਿੰਗ ਵਿਚ ਨਾਗਰਿਕਾਂ ਅਤੇ ਵੋਟਰਾਂ ਨੂੰ ਉਨ੍ਹਾਂ ਦੇ ਸੰਵਿਧਾਨਕ ਅਧਿਕਾਰਾਂ, ਨਾਗਰਿਕ ਫਰਜ਼ਾਂ, ਵੋਟ ਦੀ ਮਹੱਤਤਾ ਅਤੇ ਲੋਕਤੰਤਰੀ ਪ੍ਰਕਿਰਿਆ ਵਿਚ ਸਰਗਰਮ ਭਾਗੀਦਾਰੀ ਪ੍ਰਤੀ ਜਾਗਰੂਕ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ| ਸੰਸਥਾ ਨੇ ਆਪਣੇ ਜਨ-ਜਾਗਰੂਕਤਾ ਸੰਦੇਸ਼ ‘‘ਚਿਹਰਾ ਨਹੀਂ ਕਿਰਦਾਰ ਚੁਣੋ, ਵਾਅਦਾ ਨਹੀਂ ਯੋਗਤਾ ਪਰਖੋ, ਪ੍ਰਭਾਵ ਨਹੀਂ ਜਵਾਬਦੇਹੀ ਵੇਖੋ’’ ਰਾਹੀਂ ਨਾਗਰਿਕਾਂ ਨੂੰ ਜਾਗਰੂਕ ਅਤੇ ਜ਼ਿੰਮੇਵਾਰ ਵੋਟਰ ਬਣਨ ਦਾ ਸੱਦਾ ਦਿੱਤਾ| ਮੀਟਿੰਗ ਵਿਚ ਅਜੈ ਸੂਦ, ਮੁਹਿੰਦਰਪਾਲ ਲੂੰਬਾ, ਮਨਿੰਦਰ ਸਿੰਘ ਬੇਦੀ, ਦਲਜੀਤ ਸਿੰਘ ਭੁੱਲਰ, ਪ੍ਰਿਤਪਾਲ ਸਿੰਘ ਲੱਕੀ, ਅਮਰਦੀਪ ਅਨੇਜਾ, ਐਡਵੋਕੇਟ ਰਵਿੰਦਰ ਕੌਰ, ਹਰਭਜਨ ਸਿੰਘ ਬਹੋਨਾ, ਕੰਵਲਜੀਤ ਸਿੰਘ ਮਹੇਸਰੀ, ਅਕਬਰ ਚੜਿੱਕ, ਠੇਕੇਦਾਰ ਸੰਤੋਖ ਸਿੰਘ, ਬਲਵਿੰਦਰ ਸਿੰਘ ਰੋਡੇ, ਕੇਵਲ ਸਿੰਘ ਢਿੱਲੋਂ, ਦਿਆਲ ਸਿੰਘ ਅਤੇ ਪ੍ਰਗਟ ਸਿੰਘ ਗਿੱਲ ਸਮੇਤ ਮੈਂਬਰ ਹਾਜ਼ਰ ਸਨ|